ਇਟਲੀ ਨਾਲ ਸਬੰਧਤ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀ ਦੀ ਹੋਈ ਪਹਿਚਾਣ , ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੂਸੀ ਕਲਾ ਨਾਲ ਸੰਬਧਤ ਹੈ ਹਰਮਿੰਦਰ ਸਿੰਘ

ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੀ ਮਿਹਨਤ ਲਿਆਈ ਰੰਗ ,ਕੀਤੀ ਜੰਗੀ ਪੱਧਰ ਤੇ ਜੰਗ*

ਰੋਮ(ਦਲਵੀਰ ਕੈਂਥ)ਪਿਛਲੇ ਕਰੀਬ ਇੱਕ ਦਹਾਕੇ ਤੋਂ ਦੇਸ਼-ਵਿਦੇਸ਼ ਵਿੱਚ ਵਧੇਰੇ ਘੱਟ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਸੰਗਤ ਦੀ ਅਣਖ਼ ਨੂੰ ਵੰਗਾਰਦਿਆਂ ਬੇਅਦਬੀ ਦੇ ਦੋਸ਼ੀਆਂ ਨੂੰ ਸੋਧਾ ਲਗਾਉਣ ਲਈ ਅੱਗੇ ਆ ਰਹੀਆਂ ਗੁਰੂ ਦੀਆਂ ਫੌਜ਼ਾਂ ਨੌ ਵਰ ਨੌ ਕਰ ਦਿੱਤਾ ਹੈ ਜਿਸ ਨਾਲ ਕਿ ਸਿੱਖ ਸੰਗਤ ਅੰਦਰ ਨਵਾਂ ਜੋਸ਼ ਭਰ ਦਿੱਤਾ ਹੈ ਤੇ ਹੁਣ ਇਹ ਵੀ ਲੱਗਣ ਲੱਗਾ ਹੈ ਕਿ ਸਿੱਖ ਸੰਗਤ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਕਿਸੇ ਦੇਸ਼ ਦਾ ਵੀ ਇਨਸਾਫ਼ ਨਹੀਂ ਉਡੀਕੇਗੀ ਸਗੋਂ ਆਪ ਜੀ ਤੁਰੰਤ ਸੋਧੇ ਦੀ ਕਾਰਵਾਈ ਨੂੰ ਅੰਜਾਮ ਦੇਵੇੇਗੀ ਜਿਸ ਦੀਆਂ ਉਦਾਹਰਣਾਂ ਬੀਤੇਂ ਦਿਨੀਂ ਕਈ ਬੇਅਦਬੀ ਘਟਨਾਵਾਂ ਵਿੱਚ ਦੇਖਣ ਨੂੰ ਮਿਲੀਆਂ।

ਗੁਰੂ ਸਾਹਿਬ ਦੀ ਬੇਅਦਬੀ ਕੌਣ ਕਰਵਾ ਰਿਹਾ ਹੈ,ਕੌਣ ਕਰ ਰਿਹਾ ਜਾਂ ਕਿੳੇੁਂ ਕਰ ਰਿਹਾ ਇਹਨਾਂ ਸਵਾਲ ਨੂੰ ਚਾਹੇ ਹਾਲੇ ਤੱਕ ਜਵਾਬ ਨਹੀਂ ਮਿਲ ਰਹੇ ਪਰ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸਿੱਖ ਸੰਗਤ ਬੇਅਦਬੀ ਨੂੰ ਲੈਕੇ ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ ਜਿਸ ਦੀ ਤਾਜ਼ਾ ਮਿਸਾਲ ਇਟਲੀ ਦੀ ਸਿੱਖ ਸੰਗਤ ਵਿੱਚ ਦੇਖਣ ਨੂੰ ਮਿਲ ਰਹੀ ਹੈ ।ਬੀਤੇ ਦਿਨ ਸੋਸ਼ਲ ਮੀਡੀਏ ਉਪੱਰ ਇੱਕ ਵੀਡਿE ਘੁੰਮ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਕਿਸੇ ਰੰਜੀਸ਼ ਜਾਂ ਧੱਕੇਸ਼ਾਹੀ ਦੇ ਮੱਦੇ ਨਜ਼ਰ ਗੁਰਬਾਣੀ ਦੀ ਬੇਅਦਬੀ ਕੀਤੀ ਗਈ ਗੁਟਕਾ ਸਾਹਿਬ ਦੇ ਅੰਗਾਂ ਨੂੰ ਪਾੜਿਆ ਗਿਆ।ਇਹ ਦੋਸ਼ੀ ਵਿਅਕਤੀ ਜਿਸ ਨੇ ਸਿਰ ਉਪੱਰ ਪੱਗ ਵਾਂਗਰ ਵੀ ਕੱਪੜਾ ਬੰਨਿਆਂ ਹੈ।

ਜਿਸ ਦੀ ਪਹਿਚਾਣ ਹਰਮਿੰਦਰ ਸਿੰਘ ਵਾਸੀ ਬਦੂਸ਼ੀ ਕਲਾਂ (ਫਤਿਹਗੜ੍ਹ)ਵਜੋਂ ਹੋਈ ਹੈ ਕਥਿਤ ਦੋਸ਼ੀ ਦੀ ਫੇਸ ਬੁੱਕ ਆਈ ਨੇ ਉਸ ਦੀ ਪਹਿਚਾਣ ਕਰਨ ਵਿੱਚ ਕਾਫ਼ੀ ਮਦਦ ਕੀਤੀ ਇਹ ਵੀ ਜਾਣਕਾਰੀ ਸਾਹਮ੍ਹਣੇ ਆ ਰਹੀ ਹੈ ਕਿ ਕਥਿਤ ਦੋਸ਼ੀ ਹਰਮਿੰਦਰ ਸਿੰਘ ਮਰਹੂਮ ਦਵਿੰਦਰ ਸਿੰਘ ਪੱਪੀ ਦਾ ਭਤੀਜਾ ਹੈ ਜਿਹੜਾ ਕਿ ਖਾੜਕੂ ਲਹਿਰ ਵਿੱਚ ਬਹੁਤ ਸਰਗਰਮ ਸੀ।

ਇਸ ਹੋਈ ਬਹੁਤ ਹੀ ਨਿੰਦਣਯੋਗ ਘਟਨਾ ਦਾ ਇਟਲੀ ਨਾਲ ਸੰਬਧ ਹੋਣਾ ਜਿੱਥੇ ਇਟਲੀ ਦੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਜਖ਼ਮੀ ਕਰਦਾ ਹੈ ਉੱਥੇ ਸਿੱਖ ਜੱਥੇਬੰਦੀਆਂ ਨੂੰ ਗੁਰੂ ਸਾਹਿਬ ਦੀ ਹਿਫਾਜਤ ਪ੍ਰਤੀ ਤਿਆਰ-ਬਰ-ਤਿਆਰ ਹੋਣ ਦਾ ਸੱਦਾ ਵੀ ਦਿੰਦਾ ਹੈ ਪਰ ਅਫ਼ਸੋਸ ਬੇਸ਼ੱਕ ਇਟਲੀ ਵਿੱਚ ਕਈ ਨਾਮੀ ਸਿੱਖ ਜੱਥੇਬੰਦੀਆਂ ਮਹਾਨ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜੰਗੀ ਪੱਧਰ ਤੇ ਕੰਮ ਕਰ ਰਹੀਆਂ ਹਨ ਪਰ ਇਸ ਮਾਮਲੇ ਪ੍ਰਤੀ ਸਿਰਫ਼ ਇੱਕ ਦੋ ਜੱਥੇਬੰਦੀਆਂ ਨੇ ਹੀ ਆਵਾਜ਼ ਬੁੰਲਦ ਕੀਤੀ ਹੈ ਬਾਕੀ ਉਂਝ ਆਪਣੇ ਆਪ ਨੂੰ ਜਿੰਨੀਆਂ ਮਰਜ਼ੀ ਸਿਰਮੌਰ ਸੰਸਥਾਵਾਂ ਦੱਸੀ ਜਾਣ ਅਫ਼ਸੋਸ ਗੁਰੂ ਸਾਹਿਬ ਦੀ ਬੇਅਦਬੀ ਸੰਬਧੀ ਇਹਨਾਂ ਦਾ ਚੁੱਪ ਰਹਿਣਾ ਸਿੱਖ ਸੰਗਤ ਦੇ ਦਿਲ ਵਿੱਚ ਅਨੇਕਾਂ ਤਰ੍ਹਾਂ ਦੇ ਸਵਾਲ ਖ੍ਹੜੇ ਕਰਦਾ ਹੈ ਕਿ ਆਖਿਰ ਉਹ ਕਿਹੜੇ ਕਾਰਨ ਹੋਣਗੇ ਜਿਸ ਕਾਰਨ ਇਹ ਸਿੱਖ ਜੱਥੇਬੰਦੀਆਂ ਨਹੀ ਬੋਲ ਰਹੀਆਂ।

ਇਟਲੀ ਦੀ ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਜਿਹੜੇ ਕਿ ਪਿਛਲੇ 2 ਦਿਨਾਂ ਤੋਂ ਇਸ ਮਾਮਲੇ ਦੀ ਜਾਂਚ ਬਹੁਤ ਹੀ ਜੋਸ਼ੀਲੇ ਢੰਗ ਨਾਲ ਕਰ ਰਹੇ ਹਨ ਉਹਨਾਂ ਇਟਾਲੀਅਨ ਪੰਜਾਬੀ ਪੈ੍ਰੱਸ ਕਲੱਬ ਨਾਲ ਇਸ ਹੋਈ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਾਰਾ ਮਾਮਲਾ ਪਿਛਲੇ ਕੁਝ ਦਿਨਾਂ ਦਾ ਹੈ ਪਰ ਦੋਸ਼ੀ ਨੇ ਗੁਟਕਾ ਸਾਹਿਬ ਦੀ ਬੇਅਦਬੀ ਕਿੱਥੇ ਕੀਤੀ ਇਹ ਹਾਲੇ ਜਾਂਚ ਅਧੀਨ ਪਰ ਇਸ ਸਮੇਂ ਵਿੱਚ ਨਹੀਂ ਹੈ ।ਹੋਈ ਬੇਅਦਬੀ ਦੇ ਮੱਦੇ ਨਜ਼ਰ ਇਟਾਲੀਅਨ ਪੁਲਸ ਵੀ ਕਾਰਵਾਈ ਕਰ ਰਹੀ ਪਰ ਦੋਸ਼ੀ ਇਟਲੀ ਤੋਂ ਬਾਹਰ ਹੋਣ ਕਾਰਨ ਪਕੜ ਤੋਂ ਬਾਹਰ ਹੈ ਹੋ ਸਕਦਾ ਹੈ ਦੋਸ਼ੀ ਭਾਰਤ ਹੋਵੇ ਪਰ ਇਸ ਸੰਬਧੀ ਹਾਲੇ ਕਾਰਵਾਈ ਚੱਲ ਰਹੀ ਹੈ ।ਜਲਦ ਹੀ ਜਿਸ ਦੇ ਸਾਰਥਕ ਨਤੀਜੇ ਆ ਸਕਦੇ ਹਨ।

ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਕਥਿਤ ਦੋਸ਼ੀ ਹਰਮਿੰਦਰ ਸਿੰਘ ਗੁਟਕਾ ਸਾਹਿਬ ਦੀ ਵੀਡਿE ਵਿੱਚ ਬੇਅਦਬੀ ਕਰਨ ਸਮੇਂ ਜਿਹਨਾਂ ਵਿਅਕਤੀਆਂ ਉਪੱਰ 50,000 ਯੂਰੋ ਦੀ ਠੱਗੀ ਕਰਨ ਦਾ ਇਲਜਾਮ ਲਗਾ ਰਿਹਾ ਹੈ ਉਹ ਸਾਰੇ ਹੀ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਤ ਦੱਸੇ ਜਾ ਰਹੇ ਹਨ ਪਰ ਕੀ ਅਜਿਹੇ ਲੋਕ ਜਿਹੜੇ ਕਿ ਇੱਕ ਵਿਸੇ਼ਸ ਮਿਸ਼ਨ ਖਾਤਿਰ ਵਿਦੇਸ਼ ਰਹਿੰਦੇ ਹਨ ਉਹ ਅਜਿਹੀ ਕੋਈ ਲੁੱਟ ਕਰ ਸਕਦੇ ਹਨ ਇਸ ਸਾਰੇ ਮਾਮਲੇ ਦੀ ਕੀ ਸੱਚਾਈ ਇਹ ਤਾਂ ਕਥਿਤ ਦੋਸ਼ੀ ਹਰਮਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਆਦ ਹੀ ਸਪੱਸ਼ਟ ਹੋਵੇ ਪਰ ਇਸ ਮੰਦਭਾਗੀ ਘਟਨਾ ਨੇ ਇਟਲੀ ਦੀਆਂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ।

Leave a Reply

Your email address will not be published. Required fields are marked *