ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ( ਮੁੱਖੀ ਦਮਦਮੀ ਟਕਸਾਲ ) 30 ਦਸੰਬਰ ਸ਼ਨੀਵਾਰ ਨੂੰ ਇਟਲੀ ਆ ਰਹੇ ਹਨ – ਭਾਈ ਲਾਲ ਸਿੰਘ ਅਲੇਸਾਂਦਰੀਆ

ਦਮਦਮੀ ਟਕਸਾਲ ਸੰਗਰਾਵਾਂ ਇਟਲੀ ਦੇ ਪ੍ਰੈਸ ਸਕੱਤਰ ਭਾਈ ਲਾਲ ਸਿੰਘ ਅਲੇਸਾਂਦਰੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਇਟਲੀ ਦੀਆਂ ਸੰਗਤਾਂ ਵੱਲੋਂ ਕੀਤੀ ਜਾ ਰਹੀ ਬੇਨਤੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਦਮਦਮੀ ਟਕਸਾਲ ਦੇ ਮੁੱਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ 30 ਦਸੰਬਰ 2023 ਸ਼ਨੀਵਾਰ ਨੂੰ ਇਟਲੀ ਆ ਰਹੇ ਹਨ ਅਤੇ 11 ਜਨਵਰੀ 2024 ਤੱਕ ਵੱਖ ਵੱਖ ਗੁਰਦੁਆਰਿਆਂ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਨਗੇ । 31 ਦਸੰਬਰ ਐਤਵਾਰ ਨੂੰ ਸਵੇਰੇ 11:00 ਵਜੇ ਤੋਂ 12:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਨੌਵਾਰਾ , ਦੁਪਹਿਰ 04:00 ਵਜੇ ਤੋਂ 06:00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲੇਨੋ ਬਰੇਸ਼ੀਆ , ਸ਼ਾਮ 08:00 ਵਜੇ ਤੋਂ 09:00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਅਤੇ ਰਾਤ 10:30 ਤੋਂ 12:00 ਵਜੇ ਤੱਕ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਰੋਨਾ , 01 ਜਨਵਰੀ ਸੋਮਵਾਰ ਨੂੰ ਸਵੇਰੇ 11:00 ਵਜੇ ਤੋਂ 12:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਕੋਰਤੇਨੌਵਾ ਬੈਰਗਾਮੋ ਅਤੇ ਸ਼ਾਮ 05:00 ਵਜੇ ਤੋਂ 06:30 ਵਜੇ ਤੱਕ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਬੈਰਗਾਮੋ , 03 ਜਨਵਰੀ ਬੁਧਵਾਰ ਸ਼ਾਮ ਨੂੰ 06:30 ਤੋਂ 08:00 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ, 05 ਜਨਵਰੀ ਸ਼ੁਕਰਵਾਰ ਸ਼ਾਮ ਨੂੰ 06:30 ਤੋਂ 08:00 ਵਜੇ ਤੱਕ ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਪੌਂਤੇਕੁਰੋਨੇ ਅਲੇਸਾਂਦਰੀਆ , 06 ਜਨਵਰੀ ਸ਼ਨੀਵਾਰ ਸ਼ਾਮ ਨੂੰ 06:30 ਵਜੇ ਤੋਂ 08:00 ਵਜੇ ਤੱਕ ਗੁਰਦੁਆਰਾ ਸਾਹਿਬ ਲੋਨੀਗੋ ਵਿਚੈਂਸਾ, 07 ਜਨਵਰੀ ਐਤਵਾਰ ਸਵੇਰੇ 11:45 ਤੋਂ 01:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਕਸਤਲਗਮਬੈਰਤੋ ਵਿਚੈਂਸਾ , 08 ਜਨਵਰੀ ਸੋਮਵਾਰ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਤੈਰਨੀ ਅਤੇ 10 ਜਨਵਰੀ ਬੁਧਵਾਰ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਪੋਨਤੀਨੀਆ ( ਪੁਰਾਣੀ ਇਮਾਰਤ) ਵਿਖੇ ਦੀਵਾਨ ਹੋਣਗੇ । ਸੋ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਵੱਧ ਚੜ੍ਹ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਇਹਨਾਂ ਦੀਵਾਨਾਂ ਵਿਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ । ਵਧੇਰੇ ਜਾਣਕਾਰੀ ਲੈਣ ਲਈ ਸੰਪਰਕ ਨੰਬਰ 3332355023 ਲਾਲ ਸਿੰਘ ਅਲੇਸਾਂਦਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।।

Leave a Reply

Your email address will not be published. Required fields are marked *