
ਤੇਰਾਚੀਨਾ,4 ਰੋਜਾ ਹੋਵੇਗਾ ਇਹ ਵਿਸ਼ਾਲ ਗੁਰਮਤਿ ਸਮਾਗਮ
ਰੋਮ( ਕੈਂਥ)ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 421ਵੇਂ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੁਨੀਆਂ ਭਰ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਜੋਸੋ਼-ਖਰੋਸ਼ ਤੇ ਸ਼ਰਧਾ ਭਾਵਨਾ ਨਾਲ ਸਜਾਏ ਗਏ ਜਿਹਨਾਂ ਵਿੱਚ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਹਾਜ਼ਰੀ ਭਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਇਸ ਮਹਾਨ ਤੇ ਇਤਿਹਾਸ ਦਿਹਾੜੇ ਨੂੰ ਸਮਰਪਿਤ ਲਾਸੀਓ ਸੂਬੇ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਚਾਰ ਲਈ ਦਿਨ-ਰਾਤ ਸੇਵਾ ਵਿੱਚ ਜੁੜੇ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ)ਵੱਲੋਂ ਵਿਸ਼ਾਲ ਨਗਰ ਕੀਤਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ 31 ਅਗਸਤ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾਵਾਚਕ ਮਹਾਨ ਸਿੱਖ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਣਗੇ।ਇਸ ਗੁਰਪਰਬ ਮੌਕੇ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਤਰਸੇਮ ਸਿੰਘ ਪਾਤੜਾ ਤੇ ਇੰਗਲੈਂਡ ਤੋਂ ਜਾਗੋ ਵਾਲਾ ਕਵੀਸ਼ਰ ਜੱਥਾ ਵਿਸੇ਼ਸ ਹਾਜ਼ਰੀ ਭਰਨਗੇ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਗੁਰਮੁੱਖ ਸਿੰਘ ਹਜਾਰਾ ਮੁੱਖ ਸੇਵਾਦਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਭਾ ਬੋਰਗੋ ਹਰਮਾਦਾ(ਲਾਤੀਨਾ)ਨੇ ਦਿੰਦਿਆਂ ਕਿਹਾ ਕਿ ਇਹ ਸਮਾਗਮ 4 ਰੋਜ਼ਾ ਹੈ ਜਿਹੜਾ 28 ਅਗਸਤ ਤੋਂ 31 ਅਗਸਤ ਤੱਕ ਹੋਵੇਗਾ ਜਿਸ ਵਿੱਚ ਵਿਸ਼ਾਲ ਧਾਰਮਿਕ ਦੀਵਾਨ ਦੇ ਨਾਲ ਨਗਰ ਕੀਰਤਨ ਤੇਰਾਚੀਨਾ ਵਿਖੇ 31 ਅਗਸਤ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਸਜਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰੀ ਭਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀਓ।
More Stories
(ਇਹ ਇੱਕ ਮਰਦੇ ਹੋਏ ਐਨਆਰਆਈ ਦੀ ਦਿਲਚਸਪ ਕਹਾਣੀ ਹੈ ਜੋ ਆਪਣੀ ਮਾਤਭੂਮੀ ਪੰਜਾਬ ਲਈ ਤੜਫਦਾ ਹੈ ਅਤੇ ਕਿਵੇਂ ਇੱਕ ਪਾਕਿਸਤਾਨੀ ਨਰਸ ਉਸ ਦੀ ਪਸੰਦ ਦਾ ਇੱਕ ਗੀਤ ਗਾਉਂਦੀ ਹੈ ਅਤੇ ਉਹ ਆਪਣੇ ਆਖਰੀ ਸਾਹ ਤੋਂ ਪਹਿਲਾਂ ਆਪਣੀ ਮਾਤਭੂਮੀ ਦੀ ਗੋਦ ਵਿੱਚ ਆਪਣੇ ਆਪ ਨੂੰ ਪਾਉਂਦਾ ਹੈ।)
ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਇਟਲੀ ਦੇ ਸਚੀਲੀਆ ਸੂਬੇ ਦੇ ਸ਼ਹਿਰ ਪਲੇਰਮੋ ਵਿਖੇ ਪਾਸਪੋਰਟ ਕੈਂਪ 28 ਸਤੰਬਰ ਨੂੰ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ
ਮਿਸ ਇਟਲੀ 2025 ਦੇ ਤਖ਼ਤ ਉਪੱਰ ਬਿਰਾਜਮਾਨ ਹੋਈ ਸੂਬੇ ਬਜੀਲੀਕਾਟਾ ਦੀ 18 ਸਾਲਾ ਮੁਟਿਆਰ ਕਾਤੀਆ ਬੂਕੀਚਿਓ