January 16, 2026

ਇਟਲੀ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਮੈਂਬਰਾਂ ਦਾ ਕਲਤੂਰਾ ਸਿੱਖ ਇਟਲੀ ਵੱਲੋਂ ਹੋਵੇਗਾ ਵਿਸ਼ੇਸ ਸਨਮਾਨ

ਰੋਮ(ਕੈਂਥ)ਇਟਲੀ ਭਰ ਵਿੱਚ ਜਿਹਨਾਂ ਵੀ ਭਾਰਤੀਆਂ ਨੇ ਹੋਇਆਂ ਨਗਰ ਕੌਂਸਲ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਦੇਸ਼ ਅਤੇ ਪੰਜਾਬੀ ਭਾਈਚਾਰੇ ਦਾ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਅਤੇ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ, ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਭਾਰਤੀਆਂ ਦੀ ਆਵਾਜ਼ ਬਣ ਮਸੱਲਿਆਂ ਨੂੰ ਉਪੱਰ ਤੱਕ ਲੈਕੇ ਜਾ ਰਹੇ ਹਨ ਉਹਨਾਂ ਸਭ ਨਗਰ ਕੌਂਸਲ ਮੈਂਬਰਾਂ ਦਾ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਜਿੱਥੇ ਧੰਨਵਾਦ ਕੀਤਾ ਜਾਵੇ ਉੱਥੇ ਉਹਨਾਂ ਦਾ 14 ਸਤੰਬਰ ਦਿਨ ਸ਼ਨੀਵਾਰ ਨੂੰ ਕਿਰਮੋਨਾ ਵਿਖੇ ਸੰਸਥਾ ਵੱਲੋਂ ਕਰਵਾਏ ਜਾ ਰਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੇ ਪਹਿਲੇ ਪ੍ਰਕਾਸ਼ ਦਿਵਸ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਵਿਸ਼ੇਸ ਸਨਮਾਨ ਵੀ ਕੀਤਾ ਜਾਵੇਗਾ।ਇਹ ਜਾਣਕਾਰੀ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਕਲਤੂਰਾ ਸਿੱਖ ਇਟਲੀ ਦੇ ਆਗੂਆਂ ਦਿੰਦਿਆਂ ਕਿਹਾ ਕਿ ਉਹ ਆਪਣੇ ਵੱਲੋਂ ਇਟਲੀ ਦੇ ਕਿਸੇ ਵੀ ਇਲਾਕੇ ਵਿੱਚੋਂ ਨਗਰ ਕੌਂਸਲ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਭਾਈਚਾਰੇ ਦੀ ਸੇਵਾ ਕਰਨ ਵਾਲੇ ਭਾਰਤੀ ਮੂਲ ਦੇ ਬਣੇਂ ਨਗਰ ਕੌਂਸਲ ਮੈਂਬਰਾਂ ਨੂੰ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਖੁੱਲਾ ਸੱਦਾ ਦੇ ਰਹੇ ਹਨ ਜਿਨ੍ਹਾਂ ਮੈਂਬਰ ਨਾਲ ਹੁਣ ਤੱਕ ਸੰਪਰਕ ਨਹੀਂ ਹੋ ਸਕਿਆ ਉਹ ਜਰੂਰ ਕਿਰਪਾ ਪ੍ਰੋਗਰਾਮ ਵਿੱਚ ਪਹੁੰਚਣ ਤਾਂ ਜੋ ਉਹਨਾਂ ਵੱਲੋਂ ਕੀਤੀ ਜਾ ਰਹੀ ਸਲਾਂਘਾਯੋਗ ਸੇਵਾ ਲਈ ਉਹਨਾਂ ਦਾ ਮਾਣ-ਸਨਮਾਨ ਕਰਕੇ ਸੰਸਥਾ ਧੰਨ ਹੋ ਸਕੇ।