ਰਾਜਧਾਨੀ ਰੋਮ ਦੇ ਕਾਲੀ ਮਾਤਾ ਮੰਦਿਰ ਵਿਖੇ ਕਰਵਾਇਆ ਗਿਆ ਤੀਜਾ ਵਿਸ਼ਾਲ ਭਗਵਤੀ ਜਾਗਰਣ , ਯੂਰਪ ਦੇ ਕਈ ਦੇਸ਼ਾਂ ਤੋ ਪਹੁੰਚੇ ਸ਼ਰਧਾਲੂ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਾਪਿਤ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿਖੇ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਸਥਾਨਕ ਸ਼ਰਧਾਲੂਆਂ ਵੱਲੋਂ ਪੂਰੀ ਅਦਬ, ਸ਼ਰਧਾ ਅਤੇ ਭਾਵਨਾ ਦੇ ਨਾਲ ਕਰਵਾਇਆ ਗਿਆ। ਇਟਲੀ ਦੀ ਰਾਜਧਾਨੀ ਰੋਮ ਵਿਖੇ ਸਥਾਪਿਤ ਕਾਲੀ ਮਾਤਾ ਮੰਦਿਰ ਵਿਖੇ ਕਰਵਾਏ ਤੀਸਰੇ ਵਿਸ਼ਾਲ ਜਾਗਰਣ ਵਿੱਚ ਯੂਰਪ ਦੇ ਵੱਖ ਵੱਖ ਦੇਸ਼ਾਂ ਤੋ ਆਏ ਸ਼ਰਧਾਲੂਆਂ ਨੇ ਵਿਸ਼ਾਲ ਭਗਵਤੀ ਜਾਗਰਣ ਦੀਆਂ ਰੌਣਕਾਂ ਨੂੰ ਵਧਾਉਂਦੇ ਹੋਏ ਮਾਤਾ ਰਾਣੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦਿਆਂ ਸਜਾਏ ਪ੍ਰੋਗਰਾਮਾਂ ਵਿੱਚ ਪਹੁੰਚ ਕੇ ਆਪਣਾ ਜੀਵਨ ਸਫਲਾ ਬਣਾਉਂਦਿਆਂ ਰੌਣਕਾਂ ਨੂੰ ਵਧਾਇਆ। ਇਸ ਮੌਕੇ ਤੇ ਮੰਦਿਰ ਕਮੇਟੀ ਵੱਲੋਂ ਬਹੁਤ ਹੀ ਸੋਹਣੇ ਅਤੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਅਤੁੱਟ ਭੰਡਾਰੇ ਵੀ ਵਰਤਾਏ ਗਏ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਕਲਾਕਾਰਾਂ ਵਿੱਚ ਰਾਜ ਗਾਇਕ ਸ੍ਰੀ ਕਾਲਾ ਪਨੇਸਰ, ਪੰਡਿਤ ਸੁਨੀਲ ਸ਼ਾਸਤਰੀ, ਮੋਹਿਤ ਸ਼ਰਮਾ, ਅਨਮੋਲ ਪਨੇਸਰ, ਹਰੀਸ਼ ਭਾਰਗਵ ਅਤੇ ਅਮਿਤ ਬਮੋਤਰਾ ਮਿਊਜ਼ਿਕਲ ਗਰੁੱਪ ਵੱਲੋਂ ਮਹਾਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ। ਦੱਸਣ ਯੋਗ ਹੈ ਇਟਲੀ ਵਿੱਚ ਵੱਸਦੇ ਮਾਤਾ ਦੇ ਸ਼ਰਧਾਲੂਆਂ ਵੱਲੋਂ ਇਸ ਸਲਾਨਾ ਜਾਗਰਣ ਉੱਤੇ ਬੜਾ ਵੱਡਾ ਇਕੱਠ ਕੀਤਾ ਜਾਂਦਾ ਹੈ ਜਿਸ ਵਿੱਚ ਕਿ ਯੂਰਪ ਦੇ ਕਈ ਹੋਰਨਾਂ ਦੇਸ਼ਾਂ ਤੋਂ ਵੀ ਸ਼ਰਧਾਲੂ ਪਹੁੰਚੇ ਹੋਏ ਸਨ ਇਸ ਜਾਗਰਣ ਨੂੰ ਹਰ ਪੱਖ ਤੋਂ ਸੰਪੂਰਨ ਬਣਾਉਣ ਦੇ ਲਈ ਸਨਾਤਨ ਧਰਮ ਮੰਦਰ ਕਮੇਟੀ ਲਵੀਨੀਓ, ਸ੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਇਟਲੀ ਦੀਆਂ ਕਈ ਹੋਰ ਨਾਮਵਰ ਸ਼ਖਸ਼ੀਅਤਾਂ ਮੌਜੂਦ ਸਨ ਜਿਨਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਕਰੇਮਾ ਤੋਂ ਇੰਮੀਗਰੇਸ਼ਨ ਦੇ ਮਾਹਰ ਬੱਗਾ ਬ੍ਰਦਰਜ਼ , ਇੰਡੀਅਨ ਕਮਿਊਨਿਟੀ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜਾਰਾ, ਲਵੀਨੀਓ ਮੰਦਿਰ ਤੋਂ ਪ੍ਰਧਾਨ ਦਲਵੀਰ ਭੱਟੀ ,ਵਿਸ਼ਨੂੰ ਕੁਮਾਰ ਸੋਨੀ ਕਮੇਟੀ ਮੈਂਬਰ ਅਤੇ ਬੋਰਗੋ ਹਰਮਾਦਾ ਮੰਦਿਰ ਤੋਂ ਮੋਨੂੰ ਬਰਾਣਾ ਤੇ ਕਮੇਟੀ ਮੈਂਬਰ, ਰੌਕੀ ਸ਼ਾਰਦਾ,ਮੁਨੀਸ਼ ਸ਼ਾਰਦਾ, ਈਸ਼ਾ ਸ਼ਾਰਦਾ, ਕਿਰਨ ਸ਼ਾਰਦਾ , ਰਾਜਨ ਸ਼ਰਮਾ, ਨੇਹਾ ਸ਼ਰਮਾ, ਸਮਰਜੀਤ ਸਿੰਘ ਤੇ ਰੋਹਿਤ ਸ਼ਰਮਾ ਆਦਿ ਹਾਜਰ ਹੋਏ।

Leave a Reply

Your email address will not be published. Required fields are marked *