ਰੋਮ(ਕੈਂਥ)ਕਿਸੇ ਸਮੇਂ ਆਪਣੇ ਅਮੀਰ ਵਿਰਸੇ ਤੇ ਗੌਰਵਮਈ ਇਤਿਹਾਸ ਲਈ ਜਾਣਿਆ ਜਾਂਦਾ ਉੱਤਰੀ ਭਾਰਤ ਦਾ ਰਾਜ ਪੰਜਾਬ ਅੱਜ ਕੁਦਰਤੀ ਕਰੋਪੀ ਭਾਰੀ ਮੀਂਹ ਤੇ ਹੜ੍ਹਾਂ ਕਾਰਨ ਜੋ ਦਰਦ ਹੰਢਾਅ ਰਿਹਾ ਉਸ ਨੂੰ ਪੰਜਾਬ ਦੇ ਹਮਦਰਦੀ ਹੀ ਮਹਿਸੂਸ ਕਰ ਸਕਟੇ ਹਨ।ਇਹ ਭਾਵੁਕਤਾ ਭਰੇ ਅਲਫਾਜ਼ “ਪ੍ਰੈੱਸ”ਨਾਲ ਫੋਨ ਰਾਹੀ ਸਾਂਝੈ ਕਰਦਿਆ ਸੁਰਿੰਦਰ ਸਿੰਘ ਰਾਣਾ (ਹਾਲੈਂਡ) ਸੀਨੀਅਰ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਨੇ ਕਿਹਾ ਕਿ
ਇਸ ਕੁਦਰਤ ਦੇ ਕਹਿਰ ਹੜ੍ਹ ਨੇ ਹੁਣ ਤੱਕ ਘੱਟੋਂ ਘੱਟ 30 ਲੋਕਾਂ ਦੀ ਜਾਨ ਲੈ ਲਈ ਹੈ ਜਦੋਂ ਕਿ ਸੂਬੇ ਭਰ ਵਿੱਚ 354,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਦਰਿਆਵਾਂ ਅਤੇ ਹੋਰ ਖੱਤਿਆਂ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਪੱਧਰ ਤੱਕ ਵਧਣ ਕਾਰਨ ਅਧਿਕਾਰੀਆਂ ਨੇ ਰਾਜ ਦੇ 23 ਜਿ਼ਲ੍ਹਿਆਂ ਨੂੰ ਹੜ੍ਹ ਪ੍ਰਵਾਵਿਤ ਐਲਾਨ ਦਿੱਤਾ ਹੈ।ਅਜਿਹੇ ਮਾੜੇ ਸਮੇਂ ਵਿੱਚ ਜਿੱਥੇ ਦੁਨੀਆਂ ਭਰ ਤੋਂ ਐਨ,ਆਰ,ਆਈ ਭਰਾਵਾਂ ਸਮੇਤ ਭਾਰਤ ਦੀਆਂ ਅਨੇਕਾਂ ਸਮਾਜ ਸੇਵੀ ,ਧਾਰਮਿਕ, ਰੰਗ-ਮੰਚ ਨਾਲ ਜੁੜੀਆਂ ਤੇ ਹੋਰ ਸ਼ਖ਼ਸੀਅਤਾਂ ਆਦਿ ਦਿਲ ਖੋਲ ਕੇ ਮਦਦ ਕਰ ਰਹੀਆਂ ਹਨ ਪਰ ਅਫ਼ਸੋਸ ਅਜਿਹੇ ਦੌਰ ਵਿੱਚ ਸਾਡੇ ਮੋਦੀ ਸਾਹਿਬ ਚੁੱਪ ਧਾਰ ਕੇ ਬੈਠੇ ਹਨ ।ਆਖਿ਼ਰ ਕਿਓ ਮੋਦੀ ਸਾਹਿਬ ਪੰਜਾਬ ਨਾਲ ਮਤਰੇਇਆਂ ਵਾਲਾ ਸਲੂਕ ਕਰ ਰਹੇ। ਜਦੋਂ ਕਿ ਮਹਾਨ ਭਾਰਤ ਦੀ ਉਨਤੀ ਤੇ ਤਰੱਕੀ ਵਿੱਚ ਪੰਜਾਬ ਮੋਹਰੀ ਸੂਬਾ ਹੈ ਫਿਰ ਇਸ ਨਾਲ ਕੇਂਦਰ ਸਰਕਾਰ ਦਾ ਅਜਿਹਾ ਵਿਵਹਾਰ ਅਨੇਕਾਂ ਸਵਾਲਾਂ ਨੂੰ ਜਨਮ ਦਿੰਦਾ ਹੈ।ਕੇਂਦਰ ਸਰਕਾਰ ਨੂੰ ਇਸ ਵਕਤ ਦਰਿਆਦਿਲੀ ਦਿਖਾਉਂਣੀ ਚਾਹੀਦੀ ਹੈ ਤੇ ਬਿਨ੍ਹਾਂ ਕਿਸੇ ਭੇਦ-ਭਾਵ ਪੰਜਾਬ ਦੇ ਮਾੜੇ ਸਮੇਂ ਵਿੱਚ ਵੱਧ ਚੜ੍ਹ ਸਾਥ ਦੇਣਾ ਚਾਹੀਦਾ ਹੈ।ਕੇਂਦਰ ਸਰਕਾਰ ਜਿੱਥੇ ਅਫ਼ਗਾਨਿਸਤਾਨ ਨੂੰ 21 ਟਨ ਰਾਸ਼ਨ ਦੀ ਮਦਦ ਭੇਜ ਰਹੀ ਹੈ ਤਾਂ ਪੰਜਾਬ ਤਾਂ ਦੇਸ਼ ਦਾ ਅਹਿਮ ਸੂਬਾ ਹੈ ਇਸ ਨੂੰ ਅਣਗੋਲਿਆ ਕਰ ਕੇਂਦਰ ਸਰਕਾਰ ਕੀ ਸਾਬਤ ਕਰਨਾ ਚਾਹੀਦੀ ਹੈ।ਇਤਿਹਾਸ ਗਵਾਹ ਹੈ ਜਦੋਂ ਵੀ ਪੰਜਾਬ ਉਪੱਰ ਮੁਸੀਬਤ ਆਈ ਪੰਜਾਬੀਆਂ ਆਪ ਹੀ ਆਪਣੇ ਮੋਢੇ ਨਾਲ ਮੋਢੇ ਲਾ ਦੂਰ ਕੀਤੀ ਇਸ ਵਾਰ ਵੀ ਅਜਿਹਾ ਹੋ ਰਿਹਾ ਹੈ।

More Stories
BOOBYTRAPS AND THE GLASS CEILING: THE COSMIC DETERMINANTS Dr Jernail Singh Anand
Dr. Shiv Sethi Highlights the Evolving Continuum of Indian Philosophy From Gandhi to Anand
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ