January 22, 2025

ਮਿਲਾਨ ਦੇ ਮੌਂਤੇ ਨੈਪੋਲੀਅਨ ਦੇ ਏਰੀਏ ਦੀ ਸ਼ਾਪਿੰਗ ਮਾਰਕੀਟ ਨੂੰ ਮਿਲਿਆ ਦੁਨੀਆਂ ਦੀ ਸਭ ਤੋਂ ਮਹਿੰਗੀ ਮਾਰਕੀਟ ਦਾ ਰੁਤਬਾ

ਰੋਮ(ਦਲਵੀਰ ਕੈਂਥ)ਉਂਝ ਤਾਂ ਇਟਲੀ ਆਪਣੀ ਖੂਬਸੂਰਤੀ,ਅਮੀਰ ਵਿਰਸੇ ਤੇ ਇਤਿਹਾਸ, ਫੈਸ਼ਨ, ਖਾਣਾ, ਵਾਤਾਵਰਣ, ਤੇ ਦੁਨੀਆਂ ਦੇ ਟਾਪ ਬਰਾਂਡਾਂ ਦੀ ਮਾਂ ਵਜੋਂ ਦੁਨੀਆਂ ਭਰ ਵਿੱਚ ਉੱਚ ਤੇ ਵਿਸੇ਼ਸ ਰੁਤਬਾ ਰੱਖਦੀ ਹੈ।ਸੰਨ 2023 ਵਿੱਚ ਇਟਲੀ ਦੇ ਰੂਪ ਨੂੰ ਨਿਹਾਰਨ ਲਈ 57 ਮਿਲੀਅਨ ਤੋਂ ਵੱਧ ਸੈਲਾਨੀ ਪਹੁੰਚੇ।

ਇਟਲੀ ਦੀਆਂ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਵਿੱਚ ਇੱਕ ਪ੍ਰਾਪਤੀ ਇਸ ਸਾਲ ਹੋਰ ਜੁੜ ਗਈ ਹੈ ਜਿਸ ਨਾਲ ਇਟਲੀ ਪਹਿਲਾਂ ਤੋਂ ਵੀ ਵੱਧ ਵਿਸੇ਼ਸ ਬਣ ਗਈ ਹੈ ਉਹ ਪ੍ਰਾਪਤੀ ਹੈ ਕਿ ਇਟਲੀ ਦੇ ਕਾਰੋਬਾਰ ਦਾ ਧੂਰਾ ਲੰਬਾਰਦੀਆ ਸੂਬੇ ਦਾ ਪ੍ਰਸਿੱਧ ਸ਼ਹਿਰ ਮਿਲਾਨ ਦੀ ਸੜਕ ਮੌਂਤੇ ਨੈਪੋਲੀਅਨ ਦਾ ਏਰੀਆ ਜਿਸ ਨੇ ਦੁਨੀਆਂ ਦੇ ਰਾਜ ਕਰਨ ਦੀ ਇੱਛਾ ਕਰ ਰਹੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੀ ਪੰਜਵੇਂ ਐਵੇਨਿਊ ਨੂੰ ਪਛਾੜਦਿਆਂ ਦੁਨੀਆਂ ਦੀ ਸਭ ਤੋਂ ਮਹਿੰਗੇ ਅਜਿਹੇ ਸ਼ਾਪਿੰਗ ਏਰੀਏ ਦਾ ਰੁਤਬਾ ਹਾਸਿਲ ਕੀਤਾ ਹੈ

ਜਿਸ ਵਿੱਚ ਸਥਿਤ ਵੱਖ-ਵੱਖ ਬਰਾਂਡਾਂ ਦੀ ਸਭ ਤੋਂ ਵੱਧ ਖਰੀਦੋ-ਫਰੋਕਤ ਮਹਿੰਗੇ ਭਾਵਾਂ ਹੋਣ ਦੇ ਨਾਲ ਕਿਰਾਏ ਪੱਖੋਂ ਵੀ ਦੁਨੀਆਂ ਵਿੱਚ ਸਭ ਤੋਂ ਵੱਧ ਮਹਿੰਗੀ ਮਾਰਕੀਟ ਵਜੋਂ ਸਾਹਮਣੇ ਆਈ ਹੈ।ਇਸ ਇਲਾਕੇ ਵਿੱਚ ਦੁਨੀਆਂ ਦੇ ਟਾਪ ਬਰਾਂਡ ਫੈਂਡੀ,ਲੋਵੇ,ਪ੍ਰਦਾ ,ਗੂਚੀ,ਅਰਮਾਨੀ ਅਤੇ ਹੋਰ ਡਿਜ਼ਾਈਨਰ ਲੇਬਲਾਂ ਦੇ ਬਣੇ ਸ਼ੋਅ ਰੂਮਾਂ ਤੋਂ ਮਹਿੰਗੀ ਖਰੀਦਦਾਰੀ ਹੋਣ ਕੋਈ ਆਮ ਗੱਲ ਨਹੀਂ ਹੈ।

ਮਿਲਾਨ ਦੀ ਸੜਕ ਮੌਂਤੇ ਨੈਪੋਲੀਅਨ ਦੇ ਏਰੀਏ ਨੂੰ ਦੁਨੀਆਂ ਦੀ ਸਭ ਤੋਂ ਵੱਧ ਮਹਿੰਗੀ ਮਾਰਕੀਟ ਬਣਾਇਆ ਹੈ ਅਮਰੀਕੀ ਫਰਮ ਕੁਸ਼ਮੈਨ ਐਂਡ ਵੇਕਫੀਲਡ ਨੇ ਆਪਣੇ ਸਲਾਨਾ ਗੋਲਬਲ ਇੰਡੈਕਸ ਦੇ ਨਵੀਨਤਮ ਸੰਸਕਰਣ ਦੁਆਰਾ ਜੋ ਕਿ ਉਹਨਾਂ ਦੁਆਰਾ ਨਿਰਧਾਰਤ ਕਿਰਾਏ,ਕੀਮਤਾਂ ਦੇ ਅਧਾਰ ਤੇ ਖ੍ਰੀਦਾਰੀ ਖੇਤਰਾ ਨੂੰ ਦਰਜਾ ਦਿੰਦਾ ਹੈ।ਸੜਕ ਮੌਂਤੇ ਨੈਪੋਲੀਅਨ ਦੇ ਏਰੀਏ ਵਿੱਚ ਲਗਜ਼ਰੀ ਰੈਡੀ-ਟੂ-ਵੇਅਰ,ਗਹਿਣਿਆਂ ਇੱਥੋ ਤੱਕ ਕਿ ਪੇਸਟਰੀ ਬ੍ਰਾਂਡਾਂ ਲਈ ਵਿਸ਼ੇਸ ਖਰੀਦਾਰੀ ਹੁੰਦੀ ਹੈ।ਇਸ ਇਲਾਕੇ ਵਿੱਚ ਸਲਾਨਾ ਕਿਰਾਇਆ 20,000 ਯੂਰੋ ਪ੍ਰਤੀ ਵਰਗ ਮੀਟਰ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਨਿਊਯਾਰਕ ਦੇ ਪੰਜਵੇਂ ਐਵਨਿਊ ਦੇ 11 ਬਲਾਕ ਦੇ ਮੁਕਾਬਲੇ ਵੱਧ ਹੈ ਇੱਥੇ ਪ੍ਰਤੀ ਵਰਗ ਮੀਟਰ 19537 ਯੂਰੋ ਦੱਸਿਆ ਜਾ ਰਿਹਾ ਹੈ।

ਇਸ ਮਹਿੰਗੇ ਵਰਗ ਮੀਟਰ ਭਾਅ ਵਿੱਚ ਹੁਣ ਪਹਿਲੇ ਨੰਬਰ ਵਿੱਚ ਇਟਲੀ ਦਾ ਮਿਲਾਨ,ਦੂਜੇ ਵਿੱਚ ਅਮਰੀਕਾ ਦਾ ਨਿਊਯਾਰਕ,ਤੀਜੇ ਵਿੱਚ ਇੰਗਲੈਂਡ ਦਾ ਲੰਡਨ ਚੌਥੇ ਵਿੱਚ ਚਾਈਨਾ ਦਾ ਹਾਂਗਕਾਂਗ,5ਵੇਂ ਨੰਬਰ ਤੇ ਫਰਾਂਸ ਦਾ ਪੈਰਿਸ,6ਵੇਂ ਵਿੱਚ ਜਪਾਨ ਦਾ ਟੋਕੀਓ,7ਵੇਂ ਵਿੱਚ ਸਵਿਟਜ਼ਰਲੈਂਡ ਦਾ ਯੂਰੀਕ,8ਵੇਂ ਵਿੱਚ ਅਸਟਰੇਲੀਆ ਦਾ ਸਿਡਨੀ ,9ਵੇਂ ਵਿੱਚ ਸਾਊਥ ਕੋਰੀਆ ਦਾ ਸਿਓਲ ਤੇ 10 ਵੇਂ ਵਿੱਚ ਅਸਟਰੀਆ ਦੇ ਵਿਆਨਾ ਦੀਆ ਮਾਰੀਕਟਾਂ ਦੀ ਗਿਣਤੀ ਹੋ ਰਹੀ ਹੈ।

You may have missed