October 17, 2025

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾਂ ਸ਼ਹਾਦਤ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 19 ਅਕਤੂਬਰ ਐਤਵਾਰ ਨੂੰ ਨਗਰ ਕਾਜਲਮੋਰਾਨੋ ਵਿਖੇ ਸਜਾਇਆ ਜਾਵੇਗਾ

ਕਰਮੋਨਾ(ਦਲਵੀਰ ਸਿੰਘ ਕੈਂਥ)ਇਟਲੀ ਦੇ ਲੰਬਾਰਦੀਆ ਸੂਬੇ ਦੀਆਂ ਸਿੱਖ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦੀ ਸੇਵਾ ਨਿਭਾਅ ਰਿਹਾ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਾਂਚ ਦਮਦਮੀ ਟਕਸਾਲ ਕਾਜਲਮੋਰਾਨੋ (ਕਰਮੋਨਾ)ਵਿਖੇ 19 ਅਕਤੂਬਰ 2025 ਦਿਨ ਐਤਵਾਰ ਨੂੰ 9 ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ।ਪ੍ਰੈੱਸ ਨੂੰ ਇਹ ਜਾਣਕਾਰੀ ਜਥੇਦਾਰ ਭਾਈ ਪ੍ਰਗਟ ਸਿੰਘ ਖਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਬ੍ਰਾਂਚ ਦਮਦਮੀ ਟਕਸਾਲ ਕਾਜਲਮੋਰਾਨੋ ( ਕਰਮੋਨਾ) ਦੀ ਪ੍ਰਬੰਧਕ ਕਮੇਟੀ ਨੇ ਦਿੰਦਿਆਂ ਕਿਹਾ ਕਿ ਸਤਾਬਦੀ ਦਿਵਸ ਮੌਕੇ 17 ਅਤੇ 18 ਅਕਤੂਬਰ ਨੂੰ ਸ਼ਾਮ 5 ਤੋਂ 8 ਵਜੇ ਤੱਕ ਵੀ ਦੀਵਾਨ ਸਜਾਏ ਜਾਣਗੇ ਜਿਹਨਾਂ ਤੋਂ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ ਤੇ ਕਥਾ ਵਾਚਕ ਸੰਗਤਾਂ ਨੂੰ ਮਹਾਨ ਸਿੱਖ ਇਤਿਹਾਸ ਦਾ ਲਾਸਾਨੀ ਕੁਰਬਾਣੀਆਂ ਨਾਲ ਭਰਿਆ ਇਤਿਹਾਸ ਸਰਵਣ ਕਰਵਾਉਣੇ।ਲੰਗਰ ਦੀ ਸੇਵਾ ਪ੍ਰਬੰਧਕ ਸੇਵਾਦਾਰਾਂ , ਇੰਟਰਨੈਸ਼ਨਲ ਪੰਥਕ ਦਲ ਦੇ ਸਿੰਘਾਂ ਅਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤਾਂ ਵੱਲੋਂ ਨਿਭਾਈ ਜਾਵੇਗੀ।19 ਅਕਥੂਬਰ ਸਵੇਰੇ 6,30 ਵਜੇ ਚੋਪੈਹਿਰੇ ਸਾਹਿਬ ਦੇ ਪਾਠਾਂ ਦੀ ਆਰੰਭਾ ਹੋਵੇਗੀ ਸਮੇਤ ਸੁਖਮਨੀ ਸਾਹਿਬ ਦੇ 10 ਵਜੇ ਭੋਗ ਪੈਣੇ ਉਪੰਰਤ 12 ਵਜੇ ਤੱਕ ਦੀਵਾਨ ਸਜਣਗੇ ਜਿਹਨਾਂ ਵਿੱਚ ਪ੍ਰਸਿੱਧ ਕੀਰਤਨੀ ਜੱਥਾ ਰਾਗੀ ਭਾਈ ਗੁਰਸ਼ਰਨ ਸਿੰਘ ਯੂ ਕੇ ਵਾਲੇ,ਕਵੀਸ਼ਰ ਜੱਥਾ ਗਿਆਨੀ ਅੰਗਰੇਜ਼ ਸਿੰਘ ਜਾਂਗਲਾ ਗੁਰਦਾਸਪੁਰ ਵਾਲੇ ,ਕਥਾਵਾਚਕ ਗਿਆਨੀ ਹਰਭਾਗ ਸਿੰਘ ਸ਼੍ਰੀ ਆਨੰਦਪੁਰ ਵਾਲੇ ਤੇ ਹੋਰ ਜੱਥੇ ਹਾਜ਼ਰੀ ਭਰਨਗੇ।ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਕਾਜਲਮੋਰਾਨੋ ਤੋਂ ਦੁਪਿਹਰ 12 ਸ਼ੁਰੂ ਹੋਵੇਗਾ ਤੇ ਸ਼ਾਮ 5 ਵਜੇ ਸਮਾਪਤ ਹੋਵੇਗਾ ਜਿਸ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਵੀ ਸਿੱਖ ਮਾਰਸ਼ਲ ਆਰਟ ਗਤਕਾ ਕਲਾ ਦੇ ਹੈਰਤ ਅੰਗੇਜ਼ ਕਾਰਨਾਮੇ ਦਿਖਾਏ ਜਾਣਗੇ।ਸਭ ਸੰਗਤਾਂ ਨੂੰ ਹੁੰਮ-ਹੁੰਮਾਂ ਕੇ ਪਹੁੰਚਣ ਦੀ ਪ੍ਰਬੰਧਕਾਂ ਵੱਲੋ ਅਪੀਲ ਹੈ।ਇਸ ਨਗਰ ਕੀਰਤਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਚ ਪ੍ਰਧਾਨੀ ਦਮਦਮੀ ਟਕਸਾਲ ਇਟਲੀ ਦੇ ਸਮੂਹ ਸਿੰਘ ਜੱਥੇ ਸਮੇਤ ਪਹੁੰਚ ਰਹੇ ਹਨ।

You may have missed