ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਯੂਰਪ ਵਲੋਂ ਅਨੋਖਾ ਯੋਗਾ ਕੈਂਪ ਦਾ ਆਯੋਜਨ

ਰੋਮ(ਕੈਂਥ)ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਯੂਰਪ ਵਲੋਂ ਅਨੋਖਾ ਯੋਗਾ ਕੈਂਪ ਦਿਵਯ ਭਵਨ ਮਾਨਤੋਵਾ (ਇਟਲੀ) ਵਿਖੇ ਲਗਾਇਆ ਗਿਆ |

ਇਸ ਪ੍ਰੋਗਰਾਮ ਵਿੱਚ ਸਵਾਮੀ ਸਤਮਿਤਰਾਨੰਦ ਨੇ ਯੋਗ ਦੀ ਸਾਡੇ ਜੀਵਨ ਵਿੱਚ ਮਹੱਤਤਾ ਬਾਰੇ ਦੱਸਿਆ ਅਤੇ ਕਿਹਾ ਕਿ ਇੱਕ ਸਿਹਤਮੰਦ ਸਰੀਰ ਵਿੱਚ ਇੱਕ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ, ਇਸ ਲਈ ਯੋਗਾ ਨੂੰ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਨਾ ਚਾਹੀਦਾ ਹੈ।

ਇਸ ਸਮੇਂ ਯੋਗ ਮਾਸਟਰ ਇਲਾਰੀਆ ਬੋਤੂਰੀ ਨੇ ਯੋਗ ਆਸਣਾਂ ਦਾ ਵਿਸਥਾਰ ਸਹਿਤ ਅਭਿਆਸ ਕਰਵਾਇਆ I ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਮੁੱਖ ਮਹਿਮਾਨ ਐਲੇਨਾ ਬੇਤੇਘੇਲਾ (ਮੇਅਰ ਕਮੂਨਾ ਮਰਮੀਰੋਲੋ), ਐਂਜੇਲਾ ਸ਼ਿਰਪਾਓਲੀ (ਕੌਂਸਲਰ ਕਮੂਨਾ ਮਰਮੀਰੋਲੋ), ਅਲੇਸੈਂਡਰੋ ਵੇਸਾਨੀ (ਕੌਂਸਲਰ ਕਮੂਨਾ ਮਾਨਤੋਵਾ), ਅੰਦਰੇਆ ਫਿਆਸਕੋਨਾਰੋ (ਕੌਂਸਲਰ ਕਮੂਨੇ ਬੋਰਗੋ ਵਰਜੀਲੀਓ), ਸਿਮੋਨ ਬੋਸੋਨੀ, ਥਿਲਕ ਰੁਵਾਨ (ਪ੍ਰਤੀਨਿਧੀ ਸ਼੍ਰੀਲੰਕਾ ਕਮਿਊਨਿਟੀ) ਆਦਿ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

Inline image

Inline image

Leave a Reply

Your email address will not be published. Required fields are marked *