December 3, 2024

ਰਵਨੀਤ ਬਿੱਟੂ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਉਪੱਰ ਕਿੰਤੂ ਕਰ ਆਪਣੀ ਬੌਧਿਕ ਸ਼ਕਤੀ ਦਾ ਆਪ ਹੀ ਜ਼ਨਾਜ਼ਾ ਕੱਢ ਦਿੱਤਾ ਜਿਸ ਲਈ ਬਿੱਟੂ ਆਪਣਾ ਇਲਾਜ ਕਰਵਾਏ:-ਸੁਰਿੰਦਰ ਸਿੰਘ ਰਾਣਾ

ਰੋਮ(ਕੈਂਥ)ਕਾਂਗਰਸ ਛੱਡ ਭਾਜਪਾ ਵਿੱਚ ਜਾਕੇ ਆਪਣੀ ਬੱਲੇ-ਬੱਲੇ ਕਰਵਾਉਣ ਲਈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਅਮਰੀਕਾ ਜਾ ਕੇ ਸਿੱਖਾਂ ਦੇ ਪੱਖ ਦਿੱਤੇ ਬਿਆਨ ਤੋਂ ਖਫ਼ਾ ਹੋ ਉਹਨਾਂ ਨੂੰ ਅੱਤਵਾਦੀ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਬਿੱਟੂ ਦੀ ਦਿਮਾਗੀ ਹਾਲਤ ਠੀਕ ਨਹੀਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਰਾਣਾ ਨੇ ਪ੍ਰੈੱਸ ਨਾਲ ਕਰਦਿਆਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਜਦੋਂ ਦਾ ਭਾਜਪਾ ਵਿੱਚ ਗਿਆ ਉਂਦੋ ਤੋਂ ਦਿਮਾਗੀ ਪ੍ਰੇਸ਼ਾਨੀਆਂ ਕਾਰਨ ਚਰਚਾ ਵਿੱਚ ਹੈ।ਇਸ ਵਾਰ ਤਾਂ ਬਿੱਟੂ ਨੇ ਹੱਦ ਹੀ ਕਰ ਦਿੱਤੀ ਕਿ ਜਿਸ ਕਾਂਗਰਸ ਨੇ ਬਿੱਟੂ ਨੂੰ ਪਹਿਚਾਣ ਦਿੱਤੀ ਉਸ ਨੂੰ ਦੋ ਵਾਰ ਲੀਡਰ ਬਣਾਇਆ ਜਿਸ ਕਾਂਗਰਸ ਲਈ ਉਸ ਦੇ ਬਜੁਰਗ ਕੰਮ ਕਰਦੇ ਸ਼ਹੀਦ ਹੋ ਗਏ ਉਸ ਕਾਂਗਰਸ ਦੇ ਲੀਡਰਾਂ ਨੂੰ ਅੱਤਵਾਦੀ ਕਹਿਣ ਬਿੱਟੂ ਦੇ ਦਿਮਾਗੀ ਸੰਤੁਲਨ ਨੂੰ ਜਗ ਜ਼ਾਹਿਰ ਕਰਦਾ ਹੈ।ਰਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਰਤੀਆਂ ਦੀ ਪਿਆਰੀ ਤੇ ਸਤਿਕਾਰੀ ਪਾਰਟੀ ਹੈ ਇਸ ਪਾਰਟੀ ਲਈ ਰਾਹੁਲ ਗਾਂਧੀ ਦੇ ਖਾਨਦਾਨ ਨੇ ਬਲੀਦਾਨ ਦਿੱਤਾ ਉਸ ਕਾਂਗਰਸ ਪਾਰਟੀ ਦੀ ਬਦੌਲਤ ਹੀ ਲੀਡਰ ਬਣ ਬਿੱਟੂ ਅੱਜ ਆਪਣਾ ਆਪਾ ਗੁਆ ਬੈਠਾ ਹੈ।ਅਜਿਹੇ ਲੀਡਰ ਸਮਾਜ ਤੇ ਦੇਸ਼ ਦੋਨਾਂ ਲਈ ਨੁਕਸਾਨਦਾਇਕ ਹੁੰਦੇ ਹਨ ।ਬਿੱਟੂ ਦੇ ਬਿਆਨ ਦੀ ਰਾਣਾ ਨੇ ਤਿੱਖੀ ਨਿੰਦਿਆਂ ਕਰਦਿਆਂ ਕਿਹਾ ਕਿ ਉਸ ਦੇ ਬਿਆਨ ਨੇ ਉਸ ਦੀ ਬੌਧਿਕ ਸ਼ਕਤੀ ਦਾ ਜਨਾਜ਼ਾ ਕੱਢ ਦਿੱਤਾ ਹੈ ਜਿਸ ਦੀ ਵਿਦੇਸ਼ਾਂ ਵਿੱਚ ਵੱਸਦੇ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੇ ਸਮੂਹ ਮੈਂਬਰਾਂ ਤੇ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ।ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇਸ ਸਮੇਂ ਕਾਂਗਰਸ ਦੇ ਮੁੱਖ ਲੀਡਰ ਹਨ ਉਹਨਾਂ ਨੂੰ ਦੇਸ਼ ਤੇ ਵਿਦੇਸ਼ ਤੋਂ ਭਾਰਤੀਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ ।