ਰੋਮ(ਦਲਵੀਰ ਕੈਂਥ)ਬੀਤੇ ਦਿਨ ਖਰਾਬ ਮੌਸਮ,ਤੇਜ ਹਵਾਵਾਂ ਤੇ ਭਾਰੀ ਮੀਂਹ ਦੇ ਚੱਲਦਿਆਂ ਸਪੇਨ ਵਿੱਚ ਆਏ ਹੜ੍ਹਾਂ ਨੇ ਪੇਡਰੋ ਸਾਂਚੇਜ ਸਰਕਾਰ ਲਈ ਅਨੇਕਾਂ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਦਿੱਤੀਆਂ ਹਨ ਜਿਹਨਾਂ ਨਾਲ ਨਜਿੱਠਣ ਲਈ ਸਰਕਾਰ ਦੀਆਂ ਬਹੁਤ ਹੀ ਸੁਚੱਜੇ ਢੰਗ ਨਾਲ ਲੋਕਾਂ ਨੂੰ ਸੁੱਰਖਿਅਤ ਕਰਨ ਲਈ ਦਿਨ-ਰਾਤ ਸੇਵਾਵਾਂ ਚੱਲ ਰਹੀਆਂ ਹਨ
ਪਰ ਕੁਦਰਤੀ ਕਹਿਰ ਅੱਗੇ ਕਿਸ ਸਰਕਾਰ ਦੀ ਪੇਸ਼ ਚੱਲਦੀ ਹੈ।ਸਪੇਨ ਵਿੱਚ ਆਏ ਹੜ੍ਹਾਂ ਨੇ ਜਿੱਥੇ 227 ਲੋਕਾਂ ਦੀ ਜਾਨ ਲਈ ਉੱਤੇ 11 ਲੋਕ ਹਾਲੇ ਤੱਕ ਵੀ ਲਾਪਤਾ ਦੱਸੇ ਜਾ ਰਹੇ ਹਨ ਜਦੋਂ ਕਿ ਇਸ ਕੁਰਦਤੀ ਆਫ਼ਤ ਨੇ 3.5 ਬਿਲੀਅਨ ਯੂਰੋ ਦਾ ਨੁਕਸਾਨ ਕੀਤਾ।
ਸਪੇਨ ਦਾ ਵੈਲੈਂਸੀਆ ਸੂਬਾ ਹੜ੍ਹਾਂ ਦੇ ਪਾਣੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜਿੱਥੇ ਕਿ ਲੋਕਾਂ ਦੀ ਜਿੰਦਗੀ ਤਹਿਸ -ਨਹਿਸ ਹੋਈ ਲੱਗਦੀ ਹੈ।ਸਪਾਇਨਸ਼ ਲੋਕ ਜਿਹੜੇ ਕਿ ਹੜ੍ਹਾਂ ਦੀ ਮਾਰ ਨੂੰ ਪਿੰਡੇ ਝੱਲ ਰਹੇ ਹਨ ਉਹਨਾਂ ਦੀ ਸਹਾਇਤਾ ਲਈ ਜਿੱਥੇ ਸਪੇਨ ਸਰਕਾਰ,ਤਮਾਮ ਸਮਾਜ ਸੇਵੀ ਸੰਸਥਾਵਾਂ, ਸਿੱਖ ਸੰਸਥਾਵਾਂ ਸੇਵਾ ਨਿਭਾਅ ਰਹੀਆਂ ਹਨ
ਉੱਥੇ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਦੀਵਾ ਰੁਸ਼ਨਾ ਰਿਹਾ ਬਾਰਸੀਲੋਨਾ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਭਵਨ ਬਾਰਸੀਲੋਨਾ (ਸਪੇਨ)ਦੀ ਪ੍ਰਬੰਧਕ ਕਮੇਟੀ ਸਮੂਹ ਸੰਗਤ ਦੇ ਸਹਿਯੋਗ ਨਾਲ ਸਪੇਨ ਦੇ ਹੜ੍ਹ ਪੀੜ੍ਹਤਾਂ ਦੀ ਬਾਂਹ ਫੜ੍ਹਨ ਲਈ ਵੱਖ-ਵੱਖ ਇਲਾਕਿਆਂ ਵਿੱਚ ਖਾਣ-ਪੀਣ ਦੀਆਂ ਵਸਤਾਂ ਪਹੁੰਚਾ ਰਹੀਆਂ ਹਨ।ਇਹਨਾਂ ਸੇਵਾਦਾਰਾਂ ਦਾ ਮਨੁੱਖਤਾ ਦੀ ਸੇਵਾ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਕਾਬਲੇ ਤਾਰੀਫ਼ ਹੈ ਜਿਸ ਨੂੰ ਅੰਜਾਮ ਦੇਣ ਲਈ ਸਮੂਹ ਸੰਗਤ ਦਿਨ ਰਾਤ ਗੱਡੀਆਂ ਵਿੱਚ ਵੱਖ-ਵੱਖ ਬਣੇ ਸਹਾਇਤਾ ਕੈਂਪਾਂ ਵਿੱਚ ਰਾਸ਼ਨ ਸਮੱਗਰੀ ਪਹੁੰਚਾ ਰਹੀ ਹੈ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਪਰਮਜੀਤ ਸੱਲਣ ਪ੍ਰਧਾਨ,ਵਿਜੈ ਜੱਸਲ ਉਪ-ਪ੍ਰਧਾਨ,ਕੁਲਵਿੰਦਰ ਮਹਿੰਮੀ ਸਟੇਜ ਸੈਕਟਰੀ ,ਅਮਰੀਕ ਜਸੱਲ,ਸੁਖਦੇਵ ਸਿੱਧੂ,ਵਰਿੰਦਰ ਕੁਮਾਰ,ਰਾਮ ਲੁਭਾਇਆ,ਪਰਮਜੀਤ ਰੰਧਾਵਾ ਤੇ ਅਮਰੀਕ ਕੁਮਾਰ ਸਮੂਹ ਸੇਵਾਦਾਰ ਸ਼੍ਰੀ ਗੁਰੂ ਰਵਿਦਾਸ ਭਵਨ ਬਾਰਸੀਲੋਨਾ(ਸਪੇਨ)ਨੇ ਸਾਂਝੈ ਤੌਰ ਤੇ ਕਿਹਾ ਕਿ ਉਹ ਸਤਿਗੁਰੂ ਰਵਿਦਾਸ ਜੀਓ ਦੇ ਫਲਸਫ਼ੇ ਅਨੁਸਾਰ ਸਦਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ ਤੇ ਜਿਹਨਾਂ ਵੀ ਹੋ ਸਕੇਗਾ ਉਹ ਵੱਧ ਤੋਂ ਵੱਧ ਇਸ ਦੁੱਖ ਦੀ ਘੜ੍ਹੀ ਵਿੱਚ ਸਪੇਨ ਦੇ ਹੜ੍ਹ ਪੀੜਤਾਂ ਲਈ ਸੇਵਾ ਨਿਭਾਉਣਗੇ।ਜਿ਼ਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਸੰਗਤ ਕਰੋਨਾ ਕਾਲ ਦੌਰਾਨ ਸਪੇਨ ਦੇ ਬਾਸਿੰਦਿਆਂ ਲਈ ਵੱਖ-ਵੱਖ ਸੇਵਾ ਨਿਭਾ ਚੁੱਕੀ ਹੈ।

More Stories
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸ਼ੇਰ ਪੁਰ ਸੱਧਾ ਵਿਖੇ ਮਹਾਨ ਨਗਰ ਕੀਰਤਨ, ਜਗਜੀਵਨ ਸਿੰਘ
ਇਟਲੀ ਦੇ ਸਬਾਊਦੀਆ ਇਲਾਕੇ ਦੀਆਂ ਖੂਨੀ ਸੜਕਾਂ ਨੇ ਲਈ ਇੱਕ ਹੋਰ ਸਾਇਕਲ ਸਵਾਰ ਨਵਾਂ ਸ਼ਹਿਰ ਦੇ ਨੌਜਵਾਨ ਦੀ ਜਾਨ
STRUGGLE FOR SURVIVAL AND THE INSTINCT FOR ‘GIVE AWAY’ … Dr. Jernail Singh Anand