ਪੰਜਾਬੀ ਓਵਰਸ਼ੀਜ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ)ਵੱਲੋਂ ਕਰਵਾਏ 20ਵੇਂ ਖੇਡ ਤੇ ਸਭਿਆਚਾਰਕ ਮੇਲੇ ਵਿੱਚ ਫੁੱਟਬਾਲ ਦਾ ਪਹਿਲਾਂ ਇਨਾਮ ਪਿਆ ਫੁੱਟਬਾਲ ਕਲੱਬ ਫਰਾਂਸ ਦੀ ਝੋਲੀ

ਰੋਮ(ਕੈਂਥ)ਪੰਜਾਬੀ ਓਵਰਸ਼ੀਜ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ)ਵੱਲੋਂ ਕਰਵਾਏ 20ਵੇਂ ਖੇਡ ਤੇ ਸਭਿਆਚਾਰਕ ਮੇਲੇ ਦੌਰਾਨ ਜਿੱਥੇ ਪੰਜਾਬੀ ਭਾਈਚਾਰੇ ਦੀਆਂ ਰੌਣਕਾਂ ਬਾਕਮਾਲ ਸਨ ਉੱਥੇ ਹੀ ਇਸ ਖੇਡ ਮੇਲੇ ਵਿੱਚ 4 ਫੁੱਟਬਾਲ ਦੇ ਕਲੱਬਾਂ ਦੀਆਂ ਨਾਮੀ ਟੀਮਾਂ ਨੇ ਭਾਗ ਲਿਆ ਜਿਹਨਾਂ ਵਿੱਚ ਦੋ ਫੁੱਟਬਾਲ ਟੀਮਾਂ ਇਟਲੀ ਤੋਂ,ਇੱਕ ਫਰਾਂਸ ਤੋਂ ਤੇ ਇੱਕ ਹਾਲੈਂਡ ਤੋਂ ਸੀ ਜਿਹਨਾਂ ਵਿਚਕਾਰ ਫੁੱਟਬਾਲ ਦੇ ਫ਼ਸਵੇਂ ਮੈਂਚ ਕਰਵਾਏ ਗਏ ।ਇਹਨਾਂ ਫੁੱਟਬਾਲ ਦੇ ਮੈਂਚਾਂ ਵਿੱਚ ਪਹਿਲੇ ਇਨਾਮ ਦੀ ਜੇਤੂ ਫੁੱਟਬਾਲ ਕਲੱਬ ਫਰਾਂਸ ਦੀ ਟੀਮ ਰਹੀ ਜਦੋਂ ਕਿ ਦੂਜੇ ਇਨਾਮ ਦੀ ਜੇਤੂ ਫੁੱਟਬਾਲ ਕਲੱਬ ਫਾਬਰੀਕਾ(ਇਟਲੀ) ਟੀਮ ਰਹੀ।

ਪਿਛਲੇ 2 ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਦਾ ਆ ਰਿਹਾ ਯੂਰਪ ਦਾ ਨਾਮੀ ਪੰਜਾਬੀ ਓਵਰਸ਼ੀਜ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਦਾ ਇਹ 20ਵਾਂ ਫੁੱਟਬਾਲ ਟੂਰਨਾਮੈਂਟ ਅਤੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਸਲੋਟਰਵਿਗ(ਐਮਸਟਰਡਮ)ਵਿਖੇ ਬਹੁਤ ਹੀ ਸ਼ਾਨੋ-ਸ਼ੌਕਤ ਤੇ ਧੂਮ-ਧਾਮ ਨਾਲ ਨਿੱਬੜਦਿਆਂ ਪੰਜਾਬੀ ਭਾਈਚਾਰੇ ਦੇ ਦਿਲਾਂ ਉਪੱਰ ਡੂੰਘੀ ਛਾਪ ਨਾਲ ਸਮਾਪਤ ਹੋਇਆ

ਇਸ ਮੌਕੇ ਪੰਜਾਬੀ ਸੱਭਿਆਚਾਰਕ ਮੇਲੇ ਵਿੱਚ ਸੱਭਿਆਚਾਰਕ ਗੀਤਾਂ ਦੀ ਆਪਣੀ ਬੁਲੰਦ ਤੇ ਮਾਧੁਰ ਆਵਾਜ਼ ਵਿੱਚ ਭਰਵੀਂ ਹਾਜ਼ਰੀ ਪ੍ਰਸਿੱਧ ਲੋਕ ਗਾਇਕ ਦਵਿੰਦਰ ਦਿਲ ਨੇ ਲਗਾਉਂਦਿਆਂ ਸਰੋਤਿਆਂ ਦਾ ਭਰਪੂਰ ਮਨੋਰਜਨ ਕੀਤਾ ਜਿਸ ਵਿੱਚ ਮਿਲਾਨ ਮਿਊਜੀਕਲ ਗਰੁੱਪ ਵਾਲਿਆਂ ਦਾ ਵੀ ਵਿਸੇ਼ਸ ਯੋਗਦਾਨ ਸੀ ।

20ਵੇਂ ਖੇਡ ਤੇ ਸੱਭਿਆਚਾਰਕ ਮੇਲੇ ਲਈ ਸੁਰਿੰਦਰ ਸਿੰਘ ਰਾਣਾ,ਪ੍ਰਿਥੀਪਾਲ ਸਿੰਘ ਬੁੱਟਰ ਤੇ ਬਲਜੀਤ ਸਿੰਘ ਜੱਸੜ ਆਗੂ ਪੰਜਾਬੀ Eਵਰਸੀਜ਼ ਸਪੋਰਟਸ ਕਲੱਬ ਐਮਸਟਰਡਮ (ਹਾਲੈਂਡ) ਨੇ ਸਾਝੈ ਤੌਰ ਖੇਡ ਮੇਲੇ ਤੇ ਸੱਭਿਆਚਾਰਕ ਮੇਲੇ ਨੂੰ ਨੇਪੜੇ ਚਾੜਨ ਵਿੱਹੂਚ ਸਭ ਸਹਿਯੋਗੀਆਂ,ਖਿਡਾਰੀਆਂ ਤੇ ਸਮੁੱਚੇ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਭੱਵਿਖ ਵਿੱਚ ਵੀ ਤੁਸੀ ਸਾਰੇ ਇੰਝ ਹੀ ਮਾਣ ਬਖ਼ਸਦੇ ਰਹੋਗੇ।ਇਸ ਮੌਕੇ ਭਾਰਤੀ ਖਾਣਿਆਂ ਦਾ ਵੀ ਹਾਜ਼ਰੀਨ ਪੰਜਾਬੀ ਭਾਈਚਾਰੇ ਨੇ ਪੂਰਾ-ਪੂਰਾ ਲੁਤਫ਼ ਲਿਆ

Leave a Reply

Your email address will not be published. Required fields are marked *