
ਰੋਮ(ਕੈਂਥ)ਮਹਾਨ ਸਿੱਖ ਧਰਮ ਦੇ ਸਿਰਮੌਰ ਤਖ਼ਤ ਸ਼੍ਰੀ ਅਕਾਲ ਤਖ਼ਤ ਵੱਲੋਂ ਲਗਾਈ ਧਾਰਮਿਕ ਸਜ਼ਾ ਤਹਿਤ ਸੱਚ ਖੰਡ ਸ਼੍ਰੀ ਹਰਿਮੰਦਿਰ ਸਾਹਿਬ ਦੀ ਡਿਓੜੀ ਦੇ ਬਾਹਰ ਬੈਠ ਪਹਿਰੇਦਾਰ ਬਣ ਸੇਵਾ ਨਿਭਾਅ ਰਹੇ ਸੁਖਵੀਰ ਸਿੰਘ ਬਾਦਲ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਉਪੱਰ ਗਰਮਖਿਆਲੀ ਨਰਾਇਣ ਸਿੰਘ ਚੌੜਾ ਵੱਲੋਂ ਕਾਤਿਲਾਨਾ ਹਮਲਾ ਕਰਨ ਦੇ ਨਾਲ ਦੁਨੀਆਂ ਭਰ ਵਿੱਚ ਵੱਸਦੇ ਸ਼੍ਰੋਮਣੀ ਅਕਾਲੀ ਦਲ ਦੇ ਹਮਾਇਤੀਆਂ ਤੇ ਆਗੂਆਂ ਵਿੱਚ ਬਹੁਤ ਹੀ ਜਿ਼ਆਦਾ ਘਟਨਾ ਨੂੰ ਲੈਕੇ ਚਿੰਤਾ ਜਤਾਈ ਜਾ ਰਹੀ ਹੈ ਤੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਜੋ਼ਰ ਫੜ੍ਹਦੀ ਜਾ ਰਹੀ ਹੈ ।ਬੇਸ਼ਕ ਕਿ ਚੌੜਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਸ਼੍ਰੌਮਣੀ ਅਕਾਲੀ ਦਲ ਦੇ ਹਮਾਇਤੀਆਂ ਵਿੱਚ ਇਸ ਅਤਿ ਨਿੰਦਣਯੋਗ ਘਟਨਾ ਵਿਰੁੱਧ ਰੋਹ ਘੱਟਣ ਦਾ ਨਾਮ ਨਹੀਂ ਲੈ ਰਿਹਾ।ਇਸ ਘਟਨਾ ਪ੍ਰਤੀ ਤਿੱਖਾ ਪ੍ਰਤੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਐਨ, ਆਰ, ਆਈ ਵਿੰਗ ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ,ਸਰਪ੍ਰਸਤ ਅਵਤਾਰ ਸਿੰਘ ਖਾਲਸਾ,ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ,ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੂੰਗਰਨੀ,ਜਨਰਲ ਸਕੱਤਰ ਹਰਦੀਪ ਸਿੰਘ ਬੋਦਲ,ਜਨਰਲ ਸਕੱਤਰ ਜਗਜੀਤ ਸਿੰਘ ਈਸਰਹੇਲ,ਜਸਵਿੰਦਰ ਸਿੰਘ ਭਗਤੂਮਾਜਰਾ ਤੇ ਯੂਥ ਵਿੰਗ ਇਟਲੀ ਪ੍ਰਧਾਨ ਸੁਖਜਿੰਦਰ ਸਿੰਘ ਕਾਲਰੂ ਆਦਿ ਆਗੂਆਂ ਨੇ ਨਰਾਇਣ ਸਿੰਘ ਚੌੜਾ ਉਪੱਰ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਅਪਰਾਧੀਆਂ ਨੂੰ ਖੁੱਲਾ ਛੱਡਣਾ ਆਮ ਲੋਕਾਂ ਲਈ ਵੀ ਵੱਡਾ ਖਤਰਾ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਘਟਨਾ ਦੀ ਨਿਰਪੱਖ ਜਾਂਚ ਕਰਵਾਏ ਤਾਂ ਜੋ ਪਤਾ ਲੱਗ ਸਕੇ ਹੋਰ ਕਿਹੜੇ ਲੋਕ ਹਨ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਮਾਹੋਲ ਖਰਾਬ ਕਰਨਾ ਚਾਹੁੰਦੇ ਹਨ। ਇਹ ਘਟਨਾ ਪੰਜਾਬ ਸਰਕਾਰ ਲਈ ਵੀ ਇੱਕ ਚਿਨੌਤੀ ਹੈ ਜਿਸ ਦੇ ਘਟਣ ਨਾਲ ਹੁਣ ਇਹ ਪ੍ਰਤੱਖ ਹੋ ਗਿਆ ਹੈ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਜੰਗਲ ਰਾਜ ਵੱਧ ਰਿਹਾ ਹੈ। ਇਹ ਹਮਲਾ ਸੁਖਵੀਰ ਸਿੰਘ ਬਾਦਲ ਸ਼੍ਰੌਮਣੀ ਅਕਾਲੀ ਦਲ ਦੇ ਸਿਰਮੌਰ ਆਗੂ ਉਪੱਰ ਹੀ ਨਹੀਂ ਸਗੋਂ ਸਮੁੱਚੇ ਅਕਾਲੀ ਦਲ ਉਪੱਰ ਹੈ ਜਿਹੜਾ ਕਿ ਵਿਦੇਸ਼ਾਂ ਵਿੱਚ ਬੈਠੇ ਸ਼੍ਰੌਮਣੀ ਅਕਾਲੀ ਦਲ ਦੇ ਮੈਂਬਰ ਸਹਿਬਾਨ ਕਿਸੇ ਹਾਲਤ ਵਿੱਚ ਸਹਿਣ ਨਹੀਂ ਕਰਨਗੇ।
More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾਂ ਸ਼ਹਾਦਤ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 19 ਅਕਤੂਬਰ ਐਤਵਾਰ ਨੂੰ ਨਗਰ ਕਾਜਲਮੋਰਾਨੋ ਵਿਖੇ ਸਜਾਇਆ ਜਾਵੇਗਾ
ਯੂਰਪ ਦੀ ਧਰਤੀ ਇਟਲੀ ਉਪੱਰ ਪਹਿਲੀ ਵਾਰ 19 ਅਕਤੂਬਰ ਨੂੰ ਹੋ ਰਿਹਾ “ਧੱਮ ਦੀਕਸ਼ਾ ਸਮਾਗਮ”,ਦੁਨੀਆਂ ਭਰ ਤੋਂ ਪਹੁੰਚ ਰਹੇ ਤਥਾਗਤ ਬੁੱਧ ਦੇ ਪੈਰੋਕਾਰ
ਵਿਕਸਤ ਭਾਰਤ ਰਨ ਡਵੈਲਪਿਡ ਇੰਡੀਆ 2047 ਤਹਿਤ ਇਟਲੀ ਰਾਜਧਾਨੀ ਹੋਇਆ ਵਿਸੇ਼ਸ ਪ੍ਰੋਗਰਾਮ ,ਸੈਂਕੜੇ ਭਾਰਤੀਆਂ ਕੀਤੀ ਸਿ਼ਕਰਤ