ਗਾਇਕ ਬਲਵੀਰ ਸ਼ੇਰਪੁਰੀ ਨੇ ਪਿੰਡ ਸ਼ੇਰਪੁਰ ਸੱਧਾ ਵਿਖੇ ਸੰਗਤਾਂ ਨਾਲ ਨਿਭਾਈ ਨਿਸ਼ਾਨ ਸਾਹਿਬ ਦੀ ਸੇਵਾ

ਭਗਵਾਨ ਵਾਲਮੀਕਿ ਪ੍ਰਗਟ ਉਤਸਵ ਤੇ ਜਿਥੇ ਦੁਨੀਆਂ ਭਰ ਵਿੱਚ ਹਰ ਪਿੰਡ ਅਤੇ ਸ਼ਹਿਰ ਵਿਖੇ ਅਜ਼ਰ ਅਮਰ ਤ੍ਰੈਕਾਲ ਦਰਸ਼ੀ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਉਥੇ ਪਿੰਡ ਸ਼ੇਰਪੁਰ ਸੱਧਾ ਵਿਖੇ ਵੀ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਨਿਭਾਈ ਗਈ ਹੈ। ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਇਸ ਮੌਕੇ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਨਾਲ ਗੁਰੂ ਘਰ ਦੇ ਗ੍ਰੰਥੀ ਬੀਬੀ ਰਾਜ ਕੌਰ ਜੀ ਦੇ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ਼ ਅਤੇ
ਚਾਹ ਦੇ ਲੰਗਰਾ ਦੀ ਸੇਵਾ ਵੀ ਕੀਤੀ। ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਅਤੇ ਸ਼ਰਧਾ ਭਾਵਨਾ ਨਾਲ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਭਗਵਾਨ ਵਾਲਮੀਕਿ ਨੌਜਵਾਨ ਸਭਾ ਸ਼ੇਰਪੁਰ ਸੱਧਾ ਵੱਲੋਂ 16 ਅਕਤੂਬਰ ਸ਼ੋਭਾ ਯਾਤਰਾ ਅਤੇ 17 ਅਕਤੂਬਰ ਨੂੰ ਭੋਗ ਸੀ੍ ਰਮਾਇਣ ਸਾਹਿਬ ਜੀ ਅਤੇ ਰਾਤ ਨੂੰ ਇੰਟਰਨੈਸ਼ਨਲ ਕੀਰਤਨੁ ਜਥਾ ਸਿਰਤਾਜ ਬਿੱਟਾ ਹੇਰਾਂ ਵਾਲਿਆ ਵਲੋਂ ਕੀਰਤਨ ਦਰਬਾਰ ਕਰਵਾਏ ਜਾਣ ਲਈ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਉਨ੍ਹਾਂ ਨਾਲ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਸ਼ੇਰ ਪੁਰ ਸੱਧਾ, ਕਮੇਟੀ ਪ੍ਰਧਾਨ ਸੁਰਿੰਦਰ ਸਿੰਘ ਸੋਨੂੰ, ਬਚਿੱਤਰ ਸਿੰਘ ਖਜਾਨਚੀ,ਹਰਦੀਪ ਸਿੰਘ ਸੈਕਟਰੀ, ਗੁਰਪ੍ਰੀਤ ਸਿੰਘ ਮੈਂਬਰ, ਮੋਨੂੰ ਚੌਹਾਨ ਮੈਂਬਰ,ਲਵ ਹੇਅਰ ਸਲੂਨ,ਹਰਮਨ ਚੌਹਾਨ,ਪ੍ਰੇਮ ਸਿੰਘ, ਰੇਸ਼ਮ ਸਿੰਘ, ਅਮਰਜੀਤ ਸਿੰਘ ਕਾਕਾ, ਗੁਰਦਿਆਲ ਸਿੰਘ, ਤਰਸੇਮ ਸਿੰਘ ਮਿਰਜ਼ਾ, ਦਲਜੀਤ ਸਿੰਘ ਮਿਸਤਰੀ, ਸੰਤੋਖ ਸਿੰਘ ਸਾਬਕਾ ਮੈਂਬਰ, ਤਰਸੇਮ ਸਿੰਘ ਸੇਮਾ, ਜੀਵਨ ਸਿੰਘ,ਲੱਕੀ, ਅਤੇ ਹੋਰ ਵੀ ਸੰਗਤਾਂ ਮੌਜੂਦ ਸਨ।

Leave a Reply

Your email address will not be published. Required fields are marked *