September 25, 2025

ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 23 ਮਾਰਚ,30 ਮਾਰਚ,5-6 ਅਪ੍ਰੈਲ ਤੇ 3-4 ਮਈ ਨੂੰ ਸਪੇਨ ਤੇ ਇਟਲੀ ਦੀ ਧਰਤੀ ਉਪੱਰ ਸ਼ਾਨੋ-ਸ਼ੌਕਤ ਨਾਲ ਮਨਾਏ ਜਾਣਗੇ

ਰੋਮ(ਦਲਵੀਰ ਸਿੰਘ ਕੈਂਥ)ਆਪਣੀ ਇਨਕਲਾਬੀ ਇਲਾਹੀ ਬਾਣੀ ਨਾਲ ਸੱਚ ਦਾ ਸੰਖ ਵਜਾ ਕੇ ਅਗਿਆਨਤਾ ਵਿੱਚ ਧਸੀ ਹੋਈ ਮਾਨਵਤਾ ਨੂੰ ਜਾਗਰੂਕ ਕਰਦਿਆਂ ਬੇਗਮਪੁਰਾ ਵਸਾਉਣ ਦੀ ਗੱਲ ਕਰਨ ਵਾਲੇ ਮਹਾਨ ਇਨਕਲਾਬੀ ਯੋਧੇ,ਸ਼੍ਰੋਮਣੀ ਸੰਤ,ਮਹਾਨ ਅਧਿਆਤਮਕਵਾਦੀ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਰਪੀਅਨ ਦੇਸ਼ ਸਪੇਨ ਅਤੇ ਇਟਲੀ ਵਿੱਚ ਵਿਸ਼ਾਲ ਸਮਾਗਮ ਹੋ ਰਹੇ ਹਨ ਜਿਹਨਾਂ ਵਿੱਚ ਸੰਗਤਾਂ ਨੂੰ ਆਪਣੀ ਬੁਲੰਦ ਤੇ ਦਮਦਾਰ ਆਵਾਜ ਰਾਹੀ ਮਿਸ਼ਨ ਨਾਲ ਜੋੜਨ ਲਈ ਪੰਜਾਬ (ਭਾਰਤ)ਦੀ ਧਰਤੀ ਤੋਂ ਕਈ ਪ੍ਰਸਿੱਧ ਲੋਕ ਗਾਇਕ ਤੇ ਮਿਸ਼ਨਰੀ ਗਾਇਕ ਯੂਰਪ ਪਹੁੰਚੇ ਹੋਏ ਹਨ।ਉਂਝ ਤਾਂ ਇਹ ਪ੍ਰਕਾਸ਼ ਪੁਰਬ ਭਾਰਤ ਦੀ ਧਰਤੀ ਉਪੱਰ ਸੰਗਤਾਂ ਨੇ 12 ਫਰਵਰੀ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਹੈ ਪਰ ਵਿਦੇਸ਼ਾਂ ਵਿੱਚ ਕੰਮਾਕਾਰਾਂ ਦੇ ਰੁਝੇਵਿਆਂ ਕਾਰਨ ਤੇ ਪ੍ਰਸ਼ਾਸ਼ਨ ਵੱਲੋਂ ਦਿੱਤੀ ਦੇਰ ਨਾਲ ਮਨਜ਼ੂਰੀ ਕਾਰਨ ਇਹ ਪ੍ਰਕਾਸ਼ ਪੁਰਬ ਮਾਰਚ,ਅਪ੍ਰੈਲ ਤੇ ਮਈ ਮਹੀਨਿਆਂ ਵਿੱਚ ਵੀ ਮਨਾਇਆ ਜਾ ਰਿਹਾ ਹੈ।ਸਪੇਨ ਦੀ ਧਰਤੀ ਉਪੱਰ ਇਹ ਪ੍ਰਕਾਸ਼ ਪੁਰਬ 23 ਮਾਰਚ 2025 ਦਿਨ ਐਤਵਾਰ ਸ਼੍ਰੀ ਗੁਰੂ ਰਵਿਦਾਸ ਭਵਨ ਬਾਦਾਲੋਨਾ ਬਾਰਸੀਲੋਨਾ ਵਿਖੇ ,23 ਮਾਰਚ ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨਿਓ(ਰੋਮ)ਇਟਲੀ ਵਿਖੇ,23 ਮਾਰਚ ਸ਼੍ਰੀ ਗੁਰੂ ਰਵਿਦਾਸ ਬੇਗਮਪੁਰਾ ਸਭਾ ਬੈਰਗਾਮੋ,30 ਮਾਰਚ ਸ਼੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰੇਮੋਨਾ,6 ਅਪ੍ਰੈਲ ਸ਼੍ਰੀ ਗੁਰੂ ਰਵਿਦਾਸ ਧਾਮ ਗੁਰਲਾਗੋ,6-7 ਅਪ੍ਰੈਲ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਤੇ 3-4 ਮਈ 2025 ਦਿਨ ਸ਼ਨੀਵਾਰ ਤੇ ਐਤਵਾਰ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਆਦਿ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦਾ 648ਵਾਂ ਪ੍ਰਕਾਸ਼ ਸੰਗਤਾਂ ਵੱਲੋਂ ਸ਼ਾਨੋ-ਸੌ਼ਕਤ ਨਾਲ ਮਨਾਇਆ ਜਾ ਰਿਹਾ ਹੈ ਜਿਹਨਾਂ ਵਿੱਚ ਪ੍ਰਸਿੱਧ ਲੋਕ ਗਾਇਕ ਸੱਤੀ ਖੋਖੇਵਾਲੀਆ, ਲਹਿੰਬਰ ਹੁਸੈਨੀਪੁਰੀ,ਲੱਖਾ ਨਾਜ ਦੌਗਾਣਾ ਜੋੜੀ ਤੋਂ ਇਲਾਵਾ ਸੰਤ ਮਹਾਤਮਾ ਵੀ ਸੰਗਤਾਂ ਨੂੰ ਦਰਸ਼ਨ ਦੇਣ ਪਹੁੰਚ ਰਹੇ ਹਨ।

You may have missed