March 11, 2025

ਸ਼੍ਰੀ ਗੁਰੂ ਰਵਿਦਾਸ ਟੈਂਪਲ ਕਪਾਚੋਂ(ਸਲੇਰਨੋ)ਦੇ ਸਾਬਕਾ ਪ੍ਰਧਾਨ ਵਿਜੈ ਕੁਮਾਰ ਰਾਜੂ ਨੂੰ ਸਦਮਾ,ਧਰਮਪਤਨੀ ਸਤੋਸ਼ ਕੁਮਾਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

ਰੋਮ(ਕੈਂਥ)ਇਟਲੀ ਦੇ ਉੱਘੇ ਸਮਾਜ ਸੇਵਕ,ਮਿਸ਼ਨਰੀ ਆਗੂ ਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਕਪਾਚੋਂ(ਸਲੇਰਨੋ)ਦੇ ਸਾਬਕਾ ਪ੍ਰਧਾਨ ਵਿਜੈ ਕੁਮਾਰ ਰਾਜੂ ਨੂੰ ਉਸ ਸਮੇਂ ਅਸਹਿ ਸਦਮਾ ਲੱਗਾ ਜਦੋਂ ਉਹਨਾਂ ਦੀ ਧਰਮ ਪਤਨੀ ਬੀਬੀ ਸੰਤੋਸ਼ ਕੁਮਾਰੀ(53)ਦਾ ਬੀਤੇ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਜਿਸ ਕਾਰਨ ਸਾਰੇ ਇਲਾਕੇ ਵਿੱਚ ਮਾਤਮ ਛਾਅ ਗਿਆ।

ਸਵਰਗਵਾਸੀ ਸੰਤੋਸ਼ ਕੁਮਾਰੀ ਸੰਨ 2000 ਨੂੰ ਪਰਿਵਾਰ ਨਾਲ ਇਟਲੀ ਆਈ ਸੀ ਉਹਨਾਂ ਦੀ ਅੰਤਿਮ ਸ਼ਾਂਤੀ ਲਈ ਵਿਸ਼ੇਸ਼ ਅਰਦਾਸ ਸਮਾਗਮ 9 ਫਰਵਰੀ ਦਿਨ ਐਤਵਾਰ 2025 ਨੂੰ ਕੰਪਾਨੀਆਂ ਸੂਬੇ ਦੇ ਗੁਰਦੁਆਰਾ ਸਾਹਿਬ “ਬੇਗਮਪੁਰਾ ਸ਼ਹਿਰ ਕੋ ਨਾਓ”ਜੂਗਾਨੋ(ਸਲੇਰਨੋ)ਵਿਖੇ ਹੋਵੇਗਾ।

ਵਿਜੈ ਕੁਮਾਰ ਰਾਜੂ ਨਾਲ ਇਸ ਦੁੱਖ ਦੀ ਘੜ੍ਹੀ ਵਿੱਚ ਇਟਲੀ ਦੀਆਂ ਸਮੂਹ ਸ਼੍ਰੀ ਗੁਰੂ ਰਵਿਦਾਸ ਸਭਾਵਾਂ,ਅੰਬੇਦਕਰੀ ਸਭਾਵਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Inline image