ਰੋਮ(ਦਲਵੀਰ ਕੈਂਥ)ਭਾਰਤ ਦਾ 76ਵਾਂ ਗਣਤੰਤਰ ਦਿਵਸ ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਭਾਰਤੀਆਂ ਨੇ ਬਹੁਤ ਹੀ ਸ਼ਾਨੋ ਸ਼ੋਕਤ ਨਾਲ ਮਨਾਇਆ ਤੇ ਭਾਰਤੀ ਅੰਬੈਂਸੀ ਰੋਮ ਵਿਖੇ ਵੀ ਸਤਿਕਾਰਤ ਮੈਡਮ ਵਾਣੀ ਰਾਓ ਰਾਜਦੂਤ ਦੀ ਅਗਵਾਈ ਵਿੱਚ ਭਾਰਤੀ ਭਾਈਚਾਰੇ ਨੇ ਰਲ-ਮਿਲ ਮਨਾਇਆ।ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਮੈਡਮ ਵਾਣੀ ਰਾਓ ਨੇ ਅਦਾ ਕਰਨ ਤੋਂ ਬਆਦ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਰਾਸ਼ਟਰ ਦੇ ਨਾਮ ਸੰਦੇਸ਼ ਪੜ੍ਹਕੇ ਸੁਣਾਇਆ।ਇਸ ਮੌਕੇ ਮੈਡਮ ਵਾਣੀ ਰਾਓ ਨੇ ਗਣਤੰਤਰ ਦਿਵਸ ਸਮਾਰੋਹ ਵਿੱਚ ਹਾਜ਼ਰੀਨ ਭਾਰਤ ਪ੍ਰੇਮੀਆਂ ਨੂੰ ਦੇਸ਼ ਦੀ ਉੱਨਤੀ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੁਨੀਆਂ ਵਿੱਚ ਵਿਲੱਖਣ ਸਥਾਨ ਰੱਖਦਾ ਹੈ ਆਓ ਸਾਰੇ ਇਸ ਨੂੰ ਹੋਰ ਅੱਗੇ ਲੈ ਚੱਲੀਏ।ਤੁਹਾਨੂੰ ਸਭ ਨੂੰ ਮੁਬਾਰਕਬਾਦ ਹੈ ਕਿ ਭਾਰਤ ਦੇ 76ਵੇਂ ਗਣਤੰਤਰ ਦਿਵਸ ਵਿੱਚ ਸ਼ਰੀਕ ਹੋ ਵਿਦੇਸ਼ੀ ਧਰਤੀ ਤੇ ਦੇਸ਼ ਦਾ ਨਾਮ ਚਮਕਾ ਰਹੇ ਹੋ।ਇਸ ਵਾਰ 76ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰਤੀਯੋਗਤਾ “ਭਾਰਤ ਨੂੰ ਜਾਣੀਏ”ਵੀ ਕਰਵਾਈ ਗਈ ਜਿਸ ਵਿੱਚ ਦੁਨੀਆਂ ਦੇ ਕਿਸੇ ਕੋਨੇ ਤੋਂ ਵੀ ਪ੍ਰਤੀਯੋਗੀ ਭਾਗ ਲੈ ਸਕਦੇ ਸਨ ।
ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ(ਬਰੇਸ਼ੀਆ)ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ ਦਾ ਭੁਝੰਗੀ ਪੁਪਿੰਦਰਪਾਲ ਸਿੰਘ ਪੰਡੋਰੀ ਇਸ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਿਹਾ ।ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਵਾਣੀ ਰਾਓ ਵੱਲੋਂ ਭਾਰਤ ਨੂੰ ਜਾਣੀਏ ਦੇ ਸਭ ਪ੍ਰਤੀਯੋਗੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਬਹੁ ਗਿਣਤੀ ਭਾਰਤੀਆਂ ਨੇ ਸ਼ਮੂਲੀਅਤ ਕੀਤੀ ਜਿਸ ਦਾ ਅੰਬੈਂਸੀ ਸਟਾਫ ਵੱਲੋ ਨਿੱਘਾ ਸਵਾਗਤ ਕੀਤਾ ਗਿਆ।ਆਏ ਮਹਿਮਾਨਾਂ ਨੇ ਇਸ ਮੌਕੇ ਭਾਰਤੀ ਖਾਣੇ ਦਾ ਵੀ ਲੁਤਫ ਲਿਆ।

More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand