September 25, 2025

ਭਗਵਾਨ ਵਾਲਮੀਕਿ ਜੀ ਦੀ ਪਹਿਲੀ ਮੂਰਤੀ ਯੂਰਪ ਦੇ ਇਟਲੀ ਵਿੱਚ ਸਥਾਪਤ ਹੋਣ ਤੇ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਪਾਈਆਂ ਬਾਤਾਂ

ਰੋਮ(ਦਲਵੀਰ ਸਿੰਘ ਕੈਂਥ)28 ਜੁਲਾਈ ਇਟਲੀ ਵਿੱਚ ਵੱਸਦੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪੈਰੋਕਾਰਾਂ ਲਈ ਹਮੇਸ਼ਾ ਲਈ ਬਹੁਤ ਹੀ ਇਤਿਹਾਸਿਕ ਤੇ ਯਾਦਗਾਰੀ ਰਹੇਗੀ ਕਿਉਂਕਿ ਇਸ ਦਿਨ ਨੂੰ ਭਾਰਤ ਸਰਕਾਰ ਵੱਲੋਂ ਇਟਲੀ ਦੇ ਜਿਲ੍ਹਾ ਮਾਰਕੇ ਅਧੀਨ ਪੈਂਦੇ ਪਿੰਡ ਕੰਪੋਰਦੋਨਦੋ ਵਿਖੇ ਇਟਲੀ ਸਰਕਾਰ ਤੇ ਇੱਥੋਂ ਦੇ ਨਗਰ ਕੌਂਸਲ ਦੀ ਮਦਦ ਨਾਲ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੀ ਯੂਰਪ ਵਿੱਚ ਪਹਿਲੀ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ ਇਸ ਦਾ ਉਦਘਾਟਨ ਰੋਮ ਦੂਤਾਵਾਸ ਦੇ ਰਾਜਦੂਤ ਮੈਡਮ ਵਾਣੀ ਰਾਓ , ਉਸ ਸਮੇ ਦੇ ਉਪ ਰਾਜਦੂਤ ਸ਼੍ਰੀ ਅਮਰਾਰਾਮ ਗੁੱਜਰ ਤੇ ਨਗਰ ਕੌਂਸਲ ਦੇ ਮੇਅਰ ਮਾਸੀ ਮਲੀਆਨੋ ਮੀਉਚੀ ਵਲੋ ਅਪਣੇ ਕਰ ਕਮਲਾ ਨਾਲ ਕੀਤਾ ਗਿਆ ਸੀ । ਇਸ ਇਤਿਹਾਸ ਕਾਰਵਾਈ ਲਈ ਭਾਰਤ ਦੇ ਪ੍ਰਧਾਨ ਮੰਤਰੀ ਵਲੋ ਇਸ ਕੀਤੇ ਗਏ ਕਾਰਜ ਦੀ ਵਿਸ਼ੇਸ਼ ਪ੍ਰੋਗਰਾਮ ਮਨ ਦੀ ਬਾਤ ਵਿੱਚ ਉਚੇਚੇ ਤੌਰ ਤੇ ਪ੍ਰਸ਼ੰਸਾ ਕੀਤੀ ਤੇ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਵਧਾਈ ਵੀ ਦਿੱਤੀ ।ਸਭ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।ਸਮਾਜ ਸੇਵੀ ਸੰਸਥਾ ਇੰਡੋ ਇਟਾਲੀਅਨ ਵੈਲਫੇਂਅਰ ਤੇ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਤੇ ਮਹਾਰਿਸ਼ੀ ਭਗਵਾਨ ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਦਲਵੀਰ ਭੱਟੀ ਤੇ ਸਮਾਜ ਸੇਵੀ ਤੇ ਕਾਰੋਬਾਰੀ ਕਮਲਜੀਤ ਸਿੰਘ ਸਾਗੀ ਵਲੋ ਇੱਕ ਵਫ਼ਦ ਭਾਰਤੀ ਭਾਈਚਾਰੇ ਦੇ ਨਾਲ ਮੂਰਤੀ ਸਥਾਪਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਜਿੱਥੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਨੂੰ ਨਤਮਸਤਕ ਹੋਏ ਉੱਥੇ ਉਨ੍ਹਾਂ ਵਲੋ ਭਾਰਤ ਸਰਕਾਰ, ਇਟਲੀ ਸਰਕਾਰ, ਨਗਰ ਕੌਂਸਲ ਕੰਪੋਰਦੋਨਦੋ ਦੇ ਮੇਅਰ ਤੇ ਖਾਸ ਕਰਕੇ ਭਾਰਤੀ ਦੂਤਾਵਾਸ ਰੋਮ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ

  • ਦੱਸਣਯੋਗ ਹੈ ਕਿ ਇਸ ਮੂਰਤੀ ਦੀ ਸਥਾਪਨਾ ਲਈ ਉਸ ਮੌਕੇ ਦੇ ਉਪ ਰਾਜਦੂਤ ਸ਼੍ਰੀ ਅਮਰਾਰਾਮ ਗੁੱਜਰ ਦਾ ਵਿਸ਼ੇਸ਼ ਯੋਗਦਾਨ ਰਿਹਾ ਸੀ ਕਿਉਂਕਿ ਉਨ੍ਹਾਂ ਦੇ ਉੱਦਮ ਸਦਕਾ ਹੀ ਇਹ ਸਾਰਾ ਕਾਰਜ ਪੂਰਾ ਹੋਇਆ ਤੇ ਕਿਉਂਕਿ ਉਨ੍ਹਾਂ ਦੀ ਦਿੱਲੀ ਤਮੰਨਾ ਸੀਨਕਿ ਮੇਰੇ ਰੋਮ ਦੇ ਕਾਰਜਕਾਲ ਦੌਰਾਨ ਇਸ ਮੂਰਤੀ ਦੀ ਸਥਾਪਨਾ ਹੋ ਜਾਵੇ । ਜਿਕਰਯੋਗ ਹੈ ਕਿ ਇਟਲੀ ਵਿੱਚ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਨੂੰ ਪੂਜਨ ਵਾਲੀਆਂ ਸੰਗਤਾਂ ਵਿੱਚ ਇਸ ਮੂਰਤੀ ਦੀ ਸਥਾਪਨਾ ਹੋਣ ਕਰਕੇ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ ।
  • You may have missed