ਗੁਰੂ ਤੇਗ ਬਹਾਦਰ ਕਲੀਨਿਕ ਫਗਵਾੜਾ ਨੇ ਪਿੰਡ ਸੱਲ੍ਹਾਂ ਵਿਖੇ ਲਾਇਆ ਮੁਫ਼ਤ ਮੈਡੀਕਲ ਕੈਂਪ,

ਬੰਗਾ (ਦਵਿੰਦਰ ਹੀਉਂ ) ਪਿੰਡ ਸੱਲ੍ਹਾਂ ਕਲਾਂ /ਖ਼ੁਰਦ ਵਿਖੇ ਪਿਛਲੇ ਦਿਨੀਂ ਡਾ ਹਰਸ਼ਰਨ ਸਿੰਘ ਅਤੇ ਡਾ ਅਸ਼ੀਸ਼ ਬਿਲਾਸ ਪਾਲ ਹੀਉਂ ਦੀ ਅਗਵਾਈ ਹੇਠ ਗੁਰੂ ਤੇਗ ਬਹਾਦਰ ਕਲੀਨਿਕ ਫਗਵਾੜਾ ਦੀ ਟੀਮ ਵੱਲੋਂ ਬਾਬਾ ਪਲਾਹ ਵਾਲ਼ਾ ਜੀ ਧਾਰਮਿਕ ਅਸਥਾਨ ‘ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।

ਕੈਂਪ ਦੌਰਾਨ ਸੌ ਦੇ ਕਰੀਬ ਮਰੀਜ਼ਾਂ ਦੀ ਮੁਫ਼ਤ ਮੈਡੀਕਲ ਚੈੱਕ ਅੱਪ ਕਰਵਾਈ ਅਤੇ ਮੁਫ਼ਤ ਦਵਾਈਆਂ ਲਈਆਂ। ਕੈਂਪ ਦੇ ਪ੍ਰਬੰਧ ਲਈ ਮੁੱਖ ਆਰਥਿਕ ਸਹਿਯੋਗ ਪਿੰਡ ਵਾਸੀ ਨਾਮੀ ਸਮਾਜ ਸੇਵੀ ਅਤੇਐਨ. ਆਰ. ਆਈ. ਸ਼ਮਿੰਦਰ ਸਿੰਘ ਗਰਚਾ ਵੱਲੋਂ ਦਿੱਤਾ ਗਿਆ। ਕੈਂਪ ਦੌਰਾਨ ਲੈਬੌਰੇਟਰੀ ਟੈਕਨੀਸ਼ੀਅਨ ਸ਼੍ਰੀ ਸੰਦੀਪ ਕੁਮਾਰ ਵੱਲੋਂ ਕਈ ਪ੍ਰਕਾਰ ਦੇ ਬਲੱਡ-ਟੈਸਟ ਮੁਫ਼ਤ ਕੀਤੇ।

ਇਸ ਕੈਂਪ ਦੌਰਾਨ ਦੇ ਦੂਸਰੇ ਹਿੱਸੇ ‘ਚ ਰੰਧਾਵਾ ਡੈਂਟਲ ਕਲੀਨਿਕ ਬਹਿਰਾਮ ਤੋਂ ਡੈਂਟਲ ਸਰਜਨ ਡਾ. ਹਰਜੋਤਵੀਰ ਸਿੰਘ ਰੰਧਾਵਾ ਨੇ ਦੰਦਾਂ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੁਫ਼ਤ ਮੈਡੀਕਲ ਕੈਂਪ ਕੈਂਪ ਨੂੰ ਕਾਮਯਾਬ ਕਰਨ ਵਿਚ ਰੋਟਰੀ ਕਲੱਬ ਬੰਗਾ ਗਰੀਨ ਤੋਂ ਦਿਲਬਾਗ ਸਿੰਘ ਬਾਗੀ, ਸੱਲ੍ਹ ਕਲਾਂ ਸਕੂਲ ਮੁਖੀ ਰਾਜ ਕੁਮਾਰ ਹੀਉਂ, ਆਪ ਆਗੂ ਰਣਬੀਰ ਸਿੰਘ ਰਾਣਾ, ਮਨੀ ਕੁਮਾਰ ਸੱਲ੍ਹ ਖ਼ੁਰਦ ਅਤੇ ਬੈਂਸ ਭਰਾਵਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।. ਫੋਟੋ ਕੈਪਸ਼ਨ – – ਮੁਫ਼ਤ ਮੈਡੀਕਲ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੀ ਚੈੱਕ ਅੱਪ ਕਰਦੇ ਹੋਏ ਡਾਕਟਰ ਅਸ਼ੀਸ਼ ਬਿਲਾਸ ਪਾਲ ਅਤੇ ਡਾ ਹਰਸ਼ਰਨ ਸਿੰਘ ਫਗਵਾੜਾ।

Leave a Reply

Your email address will not be published. Required fields are marked *