ਜਰਮਨੀ-( ) ਮੋਜੂਦਾ ਜਰਮਨ ਸਰਕਾਰ CDU ਦੇ ਮੈਂਬਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿੰਨਾ ਨੇ ਇਸ ਵਾਰ ਪਾਰਲੀਮੈਂਟ ਦੀ ਚੋਣ ਲੜੀ ਸੀ ਅੱਜ ਗੁਰਦੁਆਰਾ ਸਿੰਘ ਸਭਾ ਡਿਉਸਬਰਗ ਜਰਮਨੀ ਵਿੱਖੇ ਪਹੰਚੇ ਜਿੰਨਾਂ ਦਾ ਪ੍ਬੰਧਕ ਕਮੇਟੀ ਵਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਹੁੰਦਿਆ ਮਾਪਿਆ ਨੂੰ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉ ਕਿਊ ਕਿ ਮੇਰੀ 45 ਸਾਲ ਦੀ ਮੇਹਨਤ ਤੇ ਮੇਰਾ ਜਰਮਨ ਦੀ ਰਾਜਨੀਤੀ ਦਾ ਤਜਰਬਾ ਮੈ ਜਰਮਨ ਵਿੱਚ ਨਵੀ ਸਾਡੀ ਨੋਜਵਾਨ ਪੀੜੀ ਨੂੰ ਰਾਜਨੀਤੀ ਵਿੱਚ ਸ਼ਾਮਿਲ ਕਰਕੇ ਦੇਣਾ ਚਾਹੁੰਦਾ ਹਾਂ ਇਹ ਮੇਰਾ ਸੁਫ਼ਨਾ ਹੈ ਕਿ ਮੈ ਸਿੱਖ ਬੱਚਿਆ ਨੂੰੰ ਜਰਮਨ ਰਾਜਨੀਤੀ ਵਿੱਚ ਲੈਕੇ ਆਵਾਂ ਤਾਂ ਜੋ ਅਗਲੀਆਂ ਸਾਡੀਆਂ ਪੀੜੀਆਂ ਨੂੰ ਕੋਈ ਕਿਸੇ ਤਰੀਕੇ ਦੀ ਮੁਸ਼ਕਲ ਨਾ ਆਵੇ ਇਸ ਮੌਕੇ ਸ ਰੰਧਾਵਾ ਨੇ ਕਿਹਾ ਕਿ ਮੈਂ ਜਰਮਨ ਵਿੱਚ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਜਰਮਨ ਦੇਸ਼ ਵਿੱਚ ਪੰਜਾਬੀ ਸਕੂਲ ਖੋਲਣਾ ਚਾਹੁੰਦੇ ਹਾਂ ਤਾਂ ਜੋ ਸਾਡੇ ਬੱਚੇ ਜਰਮਨ ਵਿੱਚ ਰਹਿਕੇ ਅਪਣੀ ਮਾਂ ਬੋਲੀ ਪੰਜਾਬੀ ਪੱੜ ਸਕਣ ਇਹ ਸਕੂਲ ਅਸੀਂ ਜਰਮਨ ਸਰਕਾਰ ਤੋਂ ਮਨਜੂਰਸੁਦਾ ਕਰਵਾਵਾਂਗੇ ਇਸ ਮੌਕੇ ਪ੍ਬੰਧਕ ਕਮੇਟੀ ਵਲੋਂ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਸਨਮਾਨਤ ਕੀਤਾ ਇਸ ਮੌਕੇ ਜੱਥੇਦਾਰ ਹਰਦਵਿੰਦਰ ਸਿੰਘ ਭਾਈ ਜਸਵੀਰ ਸਿੰਘ ਔਜਲਾ ਭਾਈ ਸੋਹਣ ਸਿੰਘ ਬਾਵਾ ਭਾਈ ਮਲੂਕ ਸਿੰਘ ਵਿਰਕ ਭਾਈ ਕੁਲਦੀਪ ਸਿੰਘ ਸ ਮਨਮੋਹਣ ਸਿੰਘ ਜਰਮਨੀ ਅਤੇ ਸਾਥੀ ਮੌਜੂਦ ਸਨ ॥

More Stories
BOOBYTRAPS AND THE GLASS CEILING: THE COSMIC DETERMINANTS Dr Jernail Singh Anand
Dr. Shiv Sethi Highlights the Evolving Continuum of Indian Philosophy From Gandhi to Anand
ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ