October 11, 2025

ਵਿਕਸਤ ਭਾਰਤ ਰਨ ਡਵੈਲਪਿਡ ਇੰਡੀਆ 2047 ਤਹਿਤ ਇਟਲੀ ਰਾਜਧਾਨੀ ਹੋਇਆ ਵਿਸੇ਼ਸ ਪ੍ਰੋਗਰਾਮ ,ਸੈਂਕੜੇ ਭਾਰਤੀਆਂ ਕੀਤੀ ਸਿ਼ਕਰਤ

ਰੋਮ(ਦਲਵੀਰ ਸਿੰਘ ਕੈਂਥ)ਲੱਖਾਂ ਦੇਸ਼ ਭਗਤ ਸੂਰਵੀਰ ਯੋਧਿਆਂ ਦੀ ਕੁਰਬਾਨੀ ਨਾਲ ਮਿਲੀ ਭਾਰਤ ਦੀ ਆਜ਼ਾਦੀ ਦੇ 100 ਸਾਲਾਂ ਨੂੰ ਸਮਰਪਿਤ ਵਿਸੇ਼ਸ ਪ੍ਰੋਗਰਾਮ ਵਿਕਸਤ ਭਾਰਤ ਰਨ ਡਵੈਲਪਿਡ ਇੰਡੀਆ 2047 ਜਿਸ ਦਾ ਮਕਸਦ ਦੇਸ਼ ਦੇ ਨੌਜਵਾਨਾਂ,ਔਰਤਾਂ,ਗਰੀਬਾਂ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਉੱਚਾ ਚੱਕਣਾ ਹੈ ਤਾਂ ਜੋ 100 ਸਾਲਾਂ ਭਾਰਤ ਦੀ ਆਜ਼ਾਦੀ ਦਿਵਸ ਮੌਕੇ ਦੇਸ਼ ਵਿੱਚ ਗੀਰਬੀ ਦੀ ਦਰ ਜ਼ੀਰੋ ਹੋਵੇ।

ਭਾਰਤ ਸਰਕਾਰ ਅਤੇ ਸਮੂਹ ਭਾਰਤੀ ਭਾਈਚਾਰੇ ਵੱਲੋਂ ਕਰਵਾਏ ਜਾ ਰਹੇ ਇਹਨਾਂ ਪ੍ਰੋਗਰਾਮਾਂ ਤਹਿਤ ਹੀ ਇਟਲੀ ਦੀ ਰਾਜਧਾਨੀ ਰੋਮ ਦੇ ਚੌ਼ਕ ਵਿਆਲੇ ਦੇਲੇ ਤਰਮੇ ਦੀ ਕਾਰਾਕਾਲਾ ਵਿਖੇ ਭਾਰਤੀ ਅੰਬੈਂਸੀ ਰੋਮ ਵੱਲੋਂ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਵਿਸ਼ੇਸ ਮੈਰਾਥਨ ਪ੍ਰੋਗਰਮ ਕਰਵਾਇਆ ਗਿਆ ਜਿਸ ਵਿੱਚ ਸੈਂਕੜੇ ਭਾਰਤੀਆਂ ਨੇ ਪਰਿਵਾਰਾਂ ਸਮੇਤ ਬਹੁਤ ਹੀ ਉਤਸ਼ਾਹ ਨਾਲ ਸਿ਼ਰਕਤ ਕੀਤੀ।

ਹਾਜ਼ਰੀਨ ਇੱਕਠ ਨੂੰ ਸੰਬੋਧਿਤ ਕਰਦਿਆਂ ਰਾਜਦੂਤ ਮੈਡਮ ਵਾਣੀ ਰਾਓ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹ ਪ੍ਰੋਗਰਾਮ ਜਿਹੜਾ ਕਿ ਅੰਬੈਂਸੀ ਵੱਲੋਂ ਭਾਰਤ ਨੂੰ ਪੂਰਨ ਤੌਰ ਤੇ ਵਿਕਸਤ ਕਰਨ ਲਈ ਅੱਜ ਹੋ ਰਿਹਾ ਹੈ ਇਸ ਵਿੱਚ ਭਾਰਤੀ ਮੂਲ ਦੇ ਬੱਚਿਆਂ ਦੀ ਆਮਦ ਦੇਸ਼ ਨਾਲ ਲਗਾਵ ਦਾ ਸਲਾਘਾਂਯੋਗ ਸੰਕੇਤ ਹੈ ਇਹ ਇਕੱਠ ਸੂਬੇ ਭਰ ਤੋਂ ਆਏ ਭਾਰਤੀ ਲੋਕਾਂ ਦੇ ਉਤਸ਼ਾਹ ਨੂੰ ਬਿਆਨ ਕਰਦਾ ਹੈ ਜਿਹੜੇ ਕਿ ਭਾਰਤ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹਨ ਚਾਹੇ ਇਹ ਲੋਕ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਹਨ ਪਰ ਦੇਸ਼ ਲਈ ਇੱਕ ਵਿਚਾਰਧਾਰਾ ਤਹਿਤ ਇੱਕ ਝੰਡੇ ਹੇਠ ਲਾਮਬੰਦ ਹੋ ਕੇ ਦੇਸ਼ ਦੀ ਉਨੱਤੀ ਲਈ ਕਾਰਜ ਕਰ ਰਹੇ ਹਨ ਤੇ ਭੱਵਿਖ ਵਿੱਚ ਭਾਰਤ ਦੀ ਆਜ਼ਾਦੀ ਦੀ 100 ਵੀਂ ਵਰ੍ਹੇਗੰਡ ਮੌਕੇ ਦੇਸ਼ ਨੂੰ ਵਿਕਸਤ ਭਾਰਤ ਰਨ ਡਵੈਲਪਿਡ ਇੰਡੀਆ 2047 ਪ੍ਰੋਗਰਾਮ ਨੂੰ ਨੇਪੜੇ ਚਾੜਨ ਲਈ ਅਹਿਮ ਜਿੰਮੇਵਾਰੀ ਨਿਭਾਉਣਗੇ। ਇਸ ਪ੍ਰੋਗਰਾਮ ਵਿੱਚ ਸਮੂਹ ਅੰਬੈਂਸੀ ਸਟਾਫ ਤੋਂ ਇਲਾਵਾ ਕਈ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੀ ਸਮੂਲੀਅਤ ਕੀਤੀ।

You may have missed