ਸੁਲਤਾਨਪੁਰ ਲੋਧੀ 22 ਮਾਰਚ ਰਾਜ ਹਰੀਕੇ ਪੱਤਣ। ਬੂਸੋਂਵਾਲ ਰੋਡ ਗੁਰਦੁਆਰਾ ਬੇਰ ਸਾਹਿਬ ਜੀ ਦੇ ਨਜ਼ਦੀਕ ਪੈਂਦੇ ਧੰਨ ਧੰਨ ਬਾਬਾ ਹਜ਼ਰਤ ਪੀਰ ਗ਼ੈਬ ਗਾਜੀ ਦਰਗਾਹ ਤੇ ਸਲਾਨਾ ਮੇਲਾ ਸੇਵਾਦਾਰ ਬਾਬਾ ਰਕੇਸ਼ ਕੁਮਾਰ ਕੇਸ਼ਾ ਜੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਧੂਮਧਾਮ ਨਾਲ ਕਰਵਾਇਆ ਗਿਆ। ਝੰਡੇ ਦੀ ਰਸਮ ਬਾਬਾ ਰਕੇਸ਼ ਕੁਮਾਰ ਕੇਸ਼ਾ ਅਤੇ ਪ੍ਰਬੰਧਕਾਂ ਵੱਲੋਂ ਅਦਾ ਕੀਤੀ ਗਈ। ਸਟੇਜ ਪ੍ਰੋਗਰਾਮ ਮੰਗੀ ਹੰਸ ਵੱਲੋਂ ਸ਼ੁਰੂਆਤ ਕਰਨ ਉਪਰੰਤ ਗਾਇਕ ਸਿੱਧੂ ਸਤਨਾਮ, ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ, ਗਾਇਕ ਸਾਹਿਲ ਚੌਹਾਨ ਨੇ ਖੂਬ ਰੰਗ ਬੰਨ੍ਹਿਆ। ਫਰਮੈਸ਼ ਕਵਾਲ ਅਤੇ ਜਾਨੀ ਨਕਾਲ ਪਾਰਟੀ ਅਤੇ ਹੋਰ ਡਿਊਟ ਕਲਾਕਾਰਾਂ ਵੀ ਹਾਜ਼ਰੀ ਭਰੀ। ਆਏਂ ਹੋਏ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੇਵਾਦਾਰ ਸਤਨਾਮ ਸਿੰਘ, ਬਾਬਾ ਸ਼ਿੰਗਾਰਾ ਸਿੰਘ ਭਾਗੋਬੁਢਾ,ਸ ਗੁਰਦੀਪ ਸਿੰਘ,ਬਾਬਾ ਨਿਰਵੈਰ ਸਿੰਘ, ਬਾਬਾ ਹਰਪ੍ਰੀਤ ਸਿੰਘ, ਬਾਬਾ ਬਲਵੀਰ ਸਿੰਘ, ਬੱਬੂ ਤਰਫਹਾਜੀ, ਹੀਰਾ ਸਿੰਘ, ਸਤਵਿੰਦਰ ਸਿੰਘ ਢਿੱਲੋਂ ਅਤੇ ਹੋਰ ਵੀ ਸੰਗਤਾਂ ਮੌਜੂਦ ਸਨ।

More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਪੁਨਤੀਨੀਆ ਵਿਖੇ ਅੰਮ੍ਰਿਤ ਸੰਚਾਰ ਸਮਾਗਮ 22 ਨਵੰਬਰ ਨੂੰ
ਲੰਬਾਦਰੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ(ਬਰੇਸ਼ੀਆ)ਦੇ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਸੰਗਤਾਂ ਨੇ ਸਰਬਸੰਤੀ ਨਾਲ ਥਾਪਿਆ ਮੁੱਖ ਸੇਵਾਦਾਰ
ਹਰਜਿੰਦਰ ਸਿੰਘ ਧਾਮੀ ਨੇ 5ਵੀਂ ਵਾਰ ਐਸ ਜੀ ਪੀ ਸੀ ਦਾ ਪ੍ਰਧਾਨ ਬਣਕੇ ਰਚਿਆ ਇਤਿਹਾਸ,ਇਟਲੀ ਦੀ ਸਿੱਖ ਸੰਗਤ ਖੁਸ਼ੀ ਨਾਲ ਖੀਵੇ