ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗਿ੍ਤੀ ਸੰਸਥਾ ਵੱਲੋਂ ਬਲਵੀਰ ਸ਼ੇਰਪੁਰੀ ਗੋਲਡ ਨਾਲ ਸਨਮਾਨਿਤ , ਸੱਤਪਾਲ ਹੰਸ

ਦੁਬਈ 3 ਅਪ੍ਰੈਲ ਰਾਜ ਹਰੀਕੇ.ਵਾਤਾਵਰਨ ਅਤੇ ਸੱਭਿਆਚਾਰ ਗਾਇਕੀ ਨੂੰ ਪੰਜਾਬ ਪੰਜਾਬੀਅਤ ਅਤੇ ਵਿਦੇਸ਼ਾਂ ਵਿੱਚ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਬੁਲੰਦ ਆਵਾਜ਼ ਦੇ ਮਾਲਕ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਦੁਬਈ ਟੂਰ ਦੌਰਾਨ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗਿ੍ਤੀ ਸੰਸਥਾ ( ਯੂ ਏ ਈ) ਦੁਬਈ ਵੱਲੋਂ (ਬਤੂਤਾ ਮੌਲ ) ਵਿਖੇ ਗੋਲਡ ਨਾਲ ਸਨਮਾਨ ਕੀਤਾ ਗਿਆ।

ਜਾਣਕਾਰੀ ਅਨੁਸਾਰ ਸੰਸਥਾ ਦੇ ਪ੍ਰਧਾਨ ਸਤਪਾਲ ਹੰਸ ਅਤੇ ਚੇਅਰਮੈਨ ਦਵਿੰਦਰ ਸਿੰਘ ਨੇ ਦੱਸਿਆ ਕਿ ਬਲਵੀਰ ਸ਼ੇਰਪੁਰੀ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਸੱਭਿਆਚਾਰ, ਵਾਤਾਵਰਨ, ਧਾਰਮਿਕ ਅਤੇ ਸਮਾਜਿਕ ਗੀਤਾਂ ਨਾਲ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਜਿਸ ਤੋਂ ਸਮਾਜ ਨੂੰ ਸੇਧ ਅਤੇ ਨਵੀਂ ਪੀੜ੍ਹੀ ਨੂੰ ਉਤਸ਼ਾਹ ਮਿਲਦਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਅਜਿਹੇ ਕਲਾਕਾਰਾਂ ਦਾ ਸਨਮਾਨ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।ਇਸ ਮੌਕੇ ਉਨ੍ਹਾਂ ਨਾਲ ਵੀਡੀਓ ਡਾਇਰੈਕਟਰ/ਐਡੀਟਰ ਕੁਲਦੀਪ ਸਿੰਘ ਸ਼ਾਹਕੋਟ ਅਤੇ ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਮੈਂਬਰ ਪ੍ਰਧਾਨ ਸੱਤਪਾਲ ਹੰਸ,ਵਾਇਸ ਪ੍ਰਧਾਨ ਸੰਤੋਖ ਮੱਟੂ, ਚੇਅਰਮੈਨ ਦਵਿੰਦਰ ਸਹੋਤਾ,ਰਾਮ ਲੁਭਾਇਆ ਜਨਰਲ ਸਕੱਤਰ, ਖਜਾਨਚੀ ਸੁਖਦੇਵ ਹੰਸ, ਮੈਂਬਰ ਬਲਵੀਰ ਥਾਪਰ, ਅਮਰਜੀਤ ਸਿੰਘ ਚੱਕੋਕੀ, ਹਰਪ੍ਰੀਤ ਹੈਪੀ,ਮੰਗਾ ਮੁਨੀਮ,ਵਿਕੀ ਯੂ ਟੀ ਸੀ,

ਨਿਰਭੈਲ ਗਿੱਲ,ਸੋਨੂ ਸਹੋਤਾ,ਤਰਲੋਕ ਮੱਟੂ, ਗੋਪਾਲ ਸੰਧੂ, ਮੁਖਤਿਆਰ ਭੁੱਲਰ,ਲੱਕੀ ਪ੍ਰੀਤ,ਡਾ ਸੋਨੂ, ਕੁਲਦੀਪ ਲੱਧੜ, ਸੁਰਜੀਤ ਤੇਜ਼ੀ, ਦਲਜੀਤ ਸਹੋਤਾ, ਕੁਲਵਿੰਦਰ ਸਿੰਘ ਡਰਾਈਵਰ, ਕਮਲਜੀਤ ਗਿੱਲ, ਰੂਪ ਲਾਲ ਗਿੱਲ,ਮੰਗਾ ਗਿੱਲ, ਰਾਜਪਾਲ, ਗੁਰਪ੍ਰੀਤ ਹੰਸ, ਗੁਰਮੀਤ ਹੰਸ,

ਲੇਖਕ ਜ਼ੋਰਾ ਸਿੰਘ,ਕਿੰਦਾ ਗਿੱਲ, ਜੱਗੀ ਨਿੱਝਰ, ਜਸਵਿੰਦਰ ਲੋਟੀਆ, ਜੋਗਾ ਖਾਨ ਸਾਹਿਬ,ਵੀਰੂ ਅਬੂ ਧਾਬੀ ਅਤੇ ਨਿੰਮਾ ਆਦਿ ਸਹਿਯੋਗੀ ਮੌਜੂਦ ਸਨ।

Leave a Reply

Your email address will not be published. Required fields are marked *