ਚੰਗੇ ਭੱਵਿਖ ਲਈ ਏਸ਼ੀਅਨ ਦੇਸ਼ਾਂ ਤੋਂ ਲੱਖਾਂ ਰੁਪੲੈ ਕਰਜ਼ਾ ਚੁੱਕ ਪੁਰਤਗਾਲ ਪਹੁੰਚਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਪੁਰਤਗਾਲ ਸਰਕਾਰ ਨੇ ਦਰਵਾਜ਼ੇ ਕੀਤੇ ਬੰਦ,ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਖਤਰੇ ਦੀ ਘੰਟੀ

ਰੋਮ(ਦਲਵੀਰ ਕੈਂਥ)ਇਟਲੀ ਤੋਂ ਬਆਦ ਜੇਕਰ ਕਿਸੇ ਯੂਰਪੀਅਨ ਦੇਸ਼ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਬਾਂਹ ਫੜ੍ਹੀ ਹੈ ਤਾਂ ਉਹ ਦੇਸ਼ ਹੈ ਪੁਰਤਗਾਲ ਜਿਸ ਨੇ ਲੱਖਾਂ ਪਰਿਵਾਰਾਂ ਦੀਆਂ ਆਸਾਂ ਨੂੰ ਬੂਰ ਪਾਉਂਦਿਆਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗਲ ਲਾਇਆ ਤੇ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਇਜ਼ਾਜ਼ਤ ਦੇ ਕੇ ਉਹਨਾਂ ਦਾ ਵਰਤਮਾਨ ਤੇ ਭੱਵਿਖ ਦੋਨੋਂ ਰੁਸ਼ਨਾ ਦਿੱਤੇ

ਪਰ ਇਹ ਖ਼ਬਰ ਹੁਣ ਉਹਨਾਂ ਤਮਾਮ ਗੈਰ-ਕਾਨੂੰਨੀ ਨੌਜਵਾਨਾਂ ਲਈ ਬੇਹੱਦ ਮਾੜੀ ਸਾਹਮ੍ਹਣੇ ਆ ਰਹੀ ਹੈ ਜਿਹੜੀ ਪੁਰਤਗਾਲ ਦੀ ਸਰਕਾਰ ਦੇ ਉਸ ਫੈਸਲੇ ਦਾ ਹਿਟਲਰਸ਼ਾਹੀ ਫਰਮਾਨ ਜਾਰੀ ਕਰਦੀ ਹੈ ਜਿਸ ਵਿੱਚ ਪੁਰਤਗਾਲ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਆਪਣੇ ਦੇਸ਼ ਦੇ ਦਰਵਾਜੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਪਹਿਲਾਂ ਯੂਰਪ ਆਕੇ ਵਸਣ ਦੇ ਇਟਲੀ ਸੀਜ਼ਨ ਵਾਲੇ ਪੇਪਰਾਂ ਉਪੱਰ ਦਾਖਲ ਹੋ ਪੁਰਤਗਾਲ ਜਾਕੇ ਕਾਨੂੰਨੀ ਤੌਰ ਤੇ ਕੰਮ ਕਰਨ ਦੀ ਅਪੀਲ ਕਰ ਦਿੰਦੇ ਸਨ ਫਿਰ ਕਰੋਨਾ ਕਾਲ ਨੇ ਉਹਨਾਂ ਦੇਸ਼ਾਂ ਨੂੰ ਵੀ ਸੁੱਰਖੀਆਂ ਵਿੱਚ ਲੈ ਆਉਂਦਾ ਜਿਹਨਾਂ ਬਾਰੇ ਬਹੁਤੇ ਏਸ਼ੀਅਨ ਏਜੰਟਾਂ ਨੇ ਕਦੀਂ ਸੁਣਿਆ ਵੀ ਨਹੀਂ ਸੀ ਕਿ ਇਹ ਦੇਸ਼ ਵੀ ਯੂਰਪ ਵਿੱਚ ਦਾਖਲ ਹੋਣ ਲਈ ਦਰਵਾਜ਼ਾ ਬਣ ਸਕਦੇ ਹਨ। ਬਹੁਤ ਏੇਸ਼ੀਅਨ ਲੋਕ ਸਾਈਪਰਸ, ਕਰੋਸ਼ੀਆ, ਅਰਮੇਨੀਆਂ ਤੇ ਸੇਰਬੀਆ ਆਦਿ ਦੇਸ਼ਾਂ ਹੁੰਦੇ ਹੋਏ ਯੂਰਪ ਪਹੁੰਚ ਰਹੇ ਸਨ।

ਹਜ਼ਾਰਾਂ ਏਸ਼ੀਅਨ ਲੋਕ ਪਰਿਵਾਰਾਂ ਸਮੇਤ ਅਮਰੀਕਾ ਵੀ ਇਹਨਾਂ ਰਾਹਾਂ ਦੇ ਪਾਂਧੀ ਬਣ ਕੇ ਪਹੁੰਚ ਗਏ ਤੇ ਹਜ਼ਾਰਾਂ ਜਿਹੜੇ ਯੂਰਪ ਵਿੱਚ ਹੀ ਵਸਣਾ ਚਾਹੁੰਦੇ ਸਨ ਉਹਨਾਂ ਨੂੰ ਪੁਰਤਗਾਲ ਨੇ ਕਲਾਵੇ ਵਿੱਚ ਲੈ ਲਿਆ। ਯੂਰਪ ਭਰ ਵਿੱਚੋਂ ਪੁਰਤਗਾਲ ਹੀ ਇਕ ਅਜਿਹਾ ਮੁਲਕ ਸੀ ਜਿੱਥੇ ਕਾਨੂੰਨੀ ਜਾਂ ਗੈਰਕਾਨੂੰਨੀ ਢੰਗ ਨਾਲ ਯੂਰਪ ਆਇਆ ਬੰਦਾ ਪੱਕਾ ਹੋਣ ਦਾ ਸੁਪਨਾ ਲੈ ਸਕਦਾ ਸੀ ਪਰ ਅਫ਼ਸੋਸ ਹੁਣ ਪੁਰਤਗਾਲ ਦੀ ਨਵੀਂ ਬਣੀ ਸਰਕਾਰ ਨੇ 3 ਜੂਨ ਨੂੰ ਸਖ਼ਤ ਫੈਸਲਾ ਲੈਦਿਆਂ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਰੁਜਗਾਰ ਦੇ ਅਧਾਰ ਤੇ ਪੱਕੇ ਕਰਨ ਵਾਲੇ ਕਾਨੂੰਨ ਦੇ ਆਰਟੀਕਲ 81, 88 ਅਤੇ 89 ਧਾਰਾਵਾਂ ਨੂੰ ਖਤਮ ਕਰ ਦਿੱਤਾ ਹੈ।ਪੁਰਤਗਾਲ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਲੁਈਸ ਮੋਂਟੇਨੇਗਰੋ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਇੱਕ ਵਿਸੇ਼ਸ ਕਾਨੂੰਨ ਲਈ ਮਤਾ ਪਾਸ ਕਰਕੇ ਰਾਸਟਰਪਤੀ ਕੋਲ ਭੇਜਿਆ ਜਿਸ ਨੂੰ ਪੁਰਤਗਾਲ ਦੇ ਰਾਸ਼ਟਰਪਤੀ ਮਰਸੇਲੋ ਰੀਬੇਲੋ ਦੀ ਸਾਉਜਾ ਵੱਲੋਂ ਮਨਜੂਰੀ ਦਿੰਦਿਆਂ ਹੀ ਜਨਤਕ ਤੌਰ ਤੇ ਐਲਾਨ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਪਿਛਲੇ ਸਾਲਾਂ ਵਿੱਚ ਏਸੀਅਨ ਲੋਕਾਂ ਦੀ ਭਾਰੀ ਆਮਦ ਬਾਅਦ ਰੁਜਗਾਰ ਅਤੇ ਰਿਹਾਇਸਾਂ ਦੀ ਘਾਟ ਕਾਰਨ ਪੁਰਤਗਾਲ ਵਿੱਚ ਪ੍ਰਵਾਸੀਆਂ ਦੇ ਹਾਲਾਤ ਤਰਸਯੋਗ ਬਣ ਗਏ ਸਨ। ਸਰਕਾਰੀ ਅੰਕੜਿਆਂ ਮੁਤਾਬਕ ਸਿਰਫ ਪਿਛਲੇ ਸਾਲ ਹੀ 180000 ਪ੍ਰਵਾਸੀ ਰੁਜਗਾਰ ਦੇ ਅਧਾਰ ਤੇ ਪੱਕੇ ਹੋਏ ਹਨ। ਸਾਲ 2022 ਵਿੱਚ 34232 ਭਾਰਤੀ, 23441 ਨੇਪਾਲੀ, 17169 ਬੰਗਲਾਦੇਸੀ, 11385 ਪਾਕਿਸਤਾਨੀ ਅਤੇ 134 ਸ੍ਰੀ ਲੰਕਨ ਇੱਥੇ ਪੱਕੇ ਹੋਏ ਹਨ। ਯੂਰਪ ਵਿੱਚ ਕਿਤੇ ਵੀ ਪੱਕੇ ਨਾਂ ਹੋ ਸਕਣ ਵਾਲੇ ਸਭ ਏਸੀਅਨ ਲੋਕਾਂ ਦਾ ਆਖਰੀ ਰਸਤਾ ਪੁਰਤਗਾਲ ਹੀ ਹੁੰਦਾ ਸੀ ਜੋ ਹੁਣ ਬੰਦ ਹੋ ਗਿਆ ਹੈ। ਪੁਰਤਗਾਲ ਨੇ ਹੁਣ ਤੱਕ ਹਜ਼ਾਰਾਂ ਪੰਜਾਬੀਆਂ ਨੂੰ ਪੱਕੇ ਕੀਤਾ ਹੈ ਜੋ ਨਾਗਰਿਕਤਾ ਲੈ ਦੁਨੀਆਂ ਭਰ ਵਿੱਚ ਵਸ ਰਹੇ ਹਨ ਪੁਰਤਗਾਲ ਦੇਸ਼ ਦੀ ਨਾਗਰਿਕਤਾ ਵੀ 5 ਸਾਲ ਵਿੱਚ ਦੇ ਦਿੰਦਾ ਹੈ ਜਿਸ ਨਾਲ ਲੱਖਾਂ ਲੋਕ ਇੱਥੋ ਦੀ ਨਾਗਰਿਕਤਾ ਲੈ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਜਾ ਵਸੇ ਹਨ। 2018 ‘ਤੋਂ 2022 ਤੱਕ ਕੁੱਲ 118000 ਭਾਰਤੀ ਨਾਗਰਿਕ ਪੁਰਤਗਾਲ ਵਿੱਚ ਪੱਕੇ ਹੋਏ ਹਨ। ਇੰਮੀਗਰੇਸ਼ਨ ਦੇ ਮਾਹਿਰ ਵਕੀਲਾਂ ਦਾ ਕਹਿਣਾ ਹੈ ਕਿ ਅਜੇ ਹੋਰ 4 ਲੱਖ ਲੋਕ ਪੁਰਾਣੇ ਕਾਨੂੰਨ ਦੇ ਅਧਾਰ ਤੇ ਅਰਜੀਆਂ ਦਾਖਲ ਕਰ ਪੱਕੇ ਹੋਣ ਦੀ ਉਡੀਕ ਵਿੱਚ ਹਨ।ਸੰਨ 2022 ਵਿੱਚ ਪੁਰਤਗਾਲ ਵਿੱਚ ਪੇਪਰਾਂ ਦੀ ਮੰਗ ਕਰਨ ਵਾਲੇ ਏਸ਼ੀਅਨ ਦੇਸ਼ਾਂ ਦੇ ਪ੍ਰਵਾਸੀਆਂ ਵਿੱਚੋਂ ਭਾਰਤੀ ਪ੍ਰਵਾਸੀ ਸਭ ਤੋਂ ਮੋਹਰੀ ਸਨ।ਪੁਰਤਗਾਲ ਸਰਕਾਰ ਨੇ ਗੈਰ-ਕਾਨੂੰਨੀ ਪ੍ਰਵਾਸ ਨੂੰ ਨੱਥ ਪਾਉਣ ਲਈ 42 ਨਵੇਂ ਮਤਿਆਂ ਨੂੰ ਹਰੀ ਝੰਡੀ ਦਿੱਤੀ ਹੈ ਜਿਸ ਅਨੁਸਾਰ ਇਮੀਗ੍ਰੇਸ਼ਨ ਕਾਨੂੰਨ 59/2017 ਦੇ ਆਰਟੀਕਲ 81,88 ਅਤੇ 89 (ਜੋ ਕਿ ਘੱਟੋ-ਘੱਟ ਇੱਕ ਸਾਲ ਲਈ ਕੰਮ ਕਰਨ ਵਾਲੇ ਅਤੇ ਸਮਾਜ ਸੁਰੱਖਿਆ ਵਿੱਚ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਜਿਹੜੇ ਕਿ ਕਾਨੂੰਨ ਤੌਰ ਤੇ ਦੇਸ਼ ਵਿੱਚ ਰਹਿਣ ਲਈ ਯੋਗ ਕਰਾਰ ਦਿੱਤੇ ਜਾਂਦੇ ਸਨ)ਨੂੰ ਰੱਦ ਕਰ ਦਿੱਤਾ ਹੈ।ਸਰਕਾਰੀ ਅੰਕੜਿਆ ਅਨੁਸਾਰ ਇਸ ਸਮੇਂ ਪ੍ਰਵਾਸੀ ਦੇਸ਼ ਦੀ ਆਬਾਦੀ ਦਾ 10% ਗਿਣਤੀ ਹੋ ਰਹੀ ਹੈ।

ਪੁਰਤਗਾਲ ਸਰਕਾਰ ਦੇ ਇਸ ਫੈਸਲੇ ਨਾਲ ਚਾਹੇ ਦੇਸ਼ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਆਾਮਦ ਨੂੰ ਰੋਕਣ ਦਾ ਉਹਨਾਂ ਅਨੁਸਾਰ ਇੱਕ ਸਾਰਥਿਕ ਫੈਸਲਾ ਹੈ ਪਰ ਇਸ ਫੈਸਲੇ ਨਾਲ ਉਹਨਾਂ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਭੱਵਿਖ ਉਪੱਰ ਖਤਰਾ ਮੰਡਰਾਉਣ ਲੱਗਾ ਹੈ ਜਿਹੜੇ ਵਿਚਾਰੇ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ ਤੇ ਸ਼੍ਰੀ ਲੰਕਾ ਆਦਿ ਏਸ਼ੀਅਨ ਦੇਸ਼ਾਂ ਤੋਂ ਲੱਖਾਂ ਰੁਪੲੈ ਕਰਜ਼ਾ ਚੱਕ ਜਿੰਦਗੀ ਦਾ ਜੂਆ ਖੇਡਣ ਪੁਰਤਗਾਲ ਤਾਂ ਪਹੁੰਚ ਗਏ ਹਨ ਪਰ ਹੁਣ ਤੱਕ ਉਹਨਾਂ ਦੀ ਕਾਨੂੰਨੀ ਕੰਮ ਕਰਨ ਲਈ ਕੋਈ ਹਾਂ ਪੱਖੀ ਕਰਵਾਈ ਨਹੀਂ ਹੋਈ।

Leave a Reply

Your email address will not be published. Required fields are marked *