ਰਾਜਧਾਨੀ ਰੋਮ ਦੇ ਕਾਲੀ ਮਾਤਾ ਮੰਦਿਰ ਵਿਖੇ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਕੱਲ

ਭਾਰਤੀ ਰਾਜਦੂਤ ਮੈਡਮ ਬਾਨੀ ਰਾਓ ਮੁੱਖ ਮਹਿਮਾਨ ਵਜੋ ਜਾਗਰਣ ਵਿੱਚ ਹੋਣਗੇ ਹਾਜ਼ਰ *

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)ਰਾਜਧਾਨੀ ਰੋਮ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਸਾਲ ਵੀ ਤੀਸਰਾਂ ਵਿਸ਼ਾਲ ਭਗਵਤੀ ਜਾਗਰਣ 6 ਜੁਲਾਈ ਦਿਨ ਸ਼ਨੀਵਾਰ ਸ਼ਾਮ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਗਰਣ ਵਿੱਚ ਰਾਜਗਾਯਕ ਕਾਲਾ ਪਨੇਸਰ ,ਮੋਹਿਤ ਸ਼ਰਮਾ,ਅਨਮੋਲ ਪਨੇਸਰ, ਹਰੀਸ਼ ਭਾਰਗਵ ਅਤੇ ਅਮਿਤ ਬਮੋਤਰਾ ਮਿਊਜ਼ਿਕਲ ਗਰੁੱਪ ਮਾਤਾ ਰਾਣੀ ਦਾ ਗੁਣਗਾਨ ਕਰਨਗੇ। ਇਸ ਜਾਗਰਣ ਵਿੱਚ ਰਾਜਦੂਤ ਸ਼੍ਰੀਮਤੀ ਬਾਨੀ ਰਾਓ ਵਿਸ਼ੇਸ਼ ਤੌਰ ‘ਤੇ ਭਾਰਤੀ ਅੰਬੈਸੀ ਵਲੋਂ ਪਹੁੰਚ ਰਹੇ ਹਨ। ਰੌਕੀ ਸ਼ਾਰਦਾ,ਮੁਨੀਸ਼ ਸ਼ਾਰਦਾ, ਈਸ਼ਾ ਸ਼ਾਰਦਾ, ਕਿਰਨ ਸ਼ਾਰਦਾ , ਰਾਜਨ ਸ਼ਰਮਾ ਅਤੇ ਕਮੇਟੀ ਦੀ ਵਲੋਂ ਜਾਗਰਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਜਾਗਰਣ ਵਿੱਚ ਵੱਖ ਵੱਖ ਤਰਾਂ ਦੇ ਸਟਾਲ ਲੱਗਣਗੇ। ਸਾਰੀ ਇਟਲੀ ਤੋਂ ਦੂਰ ਦੂਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ ।
ਜਾਗਰਣ ਵਿੱਚ ਕਰੇਮਾ ਤੋਂ ਇੰਮੀਗਰੇਸ਼ਨ ਦੇ ਮਾਹਰ ਬੱਗਾ ਬ੍ਰਦਰਜ਼ , ਇੰਡੀਅਨ ਕਮਿਊਨਿਟੀ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜਾਰਾ, ਲਵੀਨੀਓ ਮੰਦਿਰ ਤੋਂ ਦਲਵੀਰ ਭੱਟੀ ਪ੍ਰਧਾਨ ,ਵਿਸ਼ਨੂੰ ਕੁਮਾਰ ਸੋਨੀ ਕਮੇਟੀ ਮੈਂਬਰ ਅਤੇ ਬੋਰਗੋ ਹਰਦਾਮਾ ਤੇਰਾਚੀਨਾ ਮੰਦਿਰ ਤੋਂ ਮੋਨੂੰ ਬਰਾਣਾ ਅਤੇ ਕਮੇਟੀ ਮੈਂਬਰ ਪਹੁੰਚ ਰਹੇ ਹਨ ।
ਮੰਦਿਰ ਕਮੇਟੀ ਵਲੋਂ ਜਾਗਰਣ ਵਿੱਚ ਸਾਰੀਆਂ ਸੰਗਤਾਂ ਨੂੰ ਹੁੰਮ ਹੁਮਾ ਕੇ ਜਾਗਰਣ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *