ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿਚ ਕੁਝ ਮਹੀਨੇ ਪਹਿਲਾ ਹੀ ਜਿਲ੍ਹਾ ਲਾਤੀਨਾ ਦੇ ਨੇੜੇ ਖੇਤੀਬਾੜੀ ਦੇ ਕੰਮ ਦੌਰਾਨ ਸਤਨਾਮ ਸਿੰਘ ਨਾਮ ਦੇ ਨੌਜਵਾਨ ਵਿਆਕਤੀ ਦੀ ਮੌਤ ਨਾਲ ਸਾਰਾ ਭਾਰਤੀ ਤੇ ਇਟਾਲੀਅਨ ਭਾਈਚਾਰਾ ਸੋਗ ਵਿੱਚ ਸੀ। ਕਿ ਹੁਣ ਬੀਤੇ ਦਿਨੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਿਲ੍ਹਾ ਸਲੇਰਨੋ ਦੇ ਬੱਤੀ ਪਾਲੀਆ ਦੇ ਨਜਦੀਕ ਪੈਦੇ ਇਲਾਕਾ ਇਬੋਲੀ ਦੇ ਕੰਪੋਲੌਗੋ ਵਿਖੇ ਟਰੈਕਟਰ ਦੇ ਪਿੱਛੇ ਜ਼ਮੀਨ ਦੀ ਮਿੱਟੀ ਨੂੰ ਪੱਧਰਾਂ ਕਰਨ ਵਾਲੇ ਰੂਟਾਵੀਟਰ ਮਸ਼ੀਨ ਨਾਲ ਖੇਤਾਂ ਵਿੱਚ ਕੰਮ ਕਰ ਰਹੇ ਮਨਜਿੰਦਰ ਸਿੰਘ ਰਿੰਪਾ (49) ਨਾਮ ਦੇ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਮਨਜਿੰਦਰ ਸਿੰਘ (ਰਿੰਪਾ)ਦੇ ਨਾਲ ਕੰਮ ਕਰ ਰਹੇ ਮਨਿੰਦਰ ਸਿੰਘ ਬੱਲ ਨੇ ਭਰੇ ਮਨ ਨਾਲ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੋਜ ਦੀ ਤਰ੍ਹਾਂ ਮ੍ਰਿਤਕ ਮਨਜਿੰਦਰ ਸਿੰਘ ਖੇਤਾਂ ਦੀ ਵਹਾਈ ਕਰ ਰਿਹਾ ਸੀ ਤੇ ਅਸੀ ਦੁਪਿਹਰ ਨੂੰ ਕੰਮ ਛੱਡ ਕੇ ਥੋੜੀ ਦੂਰ ਖੇਤਾਂ ਵਿੱਚ ਬਣੇ ਰਹਿਣ ਵਸੇਰੇ ਵਿੱਚ ਚਲੇ ਗਏ ਤੇ ਕੁਝ ਸਮੇ ਬਾਅਦ ਮਾਲਕ ਦਾ ਬੇਟਾ ਤੇ ਮਾਲਕ ਆ ਕੇ ਦੱਸਦੇ ਹਨ ਘਰ ਤੋ ਬਾਹਰ ਨਾ ਆਉਣਾ ਕਿਉਂਕਿ ਖੇਤਾ ਵਿੱਚ ਪੁਲਿਸ ਆਈ ਹੋਈ ਹੈ। ਸਾਥੀ ਮਜਦੂਰ ਨੇ ਅੱਗੇ ਦੱਸਿਆ ਕਿ ਫਿਰ ਅਸੀ ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਦੇ ਫੋਨ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ ਤੇ ਫਿਰ ਅਸੀ ਕਿਸੇ ਹੋਰ ਨੇੜਲੇ ਖੇਤਾ ਵਾਲੇ ਪੰਜਾਬੀ ਮਜ਼ਦੂਰ ਨੂੰ ਫੋਨ ਕਰਕੇ ਪੁੱਛਿਆ ਤੇ ਉਸ ਨੇ ਸਾਨੂੰ ਦੱਸਿਆ ਕਿ ਤੁਹਾਡੇ ਮਾਲਕਾਂ ਦੇ ਖੇਤਾ ਵਿੱਚ ਟਰੈਕਟਰ ਤੇ ਇੱਕ ਹਾਦਸਾ ਹੋ ਗਿਆ ਤੇ ਜਿਸ ਵਿੱਚ ਕਿਸੇ ਦੀ ਮੌਤ ਹੋ ਗਈ ਹੈ। ਇਸ ਤੋ ਬਾਅਦ ਜਦੋ ਅਸੀਂ ਦੇਖਿਆ ਤਾਂ ਮਨਜਿੰਦਰ ਸਿੰਘ ਰਿੰਪਾ ਦੇ ਸਰੀਰ ਦੇ ਟੁਕੜੇ ਹੋ ਗਏ ਸਨ। ਤੇ ਪੁਲਿਸ ਤੇ ਮੌਕੇ ਪਹੁੰਚੀ ਡਾਕਟਰਾਂ ਦੀ ਟੀਮ ਵਲੋ ਰਿੰਪਾ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਸੀ। ਮਨਿੰਦਰ ਸਿੰਘ ਬੱਲ ਨੇ ਕਿਹਾ ਕਿ ਮੌਤ ਦੇ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਪਰ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਦੀ ਮੌਤ ਟਰੈਕਟਰ ਤੋ ਹੇਠਾਂ ਡਿੱਗ ਕੇ ਰੂਟਾਵੀਟਰ ਹੇਠਾਂ ਆ ਜਾਣ ਕਰਕੇ ਹੋਈ ਹੈ । ਦੂਜੇ ਪਾਸੇ ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਰਿੰਪਾ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤਾਸ਼ਪੁਰ ਵਜੋਂ ਹੋਈ ਹੈ ਜੋ ਕਿ ਪਿਛਲੇ ਲੰਮੇ ਸਮੇਂ ਤੋ ਪਰਿਵਾਰ ਸਮੇਤ ਇਟਲੀ ਵਿੱਚ ਰਹਿੰਦਾ ਸੀ । ਪਰਿਵਾਰਕ ਮੈਂਬਰਾਂ ਵਲੋ ਇਸ ਘਟਨਾ ਨੂੰ ਸ਼ੱਕੀ ਨਾਜ਼ਰ ਨਾਲ ਵੀ ਦੇਖਿਆ ਜਾ ਰਿਹਾ ਹੈ । ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਤਾਂ ਜੋ ਮੌਤ ਦੇ ਕਾਰਨਾਂ ਬਾਰੇ ਪਤਾ ਲੱਗ ਸਕੇ। ਖਬਰ ਲਿਖੇ ਜਾਣ ਤੱਕ ਪਰਿਵਾਰ ਵਲੋ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ । ਬਸ ਇਨ੍ਹਾਂ ਹੀ ਪਤਾ ਲੱਗ ਸਕਿਆ ਹੈ ਕਿ ਟਰੈਕਟਰ ਚਲਾ ਰਿਹਾ ਮਨਜਿੰਦਰ ਸਿੰਘ ਰਿੰਪਾ ਟਰੈਕਟਰ ਦੇ ਥੱਲੇ ਆ ਕੇ ਰੂਟਾਵੀਟਰ ਮਸ਼ੀਨ ਨਾਲ ਦਰਦਨਾਕ ਮੌਤ ਹੋਈ ਹੈ ।

ਫੋਟੋ ਕੈਪਸ਼ਨ >> ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਦੀ ਖੇਤਾਂ ਵਿੱਚ ਬੈਠੇ ਦੀ ਪੁਰਾਣੀ ਤਸਵੀਰ

More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand