ਵਿਰੋਨਾ(ਦਲਵੀਰ ਸਿੰਘ ਕੈਂਥ)ਦੁਨੀਆਂ ਦੇ ਚੌਥੇ ਸਭ ਤੋਂ ਵੱਡੇ ਧਰਮ ਜਿਸ ਦੇ ਪੈਰੋਕਾਰਾਂ ਦੀ ਗਿਣਤੀ ਕਰੀਬ 320 ਮਿਲੀਅਨ ਹੈ “ਬੁੱਧ ਧਰਮ”ਨੂੰ ਸਮਰਪਿਤ ਯੂਰਪ ਦੀ ਧਰਤੀ ਇਟਲੀ ਉਪੱਰ ਪਹਿਲੀ ਵਾਰ “ਧੱਮ ਦੀਕਸ਼ਾ(ਘਰ ਵਾਪਸੀ)ਸਮਾਗਮ” ਇੰਟਰਨੈੱਟ ਦੀ ਦੁਨੀਆਂ ਦੀ ਚਰਚਿਤ ਬੋਧੀ ਸੰਸਥਾ ਖੋਜ ਹਰ ਰੋਜ ਟੀਮ ਇਟਲੀ(ਆਪਣੇ ਦੀਪਕ ਆਪ ਬਣੋ)ਵੱਲੋਂ 19 ਅਕਤੂਬਰ ਦਿਨ ਐਤਵਾਰ 2025 ਨੂੰ ਸੀ, ਕੇ ਰਿਸੋਰਟ ਸੰਗੂਈਨੇਤੋ(ਵਿਰੋਨਾ)ਵਿਖੇ ਸਵੇਰੇ 10 ਵਜੇ ਤੋਂ ਸ਼ਾਮ ਤੱਕ ਕਰਵਾਇਆ ਜਾ ਰਿਹਾ ਹੈ ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਸੰਸਥਾ ਦੇ ਆਗੂ ਅਸ਼ਵਨੀ ਪੰਡੋਰੀ ਤੇ ਅਮਰ ਮਹੇ ਨੇ ਸਾਂਝੈ ਤੌਰ ਤੇ ਦਿੰਦਿਆਂ ਕਿਹਾ ਕਿ ਇਸ ਸਮਾਗਮ ਦਾ ਮਕਸਦ ਲੋਕਾਂ ਨੂੰ ਮਹਾਨ ਬੁੱਧ ਧਰਮ ਤੋਂ ਜਾਣੂ ਕਰਵਾਉਣਾ ਤੇ ਜੋੜਨਾ ਹੈ ਜਿਸ ਲਈ ਦੁਨੀਆਂ ਭਰ ਤੋਂ ਬੋਧੀ ਪੈਰੋਕਾਰ ਇਸ ਸਮਾਗਮ ਵਿੱਚ ਪਹੁੰਚ ਰਹੇ ਹਨ ਜਿਸ ਵਿੱਚ ਭਿੱਖੂ ਸੰਘ ਤੋਂ ਪੂਜਨੀਏ ਭੰਤੇ ਰੇਵਤ( ਯੂ ਕੇ)ਪੂਜਨੀਏ ਭੰਡੇ ਪੀਆਦਾਸੀ ਥੇਰੋ (ਇਟਲੀ)ਪੂਜਨੀਏ ਭੰਤੇ ਸੇਇਉਂਨ(ਇਟਲੀ) ਆਦਿ ਰਹੇ ਹਨ।ਇਸ ਪਹਿਲੇ ਧੱਮ ਦੀਕਸ਼ਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਧੱਮ ਉਪਾਸਿਕ ਆਯੂਸ਼ਮਾਨ ਦੇਵ ਸੁੰਮਨ (ਪ੍ਰਧਾਨ ਡਾ:ਅੰਬੇਡਕਰ ਮੈਮੋਰੀਅਲ ਕਮੇਟੀ ਆਫ਼ ਗ੍ਰੇਟ ਬ੍ਰਿਟੇਨ ਯੂਕੇ),ਧੱਮ ਉਪਾਸਿਕਾ ਅਯੁਸ਼ਮਤੀ ਅੰਜਨਾ ਕੁਮਾਰੀ(ਯੂ ਕੇ),ਧੱਜ ਉਪਾਸਿਕ ਰਾਜ ਕੁਮਾਰ ਓਸ਼ੋਰਾਜ ਉਪ-ਪ੍ਰਧਾਨ ਇੰਡੀਅਨ ਬੁੱਧਿਸ਼ਟ ਸੁਸਾਇਟੀ ਟੋਰੰਟੋ(ਕੈਨੇਡਾ)ਧੱਮ ਉਪਾਸਿਕ ਹਰਜਿੰਦਰ ਮੱਲ ਅਤੇ ਧੱਮ ਉਪਾਸਿਕਾ ਚੰਚਲ ਮੱਲ ਪ੍ਰਧਾਨ ਅਤੇ ਸੰਸਥਾਪਕ ਇੰਟਰਨੈਸ਼ਨਲ ਕੋ – ਐਡੀਨੇਸ਼ਨ ਸੁਸਾਇਟੀ, ਕੈਨੇਡਾ ਅਤੇ ਉਪ ਪ੍ਰਧਾਨ ਅੰਬੇਡਕਰ ਇੰਟਰਨੈਸ਼ਨਲ ਮਿਸ਼ਨ, ਕੈਲਗਰੀ ਕੈਨੇਡਾ,ਧੱਮ ਉਪਾਸਿਕ ਰਾਮ ਪਾਲ ਰਾਹੀ ਪ੍ਰਧਾਨ, ਪੰਜਾਬ ਬੁੱਧਿਸਟ ਸੁਸਾਇਟੀ ਅਤੇ ਐਫ਼,ਏ,ਬੀ,ਈ, ਯੂ. ਕੇ.,ਧੱਮ ਉਪਾਸਿਕ ਸੋਹਣ ਲਾਲ ਸਾਂਪਲਾ ਪ੍ਰਧਾਨ ਡਾ: ਅੰਬੇਡਕਰ ਮਿਸ਼ਨ ਸੁਸਾਇਟੀ, ਜਰਮਨੀ (ਯੂਰਪ) ,ਧੱਮ ਉਪਾਸਿਕ ਬਲਵਿੰਦਰ ਢੰਡਾ ਇੰਡੀਅਨ ਕਲਚਰ ਅਤੇ ਵੈਲਫੇਅਰ ਸੁਸਾਇਟੀ ਵਿਆਨਾ (ਅਸਟਰੀਆ) ਅਤੇ ਧੱਮ ਉਪਾਸਿਕ ਤਰਸੇਮ ਲਾਲ ਚਾਹਲ ਯੂ. ਕੇ. (ਬਹੁਜਨ ਸਮਾਜ ਦੇ ਲੇਖਕ )ਆਦਿ ਸਾਥੀਆਂ ਤੋਂ ਇਲਾਵਾ ਇਟਲੀ ਦੀਆਂ ਨਾਮੀ ਅੰਬੇਦਕਰੀ ਸੰਸਥਾਵਾਂ ਡਾ.ਬੀ ਆਰ ਅੰਬੇਡਕਰ ਮਿਸ਼ਨ ਸੰਸਥਾ ਇਟਲੀ ਔਰ ਭਾਰਤ ਰਤਨ ਡਾ.ਬੀ ਆਰ ਅੰਬੇਡਕਰ ਵੈਲਫ਼ੇਅਰ ਸੰਸਥਾ ਇਟਲੀ ਵੀ ਪਹੁੰਚ ਰਹੀਆਂ ਹਨ।
ਅਸ਼ਵਨੀ ਪੰਡੋਰੀ ਅਤੇ ਅਮਰ ਮਹੇ ਨੇ ਕਿ ਇਸ ਸਮਾਗਮ ਨੇ ਦੱਸਿਆ ਕਿ ਬਹੁ-ਗਿਣਤੀ ਲੋਕ ਸਮਾਗਮ ਵਿੱਚ ਧੱਮ ਦੀਕਸ਼ਾ ਲੈ ਰਹੇ ਤੇ ਸਮਾਗਮ ਸੰਬਧੀ ਲੋਕਾਂ ਵਿੱਚ ਬਹੁਤ ਉਤਸ਼ਾਹ ਵੀ ਦੇਖਿਆ ਜਾ ਰਿਹਾ ।


More Stories
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand
YOUR SINS WILL FIND YOU OUT .. Dr Jernail S. Anand