
ਸੁਲਤਾਨਪੁਰ ਲੋਧੀ 12 ਜਨਵਰੀ ਵਾਤਾਵਰਨ, ਵਿਰਸੇ, ਸੱਭਿਆਚਾਰ ਅਤੇ ਪੰਜਾਬ ਪੰਜਾਬੀਅਤ ਦੇ ਮੁੱਦੇ ਅਤੇ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਹਮੇਸ਼ਾ ਸਾਫ਼ ਸੁਥਰੀ ਗਾਇਕੀ ਨਾਲ ਬੁਲੰਦੀਆਂ ਨੂੰ ਛੂਹਣ ਵਾਲਾ ਇੰਟਰਨੈਸ਼ਨਲ ਗਾਇਕ ਬਲਵੀਰ ਸ਼ੇਰਪੁਰੀ ਅੱਜ ਕੱਲ੍ਹ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ। ਜਾਣਕਾਰੀ ਮੁਤਾਬਕ ਉਪਰੋਕਤ ਸ਼ਬਦ ਪ੍ਰਸਿੱਧ ਸਾਹਿਤਕਾਰ, ਗੀਤਕਾਰ ,ਸ਼ਾਇਰ ਅਤੇ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਜਨਰਲ ਸਕੱਤਰ ਮੁੱਖਤਾਰ ਸਿੰਘ ਚੰਦੀ ਨੇ ਮੀਡੀਆ ਨਾਲ ਸਾਂਝੇ ਕਰਦਿਆਂ ਕਹੇ। ਉਹਨਾਂ ਕਿਹਾ ਕਿ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਮੇਰਾ ਆਪਣਾ ਲਿਖਿਆ ਲੋਹੜੀ ਗੀਤ, ਬਲਵੀਰ ਸ਼ੇਰਪੁਰੀ ਦੀ ਬੁਲੰਦ ਆਵਾਜ਼ ਵਿੱਚ ਰਿਕਾਰਡ ਹੋ ਚੁੱਕਾ ਹੈ,ਜੋ ਲੋਹੜੀ ਵਾਲੇ ਦਿਨ (ਬੀ ਐੱਸ ਰਿਕਾਰਡਜ਼)ਕੰਪਨੀ ਦੇ ਬੈਨਰ ਹੇਠ ਸੋਸ਼ਲ ਮੀਡੀਆ ਤੇ 9 ਵਜੇ ਰੀਲੀਜ਼ ਹੋਵੇਗਾ। ਇਸ ਟਰੈਕ ਦਾ ਬਾਕਾਮਾਲ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਕੀਤਾ ਹੈ ਅਤੇ ਵੀਡੀਓ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।ਆਸ ਹੈ ਇਹ ਟਰੈਕ ਵੀ ਸਰੋਤਿਆਂ ਦੀ ਪਸੰਦ ਤੇ ਖ਼ਰਾ ਉਤਰੇਗਾ।
More Stories
ਇਟਲੀ ਵਿੱਚ ਪਿਛਲੇ 30 ਸਾਲਾਂ ਦੌਰਾਨ ਜਲਵਾਯੂ ਘਟਨਾਵਾਂ ਨੇ 60 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਕਰਨ ਦੇ ਨਾਲ ਲਈ 38000 ਲੋਕਾਂ ਦੀ ਜਾਨ
ਤਕਦੀਰਾਂ ਧਾਰਮਿਕ ਟਰੈਕ ਨਾਲ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਹਾਜ਼ਰ
ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਨਵੇਂ ਟਰੈਕ (ਤਕਦੀਰਾਂ) ਨਾਲ ਜਲਦ ਹਾਜ਼ਰ