Oplus_0
ਰੋਮ (ਦਲਵੀਰ ਕੈਂਥ)ਵਿਦੇਸ਼ਾਂ’ਚ ਹਰ ਸਾਲ ਦੀਵਾਲੀ ਜਾਂ ਹੋਰ ਤਿਉਹਾਰਾਂ ਮੌਕੇ ਲੋਕ ਜਿੱਥੇ ਆਪਣਾ ਮਨੋਰਜੰਨ ਕਰਨ ਲਈ ਕਿਸੇ ਤਾ ਕਿਸੇ ਮੇਲੇ ਜਾਂ ਪ੍ਰੋਗਰਾਮ ਵਿੱਚ ਜਾਣਾ ਲੋੜਦੇ ਹਨ ਉੱਥੇ ਸਿੱਖ ਸੰਗਤਾਂ ਬੰਦੀਛੋੜ ਦਿਵਸ ਨੂੰ ਗੁਰਦੁਆਰਾ ਸਾਹਿਬ ਜਾ ਗੁਰੂ ਦੀ ਗੋਦ ਵਿੱਚ ਮਨਾਉਂਦੀਆਂ ਹਨ ਪਰ ਇਸ ਵਾਰ ਦੀਵਾਲੀ ਤੇ ਬੰਦੀਛੋੜ ਦਿਵਸ 1 ਨਵੰਬਰ ਨੂੰ ਆ ਗਿਆ ਜਿਸ ਕਾਰਨ ਸਿੱਖਾਂ ਦੇ ਸਰਵ-ਉੱਚ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਾਰੀ ਹੁਕਮਨਾਮੇ ਵਿੱਚ ਸਿੱਖ ਸੰਗਤ ਨੂੰ ਬੰਦੀਛੋੜ ਦਿਵਸ 1 ਨਵੰਬਰ ਸਿੱਖ ਨਸਲਕੁਸੀ ਦੇ ਮੱਦੇ ਸਿਰਫ਼ ਦੇਸ਼ੀ ਘੀ ਦੇ ਦੀਵੇ ਬਾਲ ਕੇ ਸਾਦਗੀ ਵਿੱਚ ਮਨਾਉਣ ਲਈ ਕਿਹਾ ਗਿਆ ਜਿਸ ਨੂੰ ਸਿੱਖ ਸੰਗਤ ਨੇ ਮੰਨਦਿਆ ਦੇਸੀ ਘੀ ਦੇ ਦੀਵੇ ਬਾਲ ਵਿਦੇਸ਼ਾਂ ਵਿੱਚ ਖਾਸਕਰ ਦੀਵਾਲੀ ਕਈ ਗੁਰਦੁਆਰਾ ਸਾਹਿਬ ਵਿੱਚ ਸਾਦਗੀ ਵਿੱਚ ਮਨਾਇਆ ਗਿਆ ਪਰ ਇਟਲੀ ਵਿੱਚ 1 ਨਵੰਬਰ ਨੂੰ ਰੌਸ਼ਨੀਆ ਦੇ ਤਿਉਹਾਰ ਦੀਵਾਲੀ ਤੇ ਬੰਦੀਛੋੜ ਦਿਵਸ ਦੇ ਮੌਕੇ ਇਟਲੀ ਦੇ ਜਿਲਾ ਬਰੇਸ਼ੀਆ ਦੇ ਮੌਂਤੀਕਿਆਰੀ ਵਿੱਚ ਪੰਜਾਬੀ ਗਾਇਕ ਅੰਮ੍ਰਿਤਮਾਨ ਦਾ ਲਾਈਵ ਸ਼ੋਅ ਰੱਖਿਆ ਗਿਆ ਸੀ ਤੇ ਇਸ ਸ਼ੋਅ ਨੂੰ ਲੈਕੇ ਕਾਫੀ ਵਿਵਾਦ ਵੀ ਬਣਿਆ, ਸਿੱਖ ਜੱਥੇਬੰਦੀਆ ਦੇ ਮਨ੍ਹਾਂ ਕਰਨ ਦੇ ਬਾਵਜੂਦ ਵੀ ਪ੍ਰਬੰਧਕਾਂ ਦੁਆਰਾ ਸ਼ੋਅ ਆਯੋਜਨ ਨੂੰ ਲੈਕੇ ਆਪਣੀ ਜਿੱਦ ਕਾਇਮ ਰੱਖੀ। ਸ਼ੋਅ ਤੇ ਪੰਜਾਬੀ ਗਾਇਕ ਜੋ ਕਿ ਇੱਕ ਦੋ ਦਿਨ ਪਹਿਲਾਂ ਇਟਲੀ ਪਹੁੰਚ ਚੁੱਕੇ ਹੈ, ਇਸ ਸ਼ੋਅ ਦੀ ਜਾਣਕਾਰੀ ਸ਼ੋਸ਼ਲ ਮੀਡੀਆ ਤੇ ਸਾਂਝੀ ਕਰ ਰਹੇ ਸਨ, ਸ਼ੋਅ ਲਈ ਪਿਛਲੇ 2 ਮਹੀਨੇ ਤੋਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਮੌਕੇ ਵੱਖ ਵੱਖ ਤਰੀਕਿਆ ਨਾਲ ਮਸ਼ਹੂਰੀ ਕੀਤੀ ਜਾ ਰਹੀ ਸੀ।ਬੀਤੇ ਦਿਨ ਦਿੱਤੇ ਸਮੇਂ ਅਤੇ ਸਥਾਨ ਮੁਤਾਬਿਕ ਇਸ ਸ਼ੋਅ ਲਈ ਹਾਲ ਵਿੱਚ ਪੂਰੇ ਪ੍ਰਬੰਧ ਕੀਤੇ ਗਏ, ਜਿਸ ਨੂੰ ਦੇਖਣ ਦੇ ਲਈ ਨਾਮਾਤਰ ਲੋਕ ਹੀ ਪਹੁੰਚੇ ਜਿਸਦੇ ਚਲਦਿਆ ਪ੍ਰਬੰਧਕਾਂ ਨੂੰ ਬੇਵੱਸੀ ਵਿੱਚ ਇਹ ਸ਼ੋਅ ਰੱਦ ਕਰਨਾ ਪਿਆ।ਸੋਸ਼ਲ ਮੀਡੀਏ ਉਪੱਰ ਵਾਇਰਲ ਹੋ ਰਹੀਆਂ ਵੀਡਿਓ ਅਨੁਸਾਰ ਦਰਸ਼ਕਾਂ ਮੁਤਾਬਿਕ ਉਹ ਲੰਬਾ ਸਮਾਂ ਹਾਲ ਵਿੱਚ ਬੈਠੇ ਰਹੇ ਅਤੇ ਵਾਰ ਵਾਰ ਸ਼ੋਅ ਦੀ ਮੰਗ ਕਰਦੇ ਰਹੇ, ਪਰ ਦਰਸ਼ਕ ਘੱਟ ਹੋਣ ਕਰਕੇ ਇਹ ਸ਼ੋਅ ਨਾ ਹੋ ਸਕਿਆ ਅਤੇ ਪਹੁੰਚੇ ਦਰਸ਼ਕਾਂ ਨੂੰ ਸ਼ੋਅ ਦੇ ਪੈਸੇ ਵਾਪਿਸ ਕਰ ਦਿੱਤੇ ਗਏ। ਹਾਲਾਂਕਿ ਸ਼ੋਅ ਦੇ ਰੱਦ ਕਰਨ ਵੇਲੇ ਪ੍ਰਬੰਧਕਾਂ ਦੁਆਰਾ ਜੱਥੇਦਾਰ ਸਾਹਿਬ ਦੇ ਬੰਦੀ ਛੋੜ ਦਿਵਸ ਨੂੰ ਲੈਕੇ ਦਿੱਤੇ ਬਿਆਨ ਅਤੇ ਇਟਲੀ ਦੀਆ ਕਮੇਟੀਆ ਦੇ ਸ਼ੋਅ ਨਾ ਕਰਨ ਲਈ ਕੀਤੀ ਗਈ ਬੇਨਤੀ ਦਾ ਸਹਾਰਾ ਲਿਆ, ਜਿਸਦਾ ਕੁੱਝ ਸਿੱਖ ਆਗੂਆ ਦੁਆਰਾ ਵਿਰੋਧ ਵੀ ਕੀਤਾ ਗਿਆ ਕਿ ਜੇਕਰ ਸ਼ੋਅ ਇਟਲੀ ਦੀਆ ਸਿੱਖ ਜੱਥੇਬੰਦੀਆ ਦੀ ਬੇਨਤੀ ਤੇ ਰੱਦ ਕਰਨਾ ਸੀ, ਤਾਂ 2,3 ਘੰਟੇ ਦਰਸ਼ਕਾ ਨੂੰ ਬਿਠਾਉਣ ਦੀ ਤੁੱਕ ਨਹੀਂ ਬਣਦੀ ਸੀ, ਜਦਕਿ ਕੁੱਝ ਸਿੱਖ ਆਗੂਆ ਨੂੰ ਫੋਨ ਤੇ ਸ਼ੋਅ ਨਾ ਰੱਦ ਕਰਨ ਦੀ ਗੱਲ ਆਖੀ ਸੀ, ਜਿਸ ਵਿੱਚ ਉਹਨਾਂ ਵੱਧ ਖਰਚਾ ਹੋਣ ਦਾ ਹਵਾਲਾ ਵੀ ਦਿੱਤਾ ਸੀ। ਉਧਰ ਥੋੜੀ ਗਿਣਤੀ ਵਿੱਚ ਪਹੁੰਚੇ ਦਰਸ਼ਕ ਜੋ ਕਿ ਦੂਰੋ ਦੂਰੋ ਪਹੁੰਚੇ ਸਨ, ਉਹ ਇਸ ਗੱਲ ਤੋਂ ਖਫਾ ਸਨ, ਕਿ ਜੇਕਰ ਟਿਕਟਾਂ ਨਹੀਂ ਵਿਕੀਆਂ ਸਨ, ਤਾਂ ਇਹ ਸ਼ੋਅ ਨਾ ਕਰਵਾਉਂਦੇ, ਘੱਟੋ ਘੱਟ ਉਹਨਾਂ ਦਾ ਆਣ ਜਾਣ ਦਾ ਖਰਚਾ ਤਾਂ ਬਚ ਜਾਂਦਾ।ਜਿ਼ਕਰ ਯੋਗ ਹੈ ਕਿ ਅੰਮ੍ਰਿਤਮਾਨ ਨੂੰ ਦੇਖਣ ਲੋਕ ਇਟਲੀ ਤੋਂ ਇਲਾਵਾ ਕਈ ਹੋਰ ਦੇਸ਼ਾਂ ਤੋਂ ਵੀ ਪਹੁੰਚੇ ਜਿਹਨਾਂ ਨੂੰ ਖੱਜ਼ਲ ਖੁਆਰੀ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪਿਆ ਜਦੋਂ ਕਿ ਦੂਜੇ ਪਾਸੇ ਇਸ ਗੱਲ ਦੀ ਵੀ ਚਰਚਾ ਹੈ ਕਿ ਇਹ ਕਲਾਕਾਰ ਜਿਹੜੇ ਆਪਣੇ ਆਪ ਨੂੰ ਸਟੇਜ ਉਪੱਰ ਸਿੱਖੀ ਦੇ ਪ੍ਰਚਾਰਕ ਹੋਣ ਦੀ ਦੁਹਾਈ ਦਿੰਦੇ ਰਹਿੰਦੇ ਕਿ 1 ਨਵੰਬਰ ਸਿੱਖ ਨਸਲਕੁਸੀ ਦੇ ਸੰਬਧ ਵਿੱਚ ਅੰਮ੍ਰਿਤਮਾਨ ਵੱਲੋਂ ਇਹ ਸ਼ੋਅ ਕਰਨ ਜਾਇਜ਼ ਸੀ ਜਦੋਂ ਕਿ ਪ੍ਰੰਬਧਕਾਂ ਨੂੰ ਆਪਣੀ ਮਨਮਰਜ਼ੀ ਕਾਰਨ ਹਜ਼ਾਰਾਂ ਯੂਰੋ ਦਾ ਖਮਿਆਜਾ ਭੁਗਤਣਾ ਪਿਆ।ਸਿੱਖ ਸੰਗਤਾਂ ਨੂੰ ਅਜਿਹੇ ਜਮੀਰਾਂ ਮਾਰਕੇ ਪੈਸੇ ਇੱਕਠੇ ਕਰਨ ਵਾਲੇ ਕਲਾਕਾਰਾਂ ਤੇ ਪ੍ਰਬੰਧਕਾਂ ਤੋਂ ਸੁਚੇਤ ਹੋਣ ਦੀ ਅਹਿਮ ਲੋੜ ਹੈ।
Inline image

More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand