October 30, 2024

ਯੋਗ ਤੇ ਕਾਬਲ ਸਿੱਖ ਆਗੂ ਧਾਮੀ ਦੇ ਐਸ ਜੀ ਪੀ ਸੀ ਦੇ ਚੌਥੀ ਵਾਰ ਪ੍ਰਧਾਨ ਬਣਨ ਦੀ ਇਤਿਹਾਸਕ ਕਾਰਵਾਈ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਨਿਸ਼ਾਨੀ:-ਜਗਵੰਤ ਸਿੰਘ ਲਹਿਰਾ

ਰੋਮ(ਕੈਂਥ)ਮਹਾਨ ਸਿੱਖ ਧਰਮ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਲਈ ਸੰਨ 1920 ਤੋਂ ਹੋਂਦ ਵਿੱਚ ਆਈ ਸਿੱਖ ਸਮਾਜ ਦੀ ਸਿਰਮੌਰ ਧਾਰਮਿਕ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਸ ਦੇ ਪ੍ਰਬੰਧਕੀ ਢਾਚੇ ਦੇ ਪ੍ਰਧਾਨ ਦੀ ਚੌਣ ਸਿੱਖ ਸੰਗਤ ਵੱਲੋਂ ਸਲਾਂਘਾਯੋਗ ਕਾਰਵਾਈ ਨਾਲ ਕੀਤੀ ਗਈ ਜਿਸ ਵਿੱਚ ਸਿੱਖ ਸੰਗਤਾਂ ਚੌਥੀ ਵਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਥਾਪਕੇ ਕੌਮ ਦੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਹੈ।

ਸ:ਧਾਮੀ ਨੇ 107 ਵੋਟਾਂ ਨਾਲ ਵਿਰੋਧੀ ਧਿਰ ਦੀ ਬੀਬੀ ਜਗੀਰ ਕੌਰ ਤੋਂ ਜਿੱਤ ਪ੍ਰਾਪਤ ਕੀਤੀ ਹੈ ਜਿਸ ਨਾਲ ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦਾ ਸਿੱਖ ਭਾਈਚਾਰਾਂ ਖੁਸ਼ੀ ਵਿੱਚ ਖੀਵੇ ਹੋਇਆ ਨਜ਼ਰੀ ਆ ਰਿਹਾ ਹੈ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਚੌਥੀ ਵਾਰ ਪ੍ਰਧਾਨ ਬਣਨ ਦੀ ਇਤਿਹਾਸਕ ਕਾਰਵਾਈ ਉਪੱਰ ਖੁਸ਼ੀ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਐਨ,ਆਰ,ਆਈ ਵਿੰਗ ਇਟਲੀ ਦੇ ਪ੍ਰਧਾਨ ਜਸਵੰਤ ਸਿੰਘ ਲਹਿਰਾ,ਸਰਪ੍ਰਸਤ ਅਵਤਾਰ ਸਿੰਘ ਖਾਲਸਾ,ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ,ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੂੰਗਰਨੀ,ਜਨਰਲ ਸਕੱਤਰ ਹਰਦੀਪ ਸਿੰਘ ਬੋਦਲ,ਜਨਰਲ ਸਕੱਤਰ ਜਗਜੀਤ ਸਿੰਘ ਈਸਰਹੇਲ,ਜਸਵਿੰਦਰ ਸਿੰਘ ਭਗਤੂਮਾਜਰਾ ਤੇ ਯੂਥ ਵਿੰਗ ਇਟਲੀ ਪ੍ਰਧਾਨ ਸੁਖਜਿੰਦਰ ਸਿੰਘ ਕਾਲਰੂ ਆਦਿ ਆਗੂਆਂ ਨੇ ਸਾਂਝੈ ਤੌਰ ਕਿਹਾ ਇਹ ਜਿੱਤ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਜਿੱਤ ਹੈ ਜਿਸ ਨੇ ਇੱਕ ਵਾਰ ਫਿਰ ਪ੍ਰਤੱਖ ਕਰ ਦਿੱਤਾ ਹੈ ਧਾਮੀ ਸਾਹਿਬ ਹੀ ਸਿੱਖ ਕੌਮ ਦੀ ਸਿਰਮੌਰ ਧਾਰਮਿਕ ਸੰਸਥਾ ਐਸ ਜੀ ਪੀ ਸੀ ਦੇ ਯੋਗ ਤੇ ਕਾਬਲ ਲੀਡਰ ਹਨ ਜਿਹੜੇ ਲਗਾਤਾਰ ਸੰਨ 2021 ਤੋਂ ਸਿੱਖ ਕੌਮ ਦੀ ਨੁਮਾਇੰਦੀ ਕਰ ਪੰਥ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ।