December 13, 2025

ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਪਿਤਾ ਜੀ ਨੂੰ ਕੀਤਾ ਗਿਆ ਸਪੁਰਦੇ ਖ਼ਾਕ, ਪਿਤਾ ਜੀ ਯਾਦ ਵਿੱਚ ਲਗਾਏ ਬੂਟੇ

ਸੁਲਤਾਨਪੁਰ ਲੋਧੀ , 8 ਦਸੰਬਰ ਰਾਜ ਹਰੀਕੇ ਪੱਤਣ। ਸੁਲਤਾਨਪੁਰ ਲੋਧੀ ਤੋਂ ਤਕਰੀਬਨ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਸ਼ੇਰ ਪੁਰ ਸੱਧਾ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਜੀ ਸ੍ਰੀ ਸੁਚਾ ਰਾਮ ਜੀ ਦਾ ਅਚਾਨਕ 7 ਦਸੰਬਰ ਨੂੰ ਦੇਹਾਂਤ ਹੋ ਗਿਆ। ਉਹ ਲੱਗਭਗ 80 ਸਾਲ ਦੇ ਕਰੀਬ ਸਨ । ਬੀਤੇ ਕੱਲ ਉਨ੍ਹਾਂ ਨੂੰ ਵਾਲਮੀਕਿ ਸ਼ਮਸ਼ਾਨ ਘਾਟ ਵਿੱਚ ਸਪੁਰਦੇ ਖ਼ਾਕ ਕੀਤਾ ਗਿਆ । ਇਸ ਮੌਕੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਸਰਪੰਚ ਹਰਜਿੰਦਰ ਕੌਰ, ਸਾਬਕਾ ਸਰਪੰਚ ਗੁਰਮੀਤ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਗ੍ਰੰਥੀ ਬਲਵਿੰਦਰ ਸਿੰਘ, ਜਰਨੈਲ ਸਿੰਘ, ਗੁਰਦੇਵ ਸਿੰਘ ਥਾਣੇਦਾਰ, ਚਰਨਜੀਤ ਸਿੰਘ , ਉਸਤਾਦ ਹਰਭਜਨ ਹਰੀ, ਗਾਇਕ ਸਾਹਿਲ ਚੌਹਾਨ,ਰਵੀ ਚੌਹਾਨ ਗਾਇਕ ਸਿੱਧੂ ਸਤਨਾਮ,ਹਰਬੰਸ ਕਾਦਰੀ,ਮੰਗਾ ਮਿਆਣੀ, ਸੰਦੀਪ ਮਿਆਣੀ,ਭੋਲਾ ਮਿਆਣੀ, ਰਾਜਵੀਰ ਰਾਜੂ, ਦਲਬੀਰ ਸਿੰਘ,ਹਰਬਚਨ ਸਹੋਤਾ, ਜਸਵੀਰ ਮਲਸੀਆਂ , ਐਡੀਟਰ ਕੁਲਦੀਪ ਸਿੰਘ, ਗਾਇਕ ਜਰਨੈਲ ਸਿੰਘ ਟੋਨੀ , ਦਲਵਿੰਦਰ ਦਿਆਲਪੁਰੀ, ਸਤਨਾਮ ਮੱਟੂ, ਮਨੋਹਰ ਧਾਲੀਵਾਲ, ਗਾਇਕਾ ਰਿਹਾਨਾ ਭੱਟੀ, ਗੀਤਕਾਰ ਪਾਲ ਫਿਆਲੀ ਵਾਲਾ, ਗੀਤਕਾਰ ਜੱਸਾ ਲੋਹੀਆਂ, ਗੀਤਕਾਰ ਸ਼ਿੰਦਾ ਕਾਲ਼ਾ ਸੰਘਿਆਂ, ਬਿੰਦਰ ਕੋਲੀਆਂ ਵਾਲ,ਨਿਰਵੈਲ ਸਿੰਘ ਢਿੱਲੋਂ, ਨਿਰਵੈਲ ਮਾਲੂਪੁਰੀ , ਸਾਬੀ ਚੀਨੀਆਂ ਇਟਲੀ, ਰਾਜ ਹਰੀਕੇ ਪੱਤਣ,ਜਗਤਾਰ ਸ਼ੈਰੀ ਪਟਿਆਲਾ,ਅਮਰੀਕ ਮਾਇਕਲ, ਬਿੰਦਰ ਕਰਮਜੀਤ ਪੁਰੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦੁਖ ਦਾ ਪ੍ਰਗਟਾਵਾ ਕੀਤਾ ਗਿਆ।