September 25, 2025

ਸ਼੍ਰੀ ਸਨਾਤਨ ਧਰਮ ਮੰਦਿਰ ਲਵੀਨੀਓ (ਰੋਮ) ਵਿਖੇ ਕਰਵਾਇਆਂ ਗਿਆ ਸਲਾਨਾ ਵਿਸ਼ਾਲ ਭਗਵਤੀ ਜਾਗਰਣ , ਵੱਡਾ ਗਿਣਤੀ ਵਿੱਚ ਸੰਗਤਾਂ ਹੋਈਆਂ ਨਤਮਸਤਕ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬਾ ਲਾਸੀਓ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਸਥਿਤ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ 8ਵਾਂ ਸਲਾਨਾ ਵਿਸ਼ਾਲ ਭਗਵਤੀ ਜਾਗਰਣ ਸਮੂਹ ਸੰਗਤਾਂ ਤੇ ਸੇਵਾਦਾਰਾਂ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਦੂਰੋ ਦਰਾਡੇ ਤੋ ਪਹੁੰਚ ਕੇ ਸੰਗਤਾਂ ਨੇ ਮੰਦਿਰ ਵਿੱਚ ਨਤਮਸਤਕ ਹੋ ਕੇ ਜਾਗਰਣ ਵਿੱਚ ਹਾਜਰੀ ਲਗਾਈ ਗਈ। ਇਸ ਮੌਕੇ ਗੋਰਵ ਭਨੋਟ ਤੇ ਹੋਰ ਗਾਇਕਾਂ ਵਲੋ ਮਾਤਾ ਰਾਣੀ ਦਾ ਗੁਨਗਾਨ ਕਰਕੇ ਨਿਹਾਲ ਕੀਤਾ। ਜਾਗਰਣ ਵਿੱਚ ਵਿਸ਼ੇਸ ਤੌਰ ਤੇ ਸੂਬਾ ਲਾਸੀਓ ਦੇ ਕੌਸ਼ਲਰਾਂ ਦੇ ਖੇਤਰੀ ਪ੍ਰਧਾਨ ਅੰਨਤੋਨੈਲੋ ਓਰੀਜੈਮਾਂ ਨੇ ਪਹੁੰਚ ਕੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਮੇਸ਼ਾ ਹੀ ਭਾਰਤੀ ਭਾਈਚਾਰੇ ਦੀ ਮੱਦਦ ਲਈ ਤਿਆਰ ਰਹਿੰਦੇ ਫਾਰਮੈਸੀ ਚਿੰਕਵੈ ਮੀਲੀਆ ਲਵੀਨੀਓ ਦੇ ਪ੍ਰਬੰਧਕਾਂ ਤੇ ਵਰਕਰਾਂ ਵਲੋ ਵੀ ਹਾਜਰੀ ਲਗਾਈ ਗਈ। ਮੰਦਿਰ ਦੇ ਪ੍ਰਬੰਧਕਾਂ ਵਲੋ ਇਸ ਜਾਗਰਣ ਵਿੱਚ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਤੇ ਮੁੱਖ ਮਹਿਮਾਨਾਂ ਸਮੇਤ ਇਲਾਕੇ ਦੀਆਂ ਉੱਘੀਆ ਸਖਸ਼ੀਆਤਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਭੰਡਾਰਿਆ ਦਾ ਲੰਗਰ ਅਤੁੱਟ ਵਰਤਾਇਆਂ ਗਿਆ।

You may have missed