February 16, 2025

ਮਾਕਪਾ ਆਗੂ ਕਾਮਰੇਡ ਬਲਵਿੰਦਰ ਪਾਲ ਬੰਗਾ ਨੂੰ ਸ਼ਰਧਾਂਜਲੀਆਂ ਭੇਂਟ

ਬੰਗਾ (ਦਵਿੰਦਰ ਹੀਉਂ) ਪਿਛਲੇ ਦਿਨੀਂ ਵਿਛੋੜਾ ਦੇ ਗਏ ਸੀ ਪੀ ਆਈ ਐਮ ਦੇ ਤਹਿਸੀਲ ਕਮੇਟੀ ਮੈਂਬਰ ਅਤੇ ਮਜਦੂਰਾਂ ਦੇ ਹਰਮਨ ਪਿਆਰੇ ਆਗੂ ਕਾਮਰੇਡ ਬਲਵਿੰਦਰ ਪਾਲ ਬੰਗਾ ਨੂੰ ਸੀ ਪੀ ਆਈ ਐਮ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਸਹਿਯੋਗੀਆਂ ਵਲੋਂ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਤੇ ਬੋਲਦਿਆਂ ਸੀ ਪੀ ਆਈ ਐਮ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਸਾਥੀ ਬਲਵਿੰਦਰ ਦੇ ਜਾਣ ਨਾਲ ਪਰਿਵਾਰ ਨੂੰ ਹੀ ਨਹੀਂ ਸਗੋਂ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਾਮਰੇਡ ਬਲਵਿੰਦਰ ਦੱਬੇ-ਕੁਚਲੇ ਲੋਕਾਂ ਦੀ ਸੱਜੀ ਬਾਂਹ ਬਣਕੇ ਉਨ੍ਹਾਂ ਦੀ ਮਦਦ ਲਈ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਸਨ।ਅੱਜ ਉਨ੍ਹਾਂ ਦੀ ਫੋਟੋ ਤੇ ਜਦੋਂ ਹਾਰ ਪਾਏ ਦੇਖੇ ਤਾਂ ਯਕੀਨ ਨਹੀਂ ਹੋ ਰਿਹਾ ਸੀ ਕਿ ਸਾਥੀ ਸਾਡੇ ਵਿੱਚ ਨਹੀਂ ਰਿਹਾ। ਕਿਰਤੀ ਲੋਕ ਹਮੇਸ਼ਾਂ ਉਨ੍ਹਾਂ ਨੂੰ ਯਾਦ ਕਰਦੇ ਰਹਿਣਗੇ।

ਇਸ ਮੌਕੇ ਤੇ ਸੀ ਪੀ ਆਈ ਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਦਰਸ਼ਨ ਸਿੰਘ ਮੱਟੂ,ਸੀਟੂ ਆਗੂ ਮਹਾਂ ਸਿੰਘ ਰੌੜੀ, ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ ਤਹਿਸੀਲ ਸਕੱਤਰ ਜੋਗਿੰਦਰ ਲੜੋਆ,ਖੇਤ ਮਜਦੂਰ ਆਗੂ ਕੁਲਦੀਪ ਝਿੰਗੜ, ਨਿਰਮਲ ਨੂਰਪੁਰ, ਗੁਰਦੀਪ ਸਿੰਘ ਗੁਲਾਟੀ ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਆਮ ਆਦਮੀ ਪਾਰਟੀ ਦੇ ਆਗੂ ਕੁਲਜੀਤ ਸਰਹਾਲ ਤੇ ਬਲਵੀਰ ਸਿੰਘ ਕਰਨਾਣਾ ਚੇਅਰਮੈਨ ਮਾਰਕੀਟ ਕਮੇਟ ਨੇ ਸਾਥੀ ਵਲੋਂ ਲੋਕਾਂ ਦੀ ਭਲਾਈ ਵਾਸਤੇ ਨਿਭਾਏ ਨੇਕ ਕਾਰਜਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਇਸੇ ਤਰ੍ਹਾਂ ਕਨੇਡਾ ਤੋਂ ਮਾਸਟਰ ਭਗਤ ਰਾਮ ਸਾਬਕਾ ਐਮ ਪੀ, ਹਰਦੇਵ ਸਿੰਘ, ਸੁਰਿੰਦਰ ਸੰਘਾ, ਇਟਲੀ ਤੋਂ ਕਾਮਰੇਡ ਦਵਿੰਦਰ ਹੀਉਂ, ਰਵਿੰਦਰ ਰਾਣਾ, ਅਮਰੀਕਾ ਤੋਂ ਸਾਥੀ ਨਿਰਮਲ ਪਠਲਾਵਾ, ਯੂਕੇ ਤੋਂ ਸਾਥੀ ਹਰਸੇਵ ਬੈਂਸ, ਅਸਟ੍ਰੇਲੀਆ ਤੋਂ ਸਾਥੀ ਜਰਨੈਲ ਰਾਹੋਂ, ਬੈਲਜੀਅਮ ਤੋਂ ਦਵਿੰਦਰ ਯੋਧਾਂ, ਜਪਾਨ ਤੋਂ ਰੁਪਿੰਦਰ ਯੋਧਾਂ ਆਦਿ ਸਾਥੀਆਂ ਵਲੋਂ ਸੋਕ ਸੰਦੇਸ਼ ਭੇਜ ਕੇ ਸਾਥੀ ਬਲਵਿੰਦਰ ਪਾਲ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਟ ਕੀਤੀਆਂ ।

ਇਸ ਮੌਕੇ ਤੇ ਸਾਬਕਾ ਸਰਪੰਚ ਤਰਸੇਮ ਲਾਲ ਝੱਲੀ, ਸਾਬਕਾ ਐਸ ਐਮ ਓ ਨਿਰੰਜਣ ਪਾਲ ,ਡਾ ਹਰਬਿਲਾਸ ਹੀਓਂ, ਬਲਵਿੰਦਰ ਕੁਮਾਰ ਹੀਓ, ਨਰਿੰਦਰ ਸਿੰਘ ਗੋਸਲ, ਮਾ ਅਸ਼ੋਕ ਕੁਮਾਰ ਹੀਓਂ, ਐਸ ਪੀ ਜਗਤਾਰ ਸਿੰਘ ਕੈਂਥ,ਐਮ ਸੀ ਨਰਿੰਦਰ ਰੱਤੂ ਆਦਿ ਸਾਥੀਆਂ ਨੇ ਵੀ ਕਾਮਰੇਡ ਬਲਵਿੰਦਰ ਪਾਲ ਬੰਗਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਸਟੇਜ ਸਕੱਤਰ ਦੀ ਭੂਮਿਕਾ ਰਾਜ ਹੀਓਂ ਨੇ ਨਿਭਾਈ।