May 6, 2025

ਸੱਭਿਆਚਾਰਕ , ਸਮਾਜਿਕ ਅਤੇ ਵਾਤਾਵਰਨ ਦੇ ਗੀਤਾਂ ਦਾ ਵਣਜਾਰਾ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਜਨਮ ਦਿਨ ਤੇ ਵਿਸ਼ੇਸ਼

Oplus_0

ਸੁਲਤਾਨਪੁਰ ਲੋਧੀ 3 ਅਪ੍ਰੈਲ ਰਾਜ ਹਰੀਕੇ ਪੱਤਣ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਗੁਰਦੁਆਰਾ ਰਕਾਬਸਰ ਭਰੋਆਣਾ ਰੋਡ ਤੇ ਸਥਿਤ ਪਿੰਡ ਸ਼ੇਰ ਪੁਰ ਸੱਧਾ ਵਿਖੇ ਪਿਤਾ ਸੁੱਚਾ ਰਾਮ ਦੇ ਘਰ ਅਤੇ ਮਾਤਾ ਨਸੀਬ ਕੌਰ ਦੇ ਕੁੱਖੋਂ ਜਨਮੇ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਅੱਜ ਸੱਭਿਆਚਾਰਕ ਸਮਾਜਿਕ ਅਤੇ ਵਾਤਾਵਰਨ ਗਾਇਕੀ ਨਾਲ ਦੇਸ਼ ਵਿਦੇਸ਼ ਦੇ ਪੰਜਾਬੀ ਸਰੋਤਿਆਂ ਦੀ ਸੇਵਾ ਨਿਭਾ ਰਹੇ ਹਨ। ਹਾਲ ਹੀ ਵਿੱਚ ਦੁਬਈ ਟੂਰ ਤੋਂ ਵਤਨ ਪਰਤੇ ਹਨ। ਹੁਣ ਤੱਕ ਇੱਕ ਸੌ ਪੰਜਾਹ ਤੋਂ ਉੱਪਰ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਦੁਬਈ ਦੇ ਖੂਬਸੂਰਤ ਵਾਤਾਵਰਨ ਤੇ ਵੀ ਟਰੈਕ ਕਰਕੇ ਬਲਵੀਰ ਸ਼ੇਰਪੁਰੀ ਨੇ ਮਾਣ ਹਾਸਲ ਕੀਤਾ ਹੈ। ਸੰਗੀਤਕਾਰ ਉਸਤਾਦ ਹਰਭਜਨ ਹਰੀ ਦੇ ਆਸ਼ੀਰਵਾਦ ਸਦਕਾ ਸੰਗੀਤ ਖੇਤਰ ਵਿੱਚ ਨਾਮਣਾ ਖੱਟਿਆ ਅਤੇ ਡਰੈਕਟਰ/ਐਡੀਟਰ ਕੁਲਦੀਪ ਸਿੰਘ ਨਾਲ ਮਿਲਕੇ ਕਈ ਮਿਆਰੀ ਵੀਡੀਓ ਟਰੈਕ ਕੀਤੇ, ਜਿਨ੍ਹਾਂ ਵਿੱਚੋ ਯਾਦਾਂ ਵਤਨ ਦੀਆਂ, ਦੁਬਈ,ਉਜੜ ਰਿਹਾ ਪੰਜਾਬ, ਹਾਲਾਤ ਏ ਪੰਜਾਬ, ਕੁਦਰਤ ਦੇ ਕਾਤਲ, ਰਿਕਾਰਡ ਬੋਲਦੇ, ਪਵਿੱਤਰ ਕਾਲੀ ਵੇਈਂ, ਵਿਰਸੇ ਦੇ ਵਾਰਿਸ,ਪੱਗ, ਪ੍ਰਣਾਮ ਸ਼ਹੀਦਾਂ ਨੂੰ,ਮੇਰਾ ਬਾਬਾ ਨਾਨਕ, ਵਾਤਾਵਰਨ ਆਦਿ ਹੋਰ ਵੀ ਅਨੇਕਾਂ ਟਰੈਕ ਹਨ। ਮੀਡੀਆ ਦੀ ਸਾਰੀ ਟੀਮ ਅਤੇ ਸਰੋਤਿਆਂ ਵੱਲੋਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੇਵਾ ਨਿਭਾ ਰਹੇ ਇਸ ਮਾਣਮੱਤੇ ਕਲਾਕਾਰ ਅਤੇ ਗੀਤਕਾਰ ਨੂੰ ਅੱਜ ਜਨਮ ਦਿਨ ਤੇ ਵਿਸ਼ੇਸ਼ ਮੁਬਾਰਕਬਾਦ ਹੈ ਕਿ ਉਹ ਪ੍ਰਮਾਤਮਾ ਦੀ ਕਿਰਪਾ ਸਦਕਾ ਇਹ ਸੇਵਾ ਤਨਦੇਹੀ ਨਾਲ ਸਦਾ ਨਿਭਾਉਂਦੇ ਰਹਿਣ।