ਕੱਚੇ ਕਿਰਤੀਆਂ ਨਾਲ ਹੋਰ ਰਹੇ ਸੋਸ਼ਣ ਨੂੰ ਨੱਥ ਪਾਉਣ ਤੇ ਉਹਨਾਂ ਨੂੰ ਪੱਕਾ ਕਰਵਾਉਣ ਲਈ ਲਾਤੀਨਾ ਵਿਖੇ 6 ਜੁਲਾਈ ਨੂੰ ਹੋਵੇਗਾ ਵਿਸ਼ਾਲ ਪ੍ਰਦਰਸ਼ਨ

ਰੋਮ(ਦਲਵੀਰ ਕੈਂਥ)ਮਰਹੂਮ ਸਤਨਾਮ ਸਿੰਘ ਦੀ ਬੇਵਕਤੀ ਮੌਤ ਜਿਸ ਵਿੱਚ ਇਟਲੀ ਦੇ ਭਾਰਤੀਆਂ ਤੇ ਇਟਾਲੀਅਨ ਸਮੇਤ ਹੋਰ ਦੇਸ਼ਾਂ ਦੇ ਲੋਕਾਂ ਸੜਕਾਂ ਉਪੱਰ ਉੱਤਰ ਕਿ ਸਤਨਾਮ ਸਿੰਘ ਨੂੰ ਇਨਸਾਫ਼ ਦੁਆਉਣ ਲਈ ਰੋਸ ਮਾਰਚ ਕੀਤਾ ਜਿਸ ਦੇ ਨਤੀਜੇ ਵਜੋਂ ਅੱਜ ਮਰਹੂਮ ਸਤਨਾਮ ਸਿੰਘ ਦੀ ਮੌਤ ਦਾ ਕਥਿਤ ਦੋਸ਼ੀ ਅਨਤੋਨੇਲੋ ਲੋਵਾਤੋ ਸਲਾਖ਼ਾਂ ਪਿੱਛੇ ਹੈ ਪਰ ਇਸ ਘਟਨਾ ਨੇ ਉਸ ਗੌਰਖ ਧੰਦੇ ਦਾ ਪਰਦਾਫਾਸ ਵੀ ਕਰ ਦਿੱਤਾ ਜਿਸ ਵਿੱਚ ਬਹੁਤੇ ਇਟਾਲੀਅਨ ਮਾਲਕ ਆਪਣੇ ਕਾਮਿਆਂ ਨਾਲ ਜਗੋਂ 13ਵੀਂ ਕਰਕੇ ਕਾਮਿਆਂ ਨੂੰ ਬੇਵੱਸ ਤੇ ਲਾਚਾਰ ਕਰਦੇ ਹਨ ।

ਕਾਮਿਆਂ ਦੇ ਸੋਸ਼ਣ ਤੇ ਉਹਨਾਂ ਨੂੰ ਕੰਮਾਂ ਦੌਰਾਨ ਨਾ ਮਿਲ ਰਹੀ ਸਰੀਰਕ ਸੁੱਰਖਿਆ ਤੇ ਹੋਰ ਸਹੂਲਤਾਂ ਦੇ ਮੱਦੇ ਨਜ਼ਰ ਪੁਲਸ ਪ੍ਰਸ਼ਾਸ਼ਨ ਨੇ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਵਿੱਚ ਅਜਿਹੇ ਘਮਾਸਾਨ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਹਰ ਉਹ ਮਾਲਕ ਘਬਰਾ ਗਿਆ ਜਿਸ ਕੋਲ ਕਾਮਿਆਂ ਦੀ ਸੁੱਰਖਿਆ ਤੇ ਸਹੂਲਤਾਂ ਸਬੰਧੀ ਅਨੇਕਾਂ ਘਾਟਾਂ ਹਨ ਅਜਿਹੇ ਵਿੱਚ ਇਹਨਾਂ ਮਾਲਕਾਂ ਨੇ ਸਭ ਤੋਂ ਪਹਿਲਾਂ ਉਹਨਾਂ ਸੈਂਕੜੇ ਕਾਮਿਆਂ ਨੂੰ ਘਰ ਦਾ ਰਾਹ ਦਿਖਾ ਦਿੱਤਾ ਜਿਹਨਾਂ ਕਾਮਿਆਂ ਕੋਲ ਪੇਪਰ ਨਹੀਂ ਸਨ ਜਾਂ ਉਹ ਬਿਨ੍ਹਾਂ ਕੰਮ ਦੇ ਲਿਖਤੀ ਇਕਰਾਰਨਾਮੇ ਦੇ ਕੰਮ ਕਰਦੇ ਸਨ।ਚਾਹੇ ਇਹ ਕਾਮੇ 4-5 ਸਾਲਾਂ ਤੋਂਂ ਮਾਲਕਾਂ ਕੋਲ ਕੰਮ ਕਰਦੇ ਸਨ ਤੇ ਉਹਨਾਂ ਨੂੰ ਮਾਲਕ ਵਧੀਆ ਕਾਮੇ ਵਜੋਂ ਪਸੰਦ ਵੀ ਕਰਦੇ ਪਰ ਪ੍ਰਸ਼ਾਸ਼ਨ ਦੀ ਤਲਵਾਰ ਲਟਕਦੀ ਦੇਖ ਸਭ ਮਾਲਕਾਂ ਨੂੰ ਆਪਣਾ ਆਪ ਬਚਾਉਣ ਲਈ ਕੱਚੇ ਕਾਮੇ ਕੰਮ ਤੋਂ ਕੱਢਣੇ ਹੀ ਪੈ ਰਹੇ ਹਨ ਇਹਨਾਂ ਕੱਚੇ ਕਾਮਿਆਂ ਵਿੱਚ ਬਹੁ ਗਿਣਤੀ ਭਾਰਤੀਆਂ ਦੀ ਹੈ ।ਕਈ ਕੱਚੇ ਕਾਮਿਆਂ ਨੂੰ ਤਾਂ ਰਿਹਾਇਸ ਤੋਂ ਵੀ ਜਵਾਬ ਮਿਲ ਗਿਆ ਹੈ।ਇਹਨਾਂ ਸਾਰੇ ਬਿਨ੍ਹਾਂ ਪੇਪਰਾਂ ਦੇ ਕਿਰਤੀਆਂ ਦੇ ਸੋ਼ਸ਼ਣ ਤੇ ਹੋਰ ਵਧੀਕੀਆਂ ਖਿਲਾਫ਼ ਪਿਛਲੇ 10 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਲੜਦੀ ਆ ਰਹੀ ਇਟਲੀ ਦੇ ਕਿਰਤੀਆਂ ਦੀ ਸਿਰਮੌਰ ਜੱਥੇਬੰਦੀ ਸੀ ਜੀ ਆਈ ਐੱਲ ਵੱਲੋਂ ਇਟਲੀ ਸਰਕਾਰ ਨੂੰ ਹਲੂਣਾ ਦੇਣ ਲਈ ਕਿ ਉਹ ਇਟਲੀ ਭਰ ਵਿੱਚ ਕਿਰਤੀਆਂ ਦੇ ਸੋ਼ਸ਼ਣ ਨੂੰ ਰੋਕਣ ਤੇ ਬਿਨ੍ਹਾਂ ਪੇਪਰਾਂ ਇਟਲੀ ਵਿੱਚ ਤਮਾਮ ਕੰਮਾਂ ਦੇ ਮਾਲਕਾਂ ਵੱਲੋਂ ਤਿੱਖੀਆਂ ਸੂਲਾਂ ਰੂਪੀ ਉਹਨਾਂ ਤਮਾਮ ਵਧੀਕੀਆਂ ਨੂੰ ਨੱਥ ਪਾਉਣ ਲਈ ਇਟਲੀ ਦੀ ਇਮੀਗ੍ਰੇਸ਼ਨ ਖੋਲੇ ਤਾਂ ਜੋ ਕੱਚੇ ਕਾਮੇ ਪੱਕੇ ਹੋਕੇ ਇਟਲੀ ਸਰਕਾਰ ਦੀ ਆਰਥਿਕਤਾ ਵਿੱਚ ਅਹਿਮ ਰੋਲ ਅਦਾ ਕਰਨ ਤੇ ਨਾਲ ਹੀ ਕਈ-ਕਈ ਸਾਲਾਂ ਤੋਂ ਆਪਣੇ ਬੁੱਢੇ ਮਾਪਿਆਂ ਦੀ ਉਡੀਕ ਨੂੰ ਖਤਮ ਕਰਕੇ ਖੁਸ਼ੀ ਨਾਲ ਉਹਨਾਂ ਨੂੰ ਬਾਗੋ-ਬਾਗ ਕਰਨ ਆਪਣੇ ਦੇਸ਼ ਗੇੜਾ ਮਾਰਨ।

ਅਜਿਹੀਆਂ ਮੰਗਾਂ ਨੂੰ ਲੈਕੇ 6 ਜੁਲਾਈ ਦਿਨ ਸ਼ਨੀਵਾਰ 2024 ਨੂੰ ਸੀ ਜੀ ਆਈ ਐਲ ਸਵੇਰੇ 9 ਵਜੇਂ ਪ੍ਰਦਰਸ਼ਨ ਕਰਨ ਜਾ ਰਹੀ ਹੈ ਜਿਸ ਦੀ ਜਾਣਕਾਰੀ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਦਿੰਦਿਆਂ ਸੀ ਜੀ ਆਈ ਐਲ ਦੀ ਆਗੂ ਬੀਬੀ ਹਰਦੀਪ ਕੌਰ ਲਾਓਰਾ ਨੇ ਕਿਹਾ ਕਿ ਇਸ ਰੈਲੀ ਵਿੱਚ ਹਰ ਉਹ ਸਖ਼ਸ ਜਰੂਰ ਪਹੁੰਚੇ ਜਿਹੜਾ ਕਿਰਤੀ ਦੀ ਮਿਹਨਤ ਨੂੰ ਸਲਾਮ ਕਰਦਾ ਹੈ ।ਇਹ ਇੱਕਠ ਕੱਚੇ ਕਿਰਤੀਆਂ ਦੇ ਸੋਸ਼ਣ ਨੂੰ ਠੱਲ ਪਾਉਣ ਤੇ ਉਹਨਾਂ ਨੂੰ ਪੱਕੇ ਕਰਨ ਲਈ ਇਟਲੀ ਦੀ ਸਰਕਾਰ ਨੂੰ ਇਕ ਸੁਨੇਹਾ ਹੈ ਜਿਸ ਨੂੰ ਸਰਕਾਰ ਤੱਕ ਪਹੁੰਚਾਉਣਾ ਹਰ ਪ੍ਰਵਾਸੀ ਕੱਚੇ ਕਿਰਤੀ ਦਾ ਸਾਥ ਦੇਣ।ੑ

ਇੱਥੇ ਇਹ ਗੱਲ ਵੀ ਜਿ਼ਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਤੋਂ ਹੀ ਇਟਲੀ ਦੀ ਪ੍ਰਧਾਨ ਮੰਤਰੀ ਜੋਰਜ਼ੀਆ ਮੇਲੋਨੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈਕੇ ਸੰਜੀਦਾ ਹਨ ਜਿਸ ਦੇ ਮੱਦੇ ਨਜ਼ਰ ਹੀ ਉਹਨਾਂ ਤਮਾਮ ਲੋਕਾਂ ਨੂੰ ਲੰਬੇ ਹੱਥੀ ਲੈਣ ਲਈ ਤਾਣਾ-ਬਾਣਾ ਬੁਣਨਾ ਸ਼ੁਰੂ ਕੀਤਾ ਹੋਇਆ ਹੈ ਜਿਹੜੇ ਲੋਕਾਂ ਨੇ ਇਟਲੀ ਦੇ ਪੇਪਰਾਂ ਦੇ ਨਾਮ ਉਪੱਰ ਬਾਹਰੋਂ ਆਉਣ ਵਾਲੇ ਲੋਕਾਂ ਤੋਂ ਆਪਣੀਆਂ ਜੇਬਾਂ ਭਰੀਆਂ ਤੇ ਇਟਲੀ ਸਰਕਾਰ ਨੂੰ ਧੋਖਾ ਦਿੱਤਾ।ਅਜਿਹੇ ਹਾਲਤਾਂ ਨਾਲ ਨਜਿੱਠਣ ਲਈ ਮੇਲੋਨੀ ਸਰਕਾਰ ਇਟਲੀ ਦੀ ਇਮੀਗ੍ਰੇਸ਼ਨ ਖੋਲ ਸਕਦੀ ਹੈ ਪਰ ਕਦੋਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *