January 22, 2026

ਹਜ਼ੂਰ ਰਾਜਾ ਸਾਹਿਬ ਨਾਭ ਕੰਵਲ ਅਸਥਾਨ ਖਿਲਾਫ ਕੀਤੇ ਝੂਠ ਦੇ ਪ੍ਰਚਾਰ ਦਾ ਖਮਿਆਜ਼ਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ:-ਸਿੱਖ ਸੰਗਤ ਇਟਲੀ

ਵਿਰੋਨਾ(ਦਲਵੀਰ ਸਿੰਘ ਕੈਂਥ)ਮਹਾਨ ਤਪੱਸਵੀ,ਬ੍ਰਹਮਗਿਆਨੀ ਤੇ ਅਧਿਆਤਮਕਵਾਦ ਦੇ ਮੁਜ਼ੱਸਮਾ ਹਜ਼ੂਰ ਰਾਜਾ ਸਾਹਿਬ ਨਾਭ ਕੰਵਲ ਜੀਓ ਦੇ ਅਸਥਾਨ ਮਜਾਰਾ ਸਾਹਿਬ ਨੋ ਆਬਾਦ (ਸ਼ਹੀਦ ਭਗਤ ਸਿੰਘ ਨਗਰ)ਸੰਬਧੀ ਪੰਜਾਬ ਦੀ ਮੌਜੂਦਾ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਗਲਤ ਪ੍ਰਚਾਰ ਤੇ ਸਿੱਖ ਰਹਿਤ ਮਰਿਆਦਾ ਸੰਬਧੀ ਕੀਤੀ ਟਿੱਕਾ ਟਿਪਣੀ ਦੇ ਕਾਰਨ ਦੇਸ਼-ਵਿਦੇਸ਼ ਵੱਸਦੀ ਰਾਜਾ ਸਾਹਿਬ ਨਾਮ ਲੇਵਾ ਸੰਗਤਾਂ ਵਿੱਚ ਭਾਰੀ ਰੋਹ ਦੇਖਿਆ ਜਾ ਰਿਹਾ ਹੈ। ਇਸ ਸੰਬਧੀ ਇਟਲੀ ਤੋਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨਬੋਨੀਫਾਚੋ(ਵਿਰੋਨਾ) ਨੇ ਪੰਜਾਬ ਸਰਕਾਰ ਵੱਲੋਂ ਜਾਣ-ਬੁੱਝ ਕੇ ਰਾਜਾ ਸਾਹਿਬ ਦੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਘਟੀਆ ਕਾਰਵਾਈ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਕਿ ਤਪ ਅਸਥਾਨ ਰਾਜਾ ਸਾਹਿਬ ਮਜ਼ਾਰਾ ਨੋ ਆਬਾਦ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਭਰ ਦੀ ਸੰਗਤਾਂ ਲਈ ਅਹਿਮ ਅਸਥਾਨ ਹੈ ਜਿੱਥੇ ਕਿ ਸਦਾ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ।ਇਸ ਅਸਥਾਨ ਦੀ ਪ੍ਰਬੰਧਕ ਕਮੇਟੀ ਸਿੱਖੀ ਸਿਧਾਂਤ ਅਤੇ ਮਰਿਆਦਾ ਦਾ ਪੂਰਾ ਸਤਿਕਾਰ ਤੇ ਖਿਆਲ ਰੱਖਦੀ ਹੈ ਪਰ ਅਫ਼ਸੋਸ ਸਿਰਫ਼ ਸ਼ੋਹਰਤ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਅਸਥਾਨ ਦੀ ਜਾਣਕਾਰੀ ਦੇ ਬਿਨ੍ਹਾਂ ਕੈਮਰੇ ਅੱਗੇ ਕਹਿ ਦੇਣਾ ਕਿ ਉੱਥੇ ਪੂਰਨ ਮਰਿਆਦਾ ਨਹੀਂ ਰੱਖੀ ਜਾਂਦਾ ਇਹ ਇੱਕ ਗੈਰ-ਜਿੰਮੇਵਾਰ ਅਤੇ ਸੰਗਤਾਂ ਦੇ ਹਿਰਦੇ ਨੂੰ ਵਲੂੰਧਰ ਦਾ ਬਿਆਨ ਹੈ ਜਿਸ ਨਾਲ ਸੰਗਤ ਦੀ ਆਸਥਾ ਨੂੰ ਗਹਿਰੀ ਸੱਟ ਵੱਜੀ ਹੈ।ਗੁਰਦੁਆਰਾ ਸਾਹਿਬ ਦੀ ਸੰਗਤ ਤੇ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਰਾਜਾ ਸਾਹਿਬ ਅਜਿਹੇ ਸੰਤ ਹੋਏ ਹਨ ਜਿਹਨਾਂ ਸਾਰੀ ਜਿੰਦਗੀ ਸੰਗਤਾਂ ਦੀ ਸੇਵਾ ਵਿੱਚ ਬਿਤਾਈ ਤੇ ਉਹਨਾਂ ਦੀ ਪ੍ਰਭੂ ਭਗਤੀ ਕਾਰਨ ਹੀ ਇਸ ਅਸਥਾਨ ਉਪੱਰ ਹਰ ਰੋਜ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਨਤਮਸਤਕ ਹੁੰਦੀਆਂ ਹਨ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਉਸ ਅਸਥਾਨ ਉਪੱਰ ਜਾਕੇ ਸੇਵਾ ਕਰਨ ਤੇ ਨਿਭਾਈ ਜਾਂਦੀ ਰੋਜ਼ਾਨਾ ਪੂਰਨ ਸਿੱਖ ਮਰਿਆਦਾ ਇੱਕ ਵਾਰ ਜਰੂਰ ਦੇਖਣ।ਇਸ ਅਸਥਾਨ ਦੀ ਜਾਂਚ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਧਾਮੀ ਸਾਬ੍ਹ ਆਪ ਕਰਕੇ ਗਏ ਹਨ ਤੇ ਉਹਨਾਂ ਇਸ ਅਸਥਾਨ ਦੀ ਸਿਫ਼ਤ ਹੀ ਕੀਤੀ ਹੈ ਪਰ ਭਗਵੰਤ ਸਿੰਘ ਮਾਨ ਨੂੰ ਪਤਾ ਨਹੀਂ ਕਿਹੜੀ ਦਿਮਾਗੀ ਪ੍ਰੇਸ਼ਾਨੀ ਸਤਾ ਰਹੀ ਹੈ ਜਿਹੜਾ ਉਹ ਅਜਿਹੇ ਰਾਜਾ ਸਾਹਿਬ ਦੀ ਸ਼ਾਨ ਦੇ ਖਿਲਾਫ਼ ਬਿਆਨ ਦੇ ਰਿਹਾ।ਇਸ ਨਿੰਦਣਯੋਗ ਕਾਰਵਾਈ ਦਾ ਖਮਿਆਜ਼ਾ ਆਪ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਵਿੱਚ ਭੁਗਣਤਾ ਪੈ ਸਕਦਾ ਹੈ।

You may have missed