January 22, 2025

35 ਮਿਸ਼ਨਰੀ ਗੀਤਾਂ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਮੌਕੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਿਹਾ ਇਟਲੀ ਦਾ ਮਾਣਮੱਤਾ ਗੋਲਡ ਮੈਡਲਿਸਟ ਗੀਤਕਾਰ ਮਾਹਣੀ ਫਗਵਾੜੇ ਵਾਲਾ

ਰੋਮ(ਦਲਵੀਰ ਕੈਂਥ)ਸਤਿਗੁਰੂ ਰਵਿਦਾਸ ਮਹਾਰਾਜ ਜੀਓ ਨਾਮ ਲੇਵਾ ਸੰਗਤਾਂ ਲਈ ਘਟੀ ਅਹਿਮ ਘਟਨਾ “ਵਿਆਨਾ ਕਾਂਡ” ਜਿਸ ਵਿੱਚ ਕੌਮ ਦੇ ਮਹਾਨ ਪ੍ਰਚਾਰਕ 108 ਅਮਰ ਸ਼ਹੀਦ ਸੰਤ ਰਾਮਾਨੰਦ ਜੀਓ ਨੂੰ ਮਿਸ਼ਨ ਦਾ ਝੰਡਾ ਦੁਨੀਆਂ ਭਰ ਵਿੱਚ ਬੁਲੰਦ ਕਰਨ ਲਈ ਯੂਰਪ ਦੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਵਿਆਨਾ(ਅਸਟਰੀਆ)ਵਿੱਚ ਕੁਝ ਦਹਿਸ਼ਤਗਰਦਾਂ ਨੇ ਸ਼ਹੀਦ ਕਰ ਦਿੱਤਾ।

ਇਸ ਘਟਨਾ ਨੇ ਜਿੱਥੇ ਸਮਾਜ ਅੰਦਰ ਵੱਡਾ ਬਦਲਾਵ ਕਰ ਦਿੱਤਾ ਉੱਥੇ ਹੀ ਇਟਲੀ ਰਹਿੰਦੇ ਕਲਮ ਦੇ ਧਨੀ ਨਾਮੀ ਗੀਤਕਾਰ ਜਗਦੀਪ ਕੁਮਾਰ ਉਰਫ਼ ਮਾਹਣੀ ਫਗਵਾਲੇ ਸਪੁੱਤਰ ਠੇਕੇਦਾਰ ਮਹਿੰਦਰ ਸਿੰਘ/ਰਾਜ ਰਾਣੀ ਵਾਸੀ ਫਗਵਾੜਾ ਨੂੰ ਇਸ ਘਟਨਾ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਤੇ ਇਸ ਗੀਤਕਾਰ ਨੇ ਸੰਤਾਂ ਦੀ ਯਾਦ ਵਿੱਚ ਲਿਖ ਦਿੱਤਾ ਗੀਤ “ਦੋ ਹੰਸਾਂ ਦੇ ਜੋੜੇ ਵਿੱਚੋਂ ਇੱਕ ਹੰਸ ਉਡਾਰੀ ਮਾਰ ਗਿਆ”ਜਿਸ ਨੂੰ ਸੰਗਤਾਂ ਨੇ ਮਣਾਮੂੰਹੀ ਪਿਆਰ ਦਿੱਤਾ।ਇਸ ਗੀਤ ਤੋਂ ਬਾਅਦ ਮਾਹਣੀ ਫਗਵਾੜੇ ਵਾਲੇ ਨੇ ਕਦੀਂ ਪਿੱਛੇ ਮੁੜ ਨਹੀਂ ਦੇਖਿਆ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਮਹਿਮਾਂ ਵਿੱਚ 400 ਤੋ ਉਪੱਰ ਗੀਤ ਲਿਖੇ ਤੇ ਪ੍ਰਸਿੱਧ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਕਰਵਾ ਸੰਗਤ ਦੀ ਸੇਵਾ ਵਿੱਚ ਹਾਜ਼ਰ ਕੀਤੇ।

ਮਾਹਣੀ ਨੇ ਆਪਣੀ ਜਿੰਦਗੀ ਦਾ ਮਕਸਦ ਹੀ ਬਣਾ ਲਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਨਾ ਤੇ ਉਹ ਹਰ ਸਾਲ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਪ੍ਰਕਾਸ਼ ਪੁਰਬ ਮੌਕੇ ਦਰਜਨਾਂ ਗੀਤ ਸੰਗਤ ਦੇ ਸਨਮੁੱਖ ਕਰਦਾ ਹੈ।ਪਿਛਲੇ ਸਾਲ ਉਸ ਨੇ 42 ਮਿਸ਼ਨਰੀ ਗੀਤਾਂ ਨੇ ਸੰਗਤ ਵਿੱਚ ਭਰਵੀਂ ਹਾਜ਼ਰੀ ਲੁਆਈ ਜਿਸ ਵਿੱਚ ਕਈ ਗੀਤ ਬਹੁਤ ਹੀ ਜਿ਼ਆਦਾ ਮਕਬੂਲ ਹੋਏ ਜਿਹਨਾਂ ਵਿੱਚ “ਗੁਰੂ ਰਵਿਦਾਸ ਤੇ ਬਾਬਾ ਨਾਨਕ ,ਸਾਡੀ ਜਿੰਦਗੀ ਸਵਰਗ ਬਣਾ ਦਿੱਤੀ,ਸਾਡਾ ਲੱਖ-ਲੱਖ ਹੈ ਪ੍ਰਣਾਮ ਅੰਮ੍ਰਿਤਬਾਣੀ ਨੂੰ,ਵਾਰਿਸ ਗੁਰੂ ਰਵਿਦਾਸ ਦੇ,ਤੱਤੀਆਂ ਤਸੀਰਾਂ,ਬਾਬਾ ਸਾਹਿਬ ਸਿੰਕਦਰ ਨੇ,ਇੱਕੋ ਰੂਪ ਬਾਬਾ,ਤੇ ਹੋਕਾ ਗੁਰਬਾਣੀ ਦਾ ਆਦਿ ਵਿਸੇ਼ਸ ਹਨ।ਇਸ ਵਾਰ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ 648ਵੇਂ ਪ੍ਰਕਾਸ਼ ਪੁਰਬ ਮੌਕੇ ਮਾਹਣੀ ਫਗਵਾੜੇ ਵਾਲਾ ਆਪਣੇ 3 ਦਰਜਨ ਮਿਸ਼ਨਰੀ ਗੀਤਾਂ ਨਾਲ ਸੰਗਤ ਦੀ ਕਚਿਹਰੀ ਵਿੱਚ ਹਾਜ਼ਰ ਹੋ ਰਿਹਾ ਹੈ

ਜਿਹਨਾਂ ਨੂੰ ਵਿਸ਼ਵ ਪ੍ਰਸਿੱਧ ਗਾਇਕ ਬਾਬਾ ਗੁਲਾਬ ਸਿੰਘ, ਮਾਸ਼ਾ ਅਲੀ, ਬਲਰਾਜ,ਲਹਿੰਬਰ ਹੁਸੈਨਪੁਰੀ,ਰਣਜੀਤ ਰਾਣਾ,,ਸੰਦੀਪ ਲੋਈ,ਸਾਂਝ ਸ਼ੰਮੀ,ਬਕਸ਼ੀ ਬਿੱਲਾ,ਜੈਸਮੀਨ,, ਸਾਈ ਨੂਰ,ਜੌਨੀ ਮਹੇ,ਲਵਦੀਪ,ਜਸ਼ਨ ਕਲਸੀ, ਨਾਜ਼,ਭਾਈ ਪਵਨ ਸਿੰਘ ਜਲੰਧਰ ਵਾਲੇ, ਆਰ ਜੋਗੀ,ਹਰਫ਼ ਜੋਤ, ਲਾਲੀ ਖਹਿਰਾ,ਪੰਮਾ ਸੁੰਨੜ, ਆਦਿ ਤੇ ਹੋਰ ਵੀ ਅਨੇਕਾਂ ਗਾਇਕਾਂ ਨੇ ਆਪਣੀ ਮਾਧੁਰ ਤੇ ਬੁਲੰਦ ਆਵਾਜ਼’ਚ ਗਾਇਆ ਹੈ।ਮਿਸ਼ਨਰੀ ਗੀਤ ਲਿਖਣ ਲਈ ਮਾਹਣੀ ਫਗਵਾੜਾ ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

You may have missed