ਸਤਿਗੁਰੂ ਕਬੀਰ ਮਹਾਰਾਜ ਦੇ 626ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਬਾਊਦੀਆ ਵਿਖੇ 23 ਜੂਨ ਨੂੰ

ਰੋਮ (ਕੈਂਥ)ਮਹਾਨ ਕ੍ਰਾਂਤੀਕਾਰੀ, ਇਨਕਲਾਬੀ ਰਹਿਬਰ,ਅਡੰਬਰਵਾਦ ਤੇ ਪਾਖੰਡਬਾਦ ਦਾ ਵਿਰੋਧ ਕਰਨ ਵਾਲੇ ,ਸਮਾਜ ਵਿੱਚ ਕਾਣੀ ਵੰਡ ਕਰਨ ਵਾਲੀ ਹਾਕਮ ਧਿਰ ਨਾਲ ਵਿਚਾਰਕ ਲੋਹਾ ਲੈਣ ਵਾਲੇ ਸ਼੍ਰੋਮਣੀ ਸੰਤ ਸਤਿਗੁਰੂ ਕਬੀਰ ਸਹਿਬ ਮਹਾਰਾਜ ਜੀ ਦਾ 626ਵਾਂ ਪ੍ਰਕਾਸ਼ ਦਿਵਸ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ(ਲਾਤੀਨਾ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 23 ਜੂਨ 2024 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ

ਜਿਸ ਵਿੱਚ “ਅੰਮ੍ਰਿਤਬਾਣੀ”ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਕੀਰਤਨ ਦਰਬਾਰ ਸਜਾਏ ਜਾਣਗੇ ਜਿਸ ਵਿੱਚ ਸਤਿਗੁਰੂ ਕਰੀਬ ਸਾਹਿਬ ਮਹਾਰਾਜ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਜਾਵੇਗਾ।-ਇਸ ਗੁਰਪੁਰਬ ਸਮਾਗਮ ਵਿੱਚ ਸੰਗਤ ਦੇ ਆਉਣ-ਜਾਣ ਵਾਸਤੇ ਗੱਡੀਆਂ ਦਾ ਵਿਸੇ਼ਸ ਪ੍ਰਬੰਧਕ ਹੋਵੇਗਾ।

Leave a Reply

Your email address will not be published. Required fields are marked *