13 ਜੁਲਾਈ ਨੂੰ ਰਾਜਧਾਨੀ ਰੋਮ ਵਿਖੇ ਪ੍ਰਸਿੱਧ ਪੰਜਾਬੀ ਕਲਾਕਾਰ ਤੇ ਅਗਾਕਾਰ ਸਤਿੰਦਰ ਸਰਤਾਜ ਦਾ ਲਾਇਵ ਪ੍ਰੋਗਰਾਮ : ਸੰਦੀਪ ਤੇ ਗੁਰਲਾਲ

ਇਟਲੀ (ਗੁਰਸ਼ਰਨ ਸਿੰਘ ਸੋਨੀ) ਪੰਜਾਬ ਦੇ ਪ੍ਰਸਿੱਧ ਤੇ ਸੂਫੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਜਿਨ੍ਹਾ ਨੇ ਅਪਣੀ ਬਲੁੰਦ ਅਵਾਜ ਨਾਲ ਪੰਜਾਬੀ ਮਾਂ ਬੋਲੀ ਤੇ ਸ਼ੂਫੀ ਗਾਇਕੀ ਨਾਲ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਕੇ ਰਾਜ ਕੀਤਾ ਗਿਆ ਹੈ , ਜਿਨ੍ਹਾ ਵਲੋ ਆਉਣ ਵਾਲੀ 13 ਜੁਲਾਈ ਤੋ ਲੈ ਕੇ ਯੂਰਪ ਦੇ ਦੇਸ਼ਾ ਅੰਦਰ ਅਪਣੇ ਲਾਇਵ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾ ਦਾ ਪਹਿਲਾ ਲਾਇਵ ਪ੍ਰੋਗਰਾਮ ਇਟਲੀ ਦੀ ਰਾਜਧਾਨੀ ਰੋਮ ਵਿਖੇ ਜੋ ਕਿ ਪਹਿਲੀ ਵਾਰ ਇਨ੍ਹੇ ਵੱਡੇ ਪੱਧਰ ਤੇ ਹੋ ਰਿਹਾ ਹੈ। ਤੇ ਰੋਮ ਤੋ ਹੀ ਸਤਿੰਦਰ ਸਰਤਾਜ ਵਲੋ ਪਹਿਲੇ ਯੂਰਪ ਦੌਰੇ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਸ ਪ੍ਰੋਗਰਾਮ ਨੂੰ ਸ਼ਫ਼ਲ ਕਰਨ ਲਈ ਸੰਦੀਪ ਗਿਰਨ ਤੇ ਗੁਰਲਾਲ ਚਾਹਲ ਵਲੋ ਵਾਗਡੌਰ ਸਾਂਭੀ ਗਈ ਹੈ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੰਦੀਪ ਗਿਰਨ ਤੇ ਗੁਰਲਾਲ ਚਾਹਲ ਨੇ ਦੱਸਿਆ ਕਿ ਸਤਿੰਦਰ ਸਰਤਾਜ ਪੰਜਾਬ ਦੇ ਪ੍ਰਸਿੱਧ ਪੰਜਾਬੀ ਕਲਾਕਾਰ ਤੇ ਅਦਾਕਾਰ ਹਨ ਜਿਨਾ ਨੇ ਅਪਣੀ ਬਲੁੰਦ ਅਵਾਜ ਨਾਲ ਪੰਜਾਬੀ ਸੰਗੀਤ ਜਗਤ ਲਈ ਬਹੁਤ ਵੱਡਾ ਯੋਗਦਾਨ ਰਿਹਾ। ਉਨ੍ਹਾ ਦਾ ਲਾਇਵ ਪ੍ਰੋਗਰਾਮ ਪਹਿਲੀ ਵਾਰ ਰੋਮ ਦੀ ਧਰਤੀ ਤੇ ਹੋ ਰਿਹਾ ਹੈ। ਅਤੇ ਇਸ ਪ੍ਰੋਗਰਾਮ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾ ਅੱਗੇ ਦੱਸਿਆ ਕਿ ਇਸ ਮੌਕੇ ਆਨਲਾਇਨ ਟਿਕਟਾਂ ਦੀ ਬੁਕਿੰਗ ਹੋ ਰਹੀ ਤੇ ਟਿਕਟਾਂ ਤੇ ਭਾਰੀ ਡਿਸਕਾਊਟ ਮਿਲ ਰਿਹਾ ਹੈ। ਦੂਜੇ ਪਾਸੇ ਉਨ੍ਹਾ ਕਿਹਾ ਜਿਨ੍ਹਾ ਕੋਲ ਆਉਣ ਜਾਣ ਵਾਸਤੇ ਸਾਥਨ ਨਹੀ ਹਨ ਉਨ੍ਹਾ ਦਰਸ਼ਕਾ ਲਈ ਬੱਸਾ ਦਾ ਪ੍ਰਬੰਧ ਕੀਤਾ ਜਾਵੇਗਾ।

ਪਰ ਇਹ ਪ੍ਰਬੰਧ ਤਾ ਹੀ ਕੀਤਾ ਜਾਵੇਗਾ ਜੇਕਰ 40 ਤੋ 50 ਸਵਾਰੀਆਂ ਇੱਕ ਸ਼ਹਿਰ ਜਾ ਕਸਬੇ ਤੋ ਹੋਣਗੀਆਂ। ਤੇ ਜੇਕਰ ਦਰਸ਼ਕਾਂ ਵਲੋ ਮੌਕੇ ਤੇ ਪ੍ਰੋਗਰਾਮ ਵਾਲੇ ਦਿਨ ਟਿਕਟਾਂ ਖ੍ਰੀਦਣੀਆ ਹਨ ਉਨ੍ਹਾ ਨੂੰ ਮੌਕੇ ਤੇ ਕੋਈ ਵੀ ਟਿਕਟ ਡਿਸਕਾਊਟ ਨਹੀ ਮਿਲੇਗੇ। ਇਸ ਲਈ ਦਰਸ਼ਕਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀ ਟਿਕਟਾਂ ਤੇ ਡਿਸ਼ਕਾਊਟ ਲੈਣਾ ਚਾਹੁੰਦੇ ਹੋ ਤਾ ਤੁਸੀ ਹੇਠ ਦਿੱਤੇ ਨੰਬਰਾਂ ਤੇ ਟਿਕਟਾਂ ਦੀ ਬੁਕਿੰਗ ਕਰਵਾ ਸਕਦੇ ਹੈ। ਕਿਊਕਿ ਇਹ ਫੈਸ਼ਲਾ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਜੋ ਕੰਪਨੀ ਕਰਵਾ ਰਹੀ ਹੈ ਉਨ੍ਹਾ ਵਲੋ ਕੀਤਾ ਗਿਆ ਹੈ। ਤੇ ਇਸ ਦੇ ਨਾਲ ਹੀ 8 ਸਾਲ ਤੱਕ ਦੇ ਬੱਚਿਆਂ ਦੀ ਕੋਈ ਟਿਕਟ ਨਹੀ ਹੋਵੇਗੀ। ਬੱਚਿਆਂ ਲਈ ਵਿਸ਼ੇਸ਼ ਛੂਟ ਹੋਵੇਗੀ।

ਦੱਸਣਯੋਗ ਹੈ ਕਿ ਇਹ ਲਾਇਵ ਪ੍ਰੋਗਰਾਮ ਪਹਿਲਾਂ 12 ਜੁਲਾਈ ਨੂੰ ਰੋਮ ਵਿਖੇ ਹੋਣਾ ਸੀ ਸ਼ੁੱਕਰਵਾਰ ਸ਼ਾਮ ਦਾ ਦਿਨ ਹੋਣ ਕਰਕੇ ਜਿਆਦਾਤਰ ਦਰਸ਼ਕਾਂ ਦੇ ਮਨ ਉਦਾਸ ਸਨ ਕਿਉਕਿ ਸ਼ੁੱਕਰਵਾਰ ਨੂੰ ਦੇਰ ਰਾਤ ਤੱਕ ਪ੍ਰੋਗਰਾਮ ਚੱਲਣਾ ਸੀ ਜਿਸ ਕਰਕੇ ਸ਼ਨੀਵਾਰ ਕੰਮ ਦਿਨ ਹੋਣ ਕਰਕੇ ਜਿਆਦਾਤਰ ਦਰਸ਼ਕਾਂ ਦੀ ਮੰਗ ਸੀ ਕਿ ਪ੍ਰੋਗਰਾਮ ਵੇਖਣਾ ਸੀ ਪਰ ਮਜਬੂਰੀ ਕੰਮ ਦੀ ਹੈ ਜਿਸ ਦੇ ਮੱਦੇਨਜ਼ਰ ਪ੍ਰਬੰਧਕਾਂ ਵਲੋ ਕੰਪਨੀ ਨਾਲ ਗੱਲਵਾਤ ਕਰਕੇ ਹੁਣ ਇਹ ਪ੍ਰੋਗਰਾਮ ਸ਼ਨੀਵਾਰ ਸ਼ਾਮ 7:00 ਵਜੇ ਤੋ ਦੇਰ ਰਾਤ ਤੱਕ ਹੋਵੇਗਾ। ਪ੍ਰਬੰਧਕਾਂ ਵਲੋ ਇਟਲੀ ਦੇ ਦਰਸ਼ਕਾਂ ਨੂੰ ਅਪੀਲ ਹੈ ਕਿ ਇਸ ਲਾਇਵ ਪ੍ਰੋਗਰਾਮ ਦੀਆਂ ਟਿਕਟਾਂ ਲੈ ਕੇ ਇਸ ਪ੍ਰੋਗਰਾਮ ਨੂੰ ਜਰੂਰ ਸਫ਼ਲ ਬਣਾਉ।

Leave a Reply

Your email address will not be published. Required fields are marked *