ਰੋਮ ਇਟਲੀ 15 ਅਪ੍ਰੈਲ(ਗੁਰਸ਼ਰਨ ਸਿੰਘ ਸੋਨੀ) ਬੀਤੇ ਵੀਰਵਾਰ ਜਿਲ੍ਹਾ ਲਾਤੀਨਾ ਦੇ ਕਸਬਾ ਬੋਰਗੋ ਸੰਤਾ ਮਰੀਆਂ (ਲਾਤੀਨਾ) ਵਿਖੇ ਇੱਕ ਪੰਜਾਬੀ ਨੌਜਵਾਨ ਸਤਵਿੰਦਰ ਪਾਲ ਸਿੰਘ (ਸੈਮੀ) ਕੰਮ ਦੌਰਾਨ ਸਟਰਿੰਗ ਤੋ ਡਿੱਗ ਜਾਣ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਜਿਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹੈਲੀਕਾਪਟਰ ਰਾਹੀਂ ਰਾਜਧਾਨੀ ਰੋਮ ਦੇ ਸੰਨ ਕਮੀਲੋ ਵੱਡੇ ਹਸਪਤਾਲ ਵਿੱਚ ਜਖਮੀ ਹਾਲਤ ਵਿੱਚ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਪੰਜ ਦਿਨ ਬੀਤ ਜਾਣ ਮਗਰੋ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਦੀ ਲਾਤੀਨਾ ਦੇ ਸਾਬਕਾ ਪ੍ਰਧਾਨ ਨੱਛਤਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਹਰ ਰੋਜ਼ ਦੀ ਤਰ੍ਹਾਂ ਰਾਜ ਮਿਸਤਰੀ ਦੇ ਨਾਲ ਕੰਮ ਤੇ ਗਿਆ ਜਿੱਥੇ ਅਚਾਨਕ ਉਚਾਈ ਤੋ ਸਟਰਿੰਗ ਪੈਡ ਤੋ ਹੇਠਾਂ ਡਿੱਗ ਪਿਆ ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਨੂੰ ਡਾਕਟਰਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ ।ਉਨ੍ਹਾਂ ਦੱਸਿਆ ਕਿ ਸਤਵਿੰਦਰ ਪਾਲ ਸਿੰਘ ਜਦੋ ਉਪਰ ਤੇ ਜਦੋਂ ਥੱਲੇ ਡਿਗਿਆ ਸੀ ਉਸ ਦੇ ਸਰੀਰ ਦੇ ਸਿਰ ਤੋ ਲੈ ਕੇ ਪੈਰ ਤੱਕ ਸੱਜੇ ਪਾਸੇ ਗੰਭੀਰ ਸੱਟਾਂ ਲੱਗੀਆਂ ਸਨ ਤੇ ਡਾਕਟਰਾਂ ਵੱਲੋਂ ਕੁਝ ਹੱਦ ਤੱਕ ਠੀਕ ਦੱਸਿਆ ਹੈ ਪਰ ਹਜੇ ਹਾਲਾਤ ਗੰਭੀਰ ਹੀ ਬਣੇ ਹੋਏ ਹਨ।
ਉਹਨਾਂ ਅੱਗੇ ਦੱਸਿਆ ਕਿ ਸਤਵਿੰਦਰ ਪਾਲ ਸਿੰਘ (ਸੈਮੀ) ਪੱਕੇ ਤੌਰ ਤੇ ਮਾਲਕ ਨਾਲ ਕੰਮ ਕਰਦਾ ਸੀ ਤੇ ਮਾਲਕ ਦੇ ਇੱਕ ਘਰ ਵਿੱਚ ਰਹਿੰਦਾ ਸੀ ।ਤੇ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ ਵਿਖੇ ਬਹੁਤ ਹੀ ਸੇਵਾ ਕਰਦਾ ਰਹਿੰਦਾ ਸੀ। ਉਨ੍ਹਾਂ ਵਲੋ ਭਾਰਤ ਸਰਕਾਰ, ਗਰੀਬਾਂ ਦੇ ਮੁੱਖ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ , ਹਲਕੇ ਦੇ ਐਮ ਐਲ ਏ, ਐਮ ਪੀ ਤੇ ਇਟਲੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਜਿਲ੍ਹਾ ਤਰਨ ਤਾਰਨ ਪਿੰਡ ਵੇਂ ਪੋਈਂ (ਖਡੂਰ ਸਾਹਿਬ ) ਵਿਖੇ ਮਾਤਾ ਤੇ ਭਰਾ ਰਹਿੰਦੇ ਹਨ ਜੇਕਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਚ ਕਿਸੇ ਨੂੰ ਪਹਿਲ ਦੇ ਅਧਾਰ ਤੇ ਵੀਜ਼ਾ ਮਿਲ ਜਾਵੇ ਤਾਂ ਸਤਵਿੰਦਰ ਪਾਲ ਸਿੰਘ ਦੇ ਚੰਗੇ ਤਰੀਕੇ ਨਾਲ ਦੇਖਭਾਲ ਹੋ ਸਕੇਗੀ। ਦੂਜੇ ਪਾਸੇ ਜਖਮੀ ਨੌਜਵਾਨ ਦੀ ਮਾਤਾ ਕਸ਼ਮੀਰ ਕੌਰ ਕੋਲ ਪਾਸਪੋਰਟ ਵੀ ਨਹੀਂ ਹੈ, ਜੇਕਰ ਹੋ ਸਕੇ ਪਹਿਲ ਦੇ ਅਧਾਰ ਤੇ ਐਮਰਜੈਂਸੀ ਪਾਸਪੋਰਟ ਜਾਰੀ ਕੀਤਾ ਜਾਵੇ । ਦੱਸਣਯੋਗ ਹੈ ਕਿ ਸਤਵਿੰਦਰ ਪਾਲ ਸਿੰਘ (ਸੈਮੀ) ਵੀ ਬਾਕੀ ਨੌਜਵਾਨਾਂ ਵਾਂਗ ਚੰਗੇ ਭਵਿੱਖ ਲਈ ਇਟਲੀ ਦੀ ਧਰਤੀ ਤੇ ਰੋਜੀ ਰੋਟੀ ਕਮਾਉਣ ਲਈ ਆਇਆ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ ।

ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗੁਰਦੁਆਰਾ ਸਾਹਿਬ ਵਿਖੇ ਸਮੂਹ ਸੰਗਤਾਂ ਵਲੋ ਬੀਤੇ ਐਤਵਾਰ ਨੂੰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸਤਵਿੰਦਰ ਪਾਲ ਸਿੰਘ (ਸੈਮੀ) ਦੀ ਸਿਹਤ ਦੀ ਤੰਦਰੁਸਤੀ ਲਈ ਅਰਦਾਸ ਵੀ ਕੀਤੀ ਗਈ। ਉਨ੍ਹਾਂ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੂੰ ਵੀ ਅਪੀਲ ਕੀਤੀ ਹੈ ਕਿ ਨੌਜਵਾਨ ਦੀ ਸਿਹਤ ਦੀ ਤੰਦਰੁਸਤੀ ਪ੍ਰਮਾਤਮਾ ਦੇ ਚਰਨਾਂ ਨੂੰ ਅਰਦਾਸ ਬੇਨਤੀ ਕੀਤੀ ਜਾਵੇ ।

More Stories
ਇਟਲੀ ਦੀ ਵਿਸੇ਼ਸ ਪੁਲਸ ਵਿੱਚ ਭਰਤੀ ਹੋਇਆ ਪੰਜਾਬ ਦੇ ਬਿਲਾਸਪੁਰ(ਮਾਹਿਲਪੁਰ)ਦਾ ਜਾਇਸਲ ਸਿੰਘ ਸਹਿਗਲ ,ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
REFORMATTING YOUNG MINDS Dr Jernail Singh Anand Men and mischief go together- Anand
ਹਜ਼ੂਰ ਰਾਜਾ ਸਾਹਿਬ ਨਾਭ ਕੰਵਲ ਅਸਥਾਨ ਖਿਲਾਫ ਕੀਤੇ ਝੂਠ ਦੇ ਪ੍ਰਚਾਰ ਦਾ ਖਮਿਆਜ਼ਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ:-ਸਿੱਖ ਸੰਗਤ ਇਟਲੀ