ਇਟਲੀ ਦੇ ਜੌਹਲ ਇੰਡੀਅਨ ਰੈਸਟੋਰੈਂਟ,ਨੋਵੇਲਾਰਾ ਵੱਲੋਂ ਇਸ ਸਾਲ ਵੀ ਬਹੁਤ ਸਫਲਤਾਪੂਰਵਕ ਕਰਵਾਇਆ ਗਿਆ “ਤੀਆਂ ਦਾ ਮੇਲਾ”

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) 2 ਜੁਲਾਈ 2023 ਨੂੰ ਇਟਲੀ ਦੇ ਨੋਵੇਲਾਰਾ ਵਿਖੇ ਸਥਿਤ ਮਸ਼ਹੂਰ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ ਔਰਤਾਂ ਦੀ ਵਿਸ਼ੇਸ਼ ਮੰਗ ‘ਤੇ ਇਸ ਸਾਲ ਵੀ “ਤੀਆਂ ਦਾ ਮੇਲ‍ਾ” ਬਹੁਤ ਹੀ ਸਫਲਤਾ ਪੂਰਵਕ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਇਹ ਮੇਲਾ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਕਰਵਾਇਆ ਜਾਂਦਾ ਆ ਰਿਹਾ ਹੈ।ਮਿਸਿਜ਼ ਜੌਹਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਾਲ ਵੀ ਬੀਬੀਆਂ ਨੂੰ ਇਸ ਮੇਲੇ ਦੀ ਬੇਸਬਰੀ ਨਾਲ ਉਡੀਕ ਸੀ ਅਤੇ ਬਹੁਤ ਸਮਾਂ ਪਹਿਲਾਂ ਹੀ ਮੇਲੇ ਦੀ ਤਰੀਕ ਬਾਰੇ ਮੈਸੇਜ਼ ਆਉਣੇ ਸ਼ੁਰੂ ਹੋ ਗਏ ਸਨ।

ਉਹਨਾਂ ਨੇ ਅੱਗੇ ਦੱਸਿਆ ਕਿ ਵਿਦੇਸ਼ਾਂ ਵਿੱਚ ਵਸਦਿਆਂ ਹੋਇਆ ਆਪਣੇ ਸਭਿਆਚਾਰ ਨੂੰ ਕਾਇਮ ਰੱਖਣਾ ਵੀ ਸਾਡਾ ਫਰਜ਼ ਹੈ ਜੋ ਕਿ ਅਸੀਂ ਇਸ ਮੇਲੇ ਰਾਹੀਂ ਪੂਰਾ ਕਰ ਰਹੇ ਹਾਂ ਅਤੇ ਉਹਨਾਂ ਨੂੰ ਔਰਤਾਂ ਦਾ ਭਰਪੂਰ ਸਾਥ ਮਿਲ ਰਿਹਾ ਹੈ।ਮੇਲੇ ਵਿੱਚ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਪਹਿਰਾਵੇ ਪਾਏ ਗਏ ਸਨ ਅਤੇ ਸਭਿਆਚਾਰਕ ਨਿਸ਼ਾਨੀਆਂ ਵੀ ਰੱਖੀਆਂ ਗਈਆਂ ਸਨ।ਗਿੱਧਾ ਭੰਗੜੇ ਦੀਆਂ ਆਇਟਮ ਵੀ ਹੋਈਆਂ ਅਤੇ ਬੋਲੀਆਂ ਵੀ ਪਾਈਆਂ ਗਈਆਂ।

ਜੌਹਲ ਡੀ ਜੇ ਦੀਆਂ ਮਧੁਰ ਬੀਟਾਂ ਨੇ ਵੀ ਸਭ ਨੂੰ ਨੱਚਣ ਲਈ ਮਜਬੂਰ ਕੀਤਾ।ਯਾਦ ਰਹੇ ਕਿ ਇਹ ਮੇਲਾ ਸਿਰਫ ਔਰਤਾਂ ਲਈ ਕਰਵਾਇਆ ਜਾਂਦਾ ਹੈ।ਅੰਤ ਵਿੱਚ ਸਾਰੇ ਆਏ ਹੋਏ ਗੈਸਟਾਂ ਨੂੰ ਮੇਲੇ ਵਿੱਚ ਪਹੁੰਚਣ ਲਈ ਉਹਨਾਂ ਨੂੰ ਜੀਅ ਆਇਆ ਨੂੰ ਵੀ ਆਖਿਆ ਗਿਆ ਅਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਧੰਨਵਾਦ ਕਰਦਿਆਂ ਸਮਾਪਤੀ ਕੀਤੀ ਗਈ।

Leave a Reply

Your email address will not be published. Required fields are marked *