November 21, 2024

ਅਪ੍ਰੀਲੀਆ ਵਿਖੇ ਮਨਾਇਆਂ ਗਿਆ ਸ਼ਹੀਦ ਸ. ਭਗਤ ਸਿੰਘ ਜੀ ਦਾ ਜਨਮ ਦਿਹਾੜਾ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਭਾਰਤ ਦੇਸ਼ ਨੂੰ ਸੁਤੰਤਰ ਕਰਵਾਉਣ ਲਈ ਅੰਗਰੇਜ ਹਕੂਮਤ ਨਾਲ ਮੱਥਾ ਲਾਉਣ ਵਾਲੇ ਅਤੇ ਦੇਸ਼ ਲਈ ਜਿੰਦਗੀ ਕਰਬਾਨ ਵਾਲੇ ਮਹਾਨ ਕ੍ਰਾਤੀਕਾਰੀ ਨੌਜਵਾਨ ਅਵਸਥਾਂ ਵਿੱਚ ਸ਼ਹੀਦੀ ਪਾਉਣ ਵਾਲੇ ਸ਼ਹੀਦ- ਏ- ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਇਟਲੀ ਦੇ ਸੂਬਾ ਲਾਸੀਓ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਨੌਜਵਾਨਾਂ ਵਲੋ “ ਕਫੈ ਦਿੱਲ ਗਾਤੋ “ (Caffe Del Gatto) ਬਾਰ ਵਿਖੇ ਇੱਕਤਰ ਹੋ ਕੇ ਕੇਂਕ ਕੱਟ ਕੇ ਮਨਾਇਆਂ ਗਿਆ।

ਇਸ ਮੌਕੇ ਨੌਜਵਾਨਾ ਵਲੋ ਸ਼ਹੀਦ- ਏ- ਆਜ਼ਮ ਸ. ਭਗਤ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਸ. ਭਗਤ ਸਿੰਘ ਨੌਜਵਾਨਾਂ ਲਈ ਇੱਕ ਹੀਰੋ ਤੇ ਪ੍ਰਰੇਣਾ ਸ੍ਰੋਤ ਸਨ । ਅਤੇ ਉਨ੍ਹਾ ਨੇ ਆਪਣੀ ਸ਼ਹਾਦਤ ਭਾਰਤ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋ ਅਜ਼ਾਦ ਕਰਵਾਉਣ ਲਈ ਦਿੱਤੀ ਸੀ।

ਇਸ ਮੌਕੇ ਬੌਬੀ ਅਟਵਾਲ, ਕੁਲਵਿੰਦਰ ਸਿੰਘ ਕਿੰਦਾ, ਸੁਖਜਿੰਦਰ ਸਿੰਘ ਕਾਲਰੂ, ਸੋਨੀ ਔਜਲਾ, ਹਨੀ ਬਾਜਵਾ, ਸੋਨੀ ਸਿਆਣ , ਪਰਮਜੀਤ ਸਿੰਘ , ਅਮਰੀਕ ਸਿੰਘ, ਬਲਵੀਰ ਸਿੰਘ, ਸਾਬੀ, ਮਨੀ, ਸੁੱਖੀ, ਲੈਹਿਬਰ ਸਿੰਘ, ਦਲਜੀਤ ਭੁੱਲਰ ਸਮੇਤ ਆਦਿ ਹੋਰ ਬਹੁਤ ਸਾਰੇ ਨੌਜਵਾਨਾਂ ਵਲੋ ਕੇਂਕ ਕੱਟ ਕੇ ਜਨਮ ਦਿਹਾੜਾ ਮਨਾਇਆ। ਤੇ ਸ਼ਹੀਦ ਸ. ਭਗਤ ਸਿੰਘ ਨੂੰ ਸਿੰਜਦਾ ਕੀਤਾ।