March 11, 2025

ਸੰਗਤ ਨੂੰ ਪੰਗਤ ਵਿੱਚ ਲੰਗਰ ਛਕਾਉਣ ਲਈ ਇਟਲੀ ਦੀ ਸਿਰਮੌਤ ਸਿੱਖ ਜੱਥੇਬੰਦੀ ਕਲਤੂਰਾ ਸਿੱਖ ਵੱਲੋਂ 2025 ਦੇ ਪਹਿਲੇ ਨਗਰ ਕੀਰਤਨ ਵਿੱਚ ਕੀਤਾ ਜਾਵੇਗਾ ਨਿਵੇਕਲਾ ਉਪਰਾਲਾ

ਰੋਮ(ਦਲਵੀਰ ਸਿੰਘ ਕੈਂਥ)ਸਿੱਖ ਜਗਤ ਦੇ ਨਵੇਂ ਵਰੇ ਇੱਕ ਚੇਤ ਨਾਨਕਸ਼ਾਹੀ ਸੰਮਤ 557 ਦੇ ਇਸ ਨਵੇਂ ਵਰੇ ਵਿੱਚ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਗੁਰੂ ਸਾਹਿਬ ਵੱਲੋਂ ਚਲਾਈ ਗਈ ਗੁਰ ਮਰਿਆਦਾ ਪਹਿਲੇ ਪੰਗਤ ਪਾਛੇ ਸੰਗਤ ਦੀ ਗੁਰ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਹਨ ਇਸ ਸਾਲ ਦੇ ਵਿੱਚ ਇਟਲੀ ਦਾ ਪਹਿਲਾ ਨਗਰ ਕੀਰਤਨ ਨਗਰ ਕੀਰਤਨ ਵਿੱਚ ਲੰਗਰਾਂ ਦੀ ਗੁਰ ਮਰਿਆਦਾ ਕੇਵਲ ਪੰਗਤ ਵਿੱਚ ਛਕਾਉਣ ਲਈ ਕਾਰਜ ਆਰੰਭ ਕੀਤੇ ਜਾ ਰਹੇ ਹਨ

ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕਰਦੇ ਸੰਸਥਾ ਨੇ ਕਿਹਾ ਕਿ ਆਓ ਸਾਰੇ ਰਲ ਮਿਲ ਇਸ ਗੁਰ ਮਰਿਆਦਾ ਨੂੰ ਬਹਾਲ ਕਰਨ ਦੇ ਲਈ ਇੱਕ ਲਹਿਰ ਇਸ ਸਾਲ ਦੇ ਵਿੱਚ ਚਲਾਈਏ ਤਾਂ ਜੋ ਹਰ ਗੁਰਦੁਆਰਾ ਸਾਹਿਬ ਹਰ ਧਾਰਮਿਕ ਸਮਾਗਮ ਦੇ ਵਿੱਚ ਗੁਰੂ ਕੇ ਲੰਗਰ ਕੇਵਲ ਪੰਗਤ ਵਿੱਚ ਹੀ ਛਕਾਏ ਜਾਣ ਤਾਂ ਜੋ ਗੁਰੂ ਸਾਹਿਬ ਦੀਆਂ ਖੁਸ਼ੀਆਂ ਸਮੂਹ ਸੰਗਤਾਂ ਸੰਸਾਰ ਭਰ ਦੇ ਵਿੱਚ ਪ੍ਰਾਪਤ ਕਰ ਸਕੀ।

ਜਿ਼ਕਰਯੋਗ ਹੈ ਕਿ ਇਟਲੀ ਵਿੱਚ ਹਰ ਸਾਲ ਸਜਾਏ ਜਾਂਦੇ ਕੁਝ ਨਗਰ ਕੀਰਤਨਾਂ ਵਿੱਚ ਪ੍ਰਬੰਧਕਾਂ ਵੱਲੋਂ ਨਾਂਹਿ ਚਾਹੁੰਦਿਆਂ ਵੀ ਲੰਗਰ ਦੀ ਬੇਅਦਬੀ ਹੋ ਜਾਦੀ ਚਾਹੇ ਕਿ ਇਹ ਸੰਗਤ ਹੀ ਕਰਦੀ ਹੈ ਪਰ ਪ੍ਰਬੰਧਕ ਇਸ ਬੇਅਦਬੀ ਨੂੰ ਮਹਿਸੂਸ ਕਰਦੇ ਹਨ।ਬਹੁਤ ਸਾਰੇ ਨਗਰ ਕੀਰਤਨਾਂ ਵਿੱਚ ਲੱਗੇ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਸਟਾਲ ਜਿੱਥੇ ਕਿ ਸੰਗਤ ਪੰਗਤ ਵਿੱਚ ਨਹੀਂ ਖੜ੍ਹ ਕੇ ਲੰਗਰ ਛੱਕਦੀ ਹੈ ਜਿਹੜਾ ਕਿ ਸਿੱਖੀ ਸਿਧਾਂਤ ਤੇ ਗੁਰ ਮਰਿਆਦਾ ਦੇ ਅਨੁਸਾਰ ਨਹੀਂ।

ਇਟਲੀ ਦੇ ਇਸ ਸਿੱਖ ਸੰਸਥਾ ਵੱਲੋਂ ਲੰਗਰ ਦੀ ਬੇਅਦਬੀ ਰੋਕਣ ਲਈ ਕੀਤਾ ਜਾ ਰਿਹਾ 16 ਮਾਰਚ ਗੁਰਦੁਆਰਾ ਸਾਹਿਬ ਹਰਗੋਬਿੰਦ ਸਾਹਿਬ ਲੇਨੋ(ਬਰੇਸ਼ੀਆ)ਵਿਖੇ ਇਹ ਉਪਰਾਲਾ ਬਹੁਤ ਹੀ ਕਾਬਲੇ ਤਾਰੀਫ਼ ਹੈ ਪਰ ਕੀ ਇਹ ਇਟਲੀ ਦੇ ਸਭ ਨਗਰ ਕੀਰਤਨਾਂ ਵਿੱਚ ਹੋ ਸਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿਉਂਕਿ ਇਟਲੀ ਵਿੱਚ ਅਜਿਹੇ ਨਗਰ ਕੀਰਤਨ ਵੀ ਹੁੰਦੇ ਹਨ

ਜਿੱਥੇ ਸੰਗਤਾਂ ਹਜ਼ਾਰਾਂ ਵਿੱਚ ਹਾਜ਼ਰੀ ਭਰਦੀਆਂ ਹਨ ਉੱਥੇ ਸਭ ਸੰਗਤ ਨੂੰ ਪੰਗਤ ਵਿੱਚ ਲੰਗਰ ਛਕਾਉਣਾ ਬਹੁਤ ਜਿ਼ਆਦਾ ਪ੍ਰਬੰਧ ਦੀ ਮੰਗ ਕਰਦਾ ਹੈ।ਇਸ ਮੌਕੇ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਟਲੀ ਦੇ ਇਸ ਸਾਲ ਦੇ ਪਹਿਲੇ ਨਗਰ ਕੀਰਤਨ ਵਿੱਚ ਪੂਰਨ ਗੁਰਮਰਿਅਦਾ ਅਨੁਸਾਰ ਲੰਗਰ ਛਕਾਉਣ ਦੇ ਉਪਰਾਲੇ ਦੀ ਭਰਪੂਰ ਸਲਾਘਾਂਯੋਗ ਕੀਤੀ ਜਾ ਰਹੀ ਹੈ।