September 25, 2025

ਭਾਰਤ ਦੇ ਮੂਲ ਨਿਵਾਸੀ ਦੁਨੀਆਂ ਵਿੱਚ ਚਾਹੇ ਜਿੱਥੇ ਮਰਜ਼ੀ ਰਹਿਣ ਪਰ ਸੰਗਿਠਤ ਰਹਿਣ ਕਿਉਂਕਿ ਤੁਹਾਡੀ ਏਕਤਾ ਹੀ ਸਮਾਜ ਵਿੱਚ ਇਨਕਲਾਬ ਲਿਆ ਸਕਦੀ ਹੈ:-ਲੋਕ ਸਭਾ ਮੈਂਬਰ ਚੰਦਰ ਸੇਖ਼ਰ ਆਜ਼ਾਦ

* ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਦੀ ਸੰਗਤ ਵੱਲੋਂ ਆਜਾਦ ਗੋਲ਼ਡ ਮੈਡਲ ਨਾਲ ਸਨਮਾਨਿਤ*

ਰੋਮ(ਦਲਵੀਰ ਕੈਂਥ)ਭਾਰਤ ਦੀ ਸਿਆਸਤ ਵਿੱਚ ਆਪਣੀਆਂ ਲੋਕ-ਹਿਤੈਸ਼ੀ ਕਾਰਵਾਈਆਂ ਤੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੇ ਮਿਸ਼ਨ ਦਾ ਝੰਡਾ ਬੁਲੰਦ ਕਰਕੇ ਤਹਿਲਕਾ ਮਚਾਉਣ ਗਰੀਬਾਂ ਦੇ ਆਗੂ ,ਭੀਮ ਆਰਮੀ ਚੀਫ਼ ਤੇ ਲੋਕ ਸਭਾ ਮੈਂਬਰ ਭਾਰਤ ਸਰਕਾਰ ਚੰਦਰਸੇਖ਼ਰ ਆਜ਼ਾਦ ਆਪਣੀ ਵਿਸੇ਼ਸ ਸੰਖੇਪ ਯੂਰਪ ਫੇਰੀ ਦੌਰਾਨ ਅਸਟਰੀਆ ਤੇ ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸਾਹਿਬ ਵਿਆਨਾ, ਕਿਰਮੋਨਾ, ਬਰੇਸ਼ੀਆ ਤੇ ਬੈਰਗਾਮੋ ਜਿੱਥੇ ਨਤਮਸਤਕ ਹੋਏ ਉੱਥੇ ਉਹਨਾਂ ਸੰਗਤਾਂ ਤੇ ਬਹੁਜਨ ਸਮਾਜ ਦੇ ਆਗੂਆਂ ਨਾਲ ਵਿਚਾਰ-ਵਟਾਂਦਰੇ ਵੀ ਕੀਤੇ।ਇਸ ਮੌਕੇ ਸੰਸਦ ਚੰਦਰ ਸੇਖ਼ਰ ਆਜ਼ਾਦ ਨੇ ਕਿਹਾ ਭਾਰਤ ਦਾ ਬਹੁਜਨ ਸਮਾਜ,ਮੂਲ ਨਿਵਾਸੀ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਰਹਿਣ ਪਰ ਸਦਾ ਹੀ ਸੰਗਿਠਤ ਹੋ ਸਤਿਗੁਰੂ ਰਵਿਦਾਸ ਮਹਾਰਾਜ ਤੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਬੁਲੰਦ ਕਰਦੇ ਰਹਿਣ ਤੱਦ ਹੀ ਬਹੁਜਨ ਸਮਾਜ ਵਿੱਚ ਇਨਕਲਾਬ ਆ ਸਕਦੀ ਹੈ।ਵਿਦੇਸ਼ ਦਾ ਬਹੁਜਨ ਸਮਾਜ ਭਾਰਤ ਦੇ ਬਹੁਜਨ ਸਮਾਜ ਪ੍ਰਤੀ ਸੰਜੀਦਾ ਹੋ ਅੱਗੇ ਆਵੇ ਤਾਂ ਜੋ ਭਾਰਤ ਦੇ ਮੂਲ ਨਿਵਾਸੀਆਂ ਨਾਲ ਹਾਕਮ ਧਿਰਾਂ ਵੱਲੋਂ ਕੀਤੀਆਂ ਜਾਂਦੀਆਂ ਮਨਮਰਜ਼ੀਆਂ ਤੇ ਧੱਕੇਸ਼ਾਹੀਆਂ ਨੂੰ ਠੱਲ ਪਾਈ ਜਾ ਸਕੇ।ਭੀਮ ਆਰਮੀ ਭਾਰਤ ਦੇ ਬਹੁਜਨ ਸਮਾਜ ਦੀ ਸੇਵਾ ਵਿੱਚ ਹੈ ਜੇਕਰ ਕਿਤੇ ਵੀ ਬਹੁਜਨ ਸਮਾਜ ਨਾਲ ਤਸ਼ੱਸਦ ਹੁੰਦਾ ਤਾਂ ਉਹ ਇਸ ਬੇਇਨਸਾਫ਼ੀ ਖਿਲਾਫ਼ ਸੰਘਰਸ਼ ਕਰਨੇ।ਉਹਨਾਂ ਨੂੰ ਸੰਸਦ ਬਹੁਜਨ ਸਮਾਜ ਨੇ ਸੇਵਾ ਕਰਨ ਲਈ ਬਣਾਇਆ ਹੈ ਨਾਂਕਿ ਦਫ਼ਤਰ ਵਿੱਚ ਬੈਠਕੇ ਤਮਾਸ਼ਾ ਦੇਖਣ ਲਈ ।ਜਿਸ ਭਰੋਸੇ ਨਾਲ ਭਾਰਤੀ ਬਹੁਜਨ ਸਮਾਜ ਨਗੀਨਾ ਹਲਕੇ ਲੋਕਾਂ ਨੇ ਉਹਨਾਂ ਨੂੰ ਜਿੱਤ ਦਾ ਫ਼ਤਵਾ ਦੇਕੇ ਸੰਸਦ ਬਣਾਇਆ ਹੈ ਉਹ ਉਸ ਤੋਂ ਵੀ ਵੱਧ ਸਮਾਜ ਦੀ ਸੇਵਾ ਵਿੱਚ ਦਿਨ-ਰਾਤ ਇੱਕ ਕਰਨਗੇ।ਇਸ ਯੂਰਪ ਫੇਰੀ ਦੌਰਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਵਿਖੇ ਹਾਜ਼ਰੀ ਭਰਦਿਆ ਚੰਦਰ ਸੇਖ਼ਰ ਆਜ਼ਾਦ ਹੁਰਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੇ ਵਿਸ਼ੇਸ ਤੌਰ ਤੇ ਗੋਲ਼ਡ ਮੈਡਲ ਨਾਲ ਸਨਮਾਨਿਤ ਵੀ ਕੀਤਾ ਤੇ ਅਮਰੀਕ ਲਾਲ ਦੌਲੀਕੇ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਨੇ ਯੂਰਪ ਫੇਰੀ ਲਈ ਭੀਮ ਆਰਮੀ ਚੀਫ਼ ਚੰਦਰ ਸੇਖ਼ਰ ਆਜ਼ਾਦ ਦਾ ਵਿਸੇ਼ਸ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਯੂਰਪ ਫੇਰੀ ਨੇ ਬਹੁਜਨ ਸਮਾਜ ਅੰਦਰ ਨਵਾਂ ਜੋਸ਼ ਭਰ ਦਿੱਤਾ ਹੈ ਜਿਸ ਨਾਲ ਹੁਣ ਯੂਰਪ ਦੇ ਬਹੁਜਨ ਸਮਾਜ ਹਿਤੈਸ਼ੀ ਪਹਿਲਾਂ ਤੋਂ ਵੀ ਵਧੀਆ ਕੰਮਾਂ ਨੂੰ ਅੰਜਾਮ ਦੇਣਗੇ।

ਫੋਟੋ ਕੈਪਸ਼ਨ-ਭੀਮ ਆਰਮੀ ਦੇ ਚੀਫ਼ ਤੇ ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਨੂੰ ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਵਿਖੇ ਗੋਲ਼ਡ ਮੈਡਲ ਨਾਲ ਸਮਾਨਿਤ ਕਰ ਰਹੀ ਸੰਗਤ

You may have missed