ਰੋਮ(ਕੈਂਥ)ਮਹਿਲਾ ਕਾਵਿ ਮੰਚ (ਰਜਿ:) ਇਕਾਈ ਇਟਲੀ ਵੱਲੋਂ ਪ੍ਰਧਾਨ ਕਰਮਜੀਤ ਕੌਰ ਰਾਣਾ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਨੂੰ ਸਮਰਪਿਤ ਸੰਪਨ ਆਨ ਲਾਈਨ ਹੋਏ ਗਿਆਰਵੇਂ ਕਵੀ ਦਰਬਾਰ ‘ਚ ਸੰਸਥਾਪਕ ਅਤੇ ਚੇਅਰਮੈਨ ਸ਼੍ਰੀਮਾਨ ਨਰੇਸ਼ ਨਾਜ਼ ਅਤੇ ਮੁੱਖ ਮਹਿਮਾਨ ਸ੍ਰੀਮਤੀ ਸੀਮਾ ਸ਼ਰਮਾਂ (ਰਾਸ਼ਟਰੀ ਮਹਾਸਚਿਵ ਮਕਾਮ ,ਹਰਿਆਣਾ ) ,ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਮੰਨੂੰ ਵੈਸ਼ (ਪ੍ਰਧਾਨ ਵਨਕਾਮ ਪੰਜਾਬ ) ਸਨ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਕਰਮਜੀਤ ਕੌਰ ਰਾਣਾ ਨੇ ਬਾਖੂਬੀ ਨਿਭਾਈ ।
ਕਵੀ ਦਰਬਾਰ ਦੀ ਸ਼ੁਰੂਆਤ ਸ਼੍ਰੀਮਾਨ ਨਰੇਸ਼ ਨਾਜ਼ ਅਤੇ ਸੀਮਾ ਸ਼ਰਮਾਂ ਦੇ ਅਸ਼ੀਰਵਾਦ ਭਰੇ ਸ਼ਬਦਾਂ ਨਾਲ ਹੋਈ ਅਤੇ ਸ਼੍ਰੀਮਤੀ ਚਿਤਰਾ ਗੁਪਤਾ (ਵਿਦੇਸ਼ ਮਹਾਸਚਿਵ ਮਕਾਮ ਸਿੰਘਾਪੁਰ )ਨੇ ਬਹੁਤ ਹੀ ਪਿਆਰੀ ਆਵਾਜ਼ ਵਿੱਚ ਸਰਸਵਤੀ ਵੰਦਨਾ ਸੁਣਾ ਕੇ ਕੀਤੀ ਉਪਰੰਤ ਸਤਵੀਰ ਸਾਂਝ (ਕਵਿਤਰੀ ਇਟਲੀ),ਜਸਵਿੰਦਰ ਕੌਰ ਮਿੰਟੂ(ਕਵਿਤਰੀ ਇਟਲੀ), ਸ਼੍ਰੀਮਤੀ ਆਰਤੀ ਬਖਸ਼ੀ ਆਰੂ (ਪ੍ਰਧਾਨ ਵਨਕਾਮ ਇਟਲੀ),ਸ਼੍ਰੀਮਤੀ ਵੰਦਨਾ ਖੁਰਾਣਾ (ਵਿਦੇਸ਼ ਸਚਿਵ ਯੂਰਪ), ਗੁਰਮੀਤ ਸਿੰਘ ਮੱਲ੍ਹੀ (ਲੇਖਕ ਅਤੇ ਗੀਤਕਾਰ ਇਟਲੀ ),ਸ਼੍ਰੀਮਤੀ ਚਿਤਰਾ ਗੁਪਤਾ (ਵਿਦੇਸ਼ ਮਹਾਸਚਿਵ ਮਕਾਮ ਸਿੰਘਾਪੁਰ),ਸ਼੍ਰੀਮਤੀ ਸੀਮਾ (ਉਪਪ੍ਰਧਾਨ ਮਾਸਕੋ ਰਸ਼ੀਆ ),ਸ਼੍ਰੀਮਤੀ ਮੰਨੂੰ ਵੈਸ਼ ਜੀ (ਪ੍ਰਧਾਨ ਵਨਕਾਮ ਪੰਜਾਬ ), ਸ਼੍ਰੀਮਤੀ ਸੀਮਾ ਸ਼ਰਮਾਂ (ਰਾਸ਼ਟਰੀ ਮਹਾਸਚਿਵ ਮਕਾਮ ਹਰਿਆਣਾ ) ਅਤੇ ਕਰਮਜੀਤ ਕੌਰ ਰਾਣਾ ਆਦਿ ਕਲਮਾਂ ਨੇ ਖੂਬਸੂਰਤ ਕਵਿਤਾਵਾਂ ਅਤੇ ਗੀਤ ਸੁਣਾ ਕੇ ਰੰਗ ਬੰਨਿਆ ।
ਪ੍ਰਧਾਨ ਕਰਮਜੀਤ ਕੌਰ ਰਾਣਾ ਨੇ ਦੱਸਿਆ ਕਿ ਮੁੱਖ ਮਹਿਮਾਨ ਸੀਮਾ ਸ਼ਰਮਾਂ ਜੀ ਨੇ ਸਾਰੀਆਂ ਕਵਿਤਰੀਆਂ ਨੂੰ ਜੀ ਆਇਆ ਆਖਦਿਆਂ ਹੋਇਆਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਉਥੇ ਹੀ ਵਿਸ਼ੇਸ਼ ਮਹਿਮਾਨ ਮੰਨੂੰ ਵੈਸ਼ ਨੇ ਸਾਰੇ ਹੀ ਆਏ ਹੋਏ ਬੁੱਧੀਜੀਵੀਆਂ ਦਾ ਸਵਾਗਤ ਕੀਤਾ ।
ਅਖੀਰ ਵਿੱਚ ਪ੍ਰਧਾਨ ਕਰਮਜੀਤ ਕੌਰ ਰਾਣਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਫਿਰ ਮਿਲਣ ਦਾ ਵਾਅਦਾ ਕੀਤਾ।

More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਪੁਨਤੀਨੀਆ ਵਿਖੇ ਅੰਮ੍ਰਿਤ ਸੰਚਾਰ ਸਮਾਗਮ 22 ਨਵੰਬਰ ਨੂੰ
ਲੰਬਾਦਰੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ(ਬਰੇਸ਼ੀਆ)ਦੇ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਸੰਗਤਾਂ ਨੇ ਸਰਬਸੰਤੀ ਨਾਲ ਥਾਪਿਆ ਮੁੱਖ ਸੇਵਾਦਾਰ
ਹਰਜਿੰਦਰ ਸਿੰਘ ਧਾਮੀ ਨੇ 5ਵੀਂ ਵਾਰ ਐਸ ਜੀ ਪੀ ਸੀ ਦਾ ਪ੍ਰਧਾਨ ਬਣਕੇ ਰਚਿਆ ਇਤਿਹਾਸ,ਇਟਲੀ ਦੀ ਸਿੱਖ ਸੰਗਤ ਖੁਸ਼ੀ ਨਾਲ ਖੀਵੇ