ਬਾਬੇ ਫਰੀਦ ਦੇ ਫਰੀਦਕੋਟ ਦੀ ਧੀ ਮਹਿਕਪ੍ਰੀਤ ਕੌਰ ਸਿਬੀਆ ਨੇ ਗ੍ਰੈਜ਼ੂਏਸ਼ਨ ਦੀ ਪੜ੍ਹਾਈ 100/100 ਨੰਬਰਾਂ ਵਿੱਚ ਪਾਸ ਕਰਕੇ ਚਮਕਾਇਆ ਮਾਪਿਆ,ਪੰਜਾਬੀਆਂ ਤੇ ਦੇਸ਼ ਭਾਰਤ ਦਾ ਨਾਮ

ਰੋਮ (ਦਲਵੀਰ ਕੈਂਥ)ਇਟਲੀ ਦੇ ਭਾਰਤੀ ਨੌਜਵਾਨ ਵਿੱਦਿਆਦਕ ਖੇਤਰਾਂ ਵਿੱਚ ਆਪਣੀ ਕਾਬਲੀਅਤ ਦੇ ਦਮ ਤੇ ਨਿਰੰਤਰ ਨਵਾਂ ਇਤਿਹਾਸ ਸਿਰਜ ਦੇ ਜਾ ਰਹੇ ਹਨ ਜਿਸ ਨਾਲ ਹੁਣ ਇਹ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਹੈ ਕਿ ਭੱਵਿਖ ਵਿੱਚ ਇਟਲੀ ਦੇ ਸਰਕਾਰੇ-ਦਰਬਾਰੇ ਭਾਰਤੀ ਨੌਜਵਾਨਾਂ ਦੀਆਂ ਝੰਡੀ ਹੋਣਾ ਤੈਅ ਹੈ।

ਇਸ ਸਲਾਂਘਾਯੋਗ ਉਪਲਬਧੀ ਵਿੱਚ ਇੱਕ ਨਾਮ ਹੋਰ ਜੁੜ ਰਿਹਾ ਹੈ ਪੰਜਾਬ ਦੇ ਮਾਲਵੇ ਨਾਲ ਸੰਬਧਤ ਪੰਜਾਬ ਦੀ ਧੀ ਮਹਿਕਪ੍ਰੀਤ ਕੌਰ ਸਿਬੀਆ (19)ਦਾ ਜਿਸ ਨੇ ਗ੍ਰੈਜ਼ੂਏਸ਼ਨ ਦੀ ਪੜ੍ਹਾਈ ਪਹਿਲੇ ਦਰਜ਼ੇ ਵਿੱਚ ਪਾਸ ਕਰਕੇ ਮਾਪਿਆਂ ,ਪੰਜਾਬੀਆਂ ਤੇ ਦੇਸ਼ ਦਾ ਮਾਣ ਵਧਾਇਆ ਹੈ।ਇਸ ਹੋਣਹਾਰ ਧੀ ਨੇ ਗ੍ਰੈਜੂਏਸ਼ਨ ਫਾਈਨਲ ਵਿੱਚੋਂ 100/100 ਵਿੱਚੋਂ ਨੰਬਰ ਪ੍ਰਾਪਤ ਕਰਕੇ ਇਟਾਲੀਅਨ ਸਮੇਤ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਪਛਾੜਦਿਆਂ ਪੂਲੀਆਂ ਸੂਬੇ ਵਿੱਚ ਵਿਸੇ਼ਸ ਮੁਕਾਮ ਹਾਸਲ ਕੀਤਾ ਹੈ ਜਦੋਂ ਕਿ ਬਹੁਤੇ ਇਟਾਲੀਅਨ ਬੱਚਿਆਂ ਦੇ ਮਾਪੈ ਹੈਰਾਨ ਹਨ ਕਿ ਭਾਰਤੀ ਬੱਚੇ ਇਸ ਮੁਕਾਮ ਨੂੰ ਕਿਵੇਂ ਸਰ ਕਰ ਰਹੇ ਹਨ।

ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਬੀਆਂ ਦੀ ਜੰਮਪਲ ਮਹਿਕਪ੍ਰੀਤ ਕੌਰ ਸਿਬੀਆ ਪੁੱਤਰੀ ਸੁਖਵੰਤ ਸਿੰਘ ਸਿਬੀਆ /ਸਿਮਰਜੀਤ ਕੌਰ ਸਿਬੀਆ ਜਿਹੜੀ ਕਿ ਮਹਿਜ 7 ਸਾਲ ਪਹਿਲਾਂ ਹੀ ਪਰਿਵਾਰ ਨਾਲ ਇਟਲੀ ਦੇ ਜ਼ਿਲ੍ਹੇ ਲੇਚੇ ਵਿੱਚ ਆਈ ਸੀ ਅਤੇ ਤੇ ਇੱਥੇ ਆਕੇ ਇਸ ਧੀ ਨੇ ਇਟਾਲੀਅਨ ਭਾਸ਼ਾ ਸੰਬਧੀ ਪੇਸ਼ ਆਉਂਦੀਆਂ ਸਭ ਮੁਸ਼ਕਿਲਾਂ ਨੂੰ ਸਹਿਜੇ ਹੀ ਹੱਲ ਕਰਨ ਲਈ ਇਟਲੀ ਵਿੱਚ ਪੜਾਈ ਸ਼ੁਰੂ ਕੀਤੀ ਸੀ ।

ਸਿਆਣੇ ਕਹਿੰਦੇ ਜਿਸ ਨੇ ਕੁਝ ਕਰਨਾ ਹੁੰਦਾ ਉਹ ਵਿੱਚ ਕੋਈ ਬਹਾਨਾ ਨਹੀਂ ਕਾਮਯਾਬੀ ਲਈ ਮੌਕੇ ਲੱਭਦਾ ਅਜਿਹਾ ਹੀ ਮਹਿਕਪ੍ਰੀਤ ਕੌਰ ਸਿਬੀਆ ਨੇ ਕੀਤਾ ਤੇ ਹੁਣ ਗ੍ਰੈਜੂਏਸ਼ਨ ( ਸਾਇੰਸ,ਮੈਥ, ਇੰਗਲਿਸ਼ ਆਦਿ) ਵਿਚੋਂ 100/100 ਅੰਕ ਪ੍ਰਾਪਤ ਕਰਕੇ ਲੇਚੇ ਵਿੱਚ ਭਾਰਤੀ ਬੱਚਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।ਇਸ ਮੁਕਾਮ ਤੱਕ ਪਹੁੰਚਾਉਣ ਲਈ ਮਹਿਕਪ੍ਰੀਤ ਕੌਰ ਸਿਬੀਆ ਦੇ ਮਾਪਿਆਂ ਦਾ ਬਹੁਤ ਵੱਡਾ ਹੱਥ ਹੈ ਜਿਹਨਾਂ ਦਿਨ-ਰਾਤ ਆਪਣੀ ਲਾਡੋ ਰਾਣੀ ਨੂੰ ਕਾਮਯਾਬ ਕਰਨ ਵਿੱਚ ਆਰਾਮ ਕਰਕੇ ਨਹੀਂ ਦੇਖਿਆ ।

ਅਜਿਹੇ ਮਾਪਿਆਂ ਤੋਂ ਇਟਲੀ ਰਹਿਣ ਬਸੇਰਾ ਕਰਦੇ ਹੋਰ ਮਾਪਿਆ ਨੂੰ ਸੇਧ ਲੈਣੀ ਚਾਹੀਦੀ ਹੈ ਜਿਹੜੇ ਆਪਣੀ ਜਿੰਦਗੀ ਦਾ ਮਕਸਦ ਬੱਚਿਆਂ ਨੂੰ ਬੁਲੰਦੀ ਤੱਕ ਲਿਜਾਣਾ ਮੰਨਦੇ ਹਨ।ਮਹਿਕਪ੍ਰੀਤ ਕੌਰ ਸਿਬੀਆ ਨੇ ਪੂਲੀਆ ਸੂਬੇ ਵਿੱਚ ਜਿੱਥੇ ਇੱਕ ਮਿਸਾਲ ਕਾਇਮ ਕੀਤੀ ਹੈ ਉਥੇ ਹੀ ਪੜ੍ਹਨ ਵਾਲੇ ਬੱਚਿਆਂ ਲਈ ਇਕ ਪੇ੍ਰਰਨਾ ਵੀ ਬਣੀ ਹੈ।

ਮਹਿਕਪ੍ਰੀਤ ਕੌਰ ਸਿਬੀਆ ਨੇ ਆਪਣੇ ਦਾਦੇ ਗੁਰਦਿੱਤ ਸਿੰਘ ਸਿਬੀਆ ਅਤੇ ਨਾਨੇ ਸੋਹਣ ਸਿੰਘ ਸਰਾਂ ਦਾ ਨਾਮ ਰੌਸ਼ਨ ਕਰਨ ਦੇ ਨਾਲ ਇਟਲੀ ਦੇ ਭਾਰਤੀਆਂ ਦੀ ਵੀ ਵਾਹ-ਵਾਹ ਕਰਾਈ ਹੈ।

Leave a Reply

Your email address will not be published. Required fields are marked *