May 6, 2025

ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਦੁਬਈ ਪ੍ਰੋਗਰਾਮ ਦੌਰਾਨ ਸਨਮਾਨ, ਸਤਪਾਲ ਹੰਸ,

ਦੁਬਈ ( ਯੂ ਏ ਈ) 31 ਮਾਰਚ ਰਾਜ ਹਰੀਕੇ।ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 648 ਵੇਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਸੰਤ ਨਿਰੰਜਨ ਦਾਸ ਡੇਰਾ ਬੱਲਾਂ ਦੇ ਆਸ਼ੀਰਵਾਦ ਅਤੇ ਪ੍ਰਧਾਨ ਰਾਮਪਾਲ ਸ੍ਰੀ ਗੁਰੂ ਰਵਿਦਾਸ ਸਭਾ ਦੁਬਈ ਦੀਆਂ ਸੰਗਤਾਂ ਵੱਲੋਂ ਆਦਾਫ ਸਪੋਰਟਸ ਕਲੱਬ ਅਲਕੂਜ ਵਿਖੇ ਮਹਾਨ ਸਮਾਗਮ ਕਰਵਾਇਆ ਗਿਆ। ਜਿਸ ਵਿਚ ਦੁਬਈ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚੀਆਂ। ਇਸ ਪ੍ਰੋਗਰਾਮ ਦੌਰਾਨ ਵਾਤਾਵਰਨ ਲੋਕ ਗਾਇਕ ਬਲਵੀਰ ਸ਼ੇਰਪੁਰੀ, ਗਾਇਕ ਸਰਬਜੀਤ ਸਹੋਤਾ, ਗਾਇਕਾ ਨੀਲਮ ਜੱਸਲ ਅਤੇ ਹੋਰ ਵੀ ਕਲਾਕਾਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗਿ੍ਤੀ ਸੰਸਥਾ ਦੇ ਪ੍ਰਧਾਨ ਸੱਤਪਾਲ ਹੰਸ ਅਤੇ ਰਾਮਪਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਵਾਤਾਵਰਨ ਗਾਇਕ ਬਲਵੀਰ ਸ਼ੇਰਪੁਰੀ ਅਤੇ ਹੋਰ ਵੀ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਨਿਰਮਲ ਟਰਾਂਸਪੋਟਰ, ਜਸਵਿੰਦਰ ਰੱਲ,ਬਿਟੂ ਚੁੰਬਰ, ਅਸ਼ਵਨੀ ਭਾਟੀਆ , ਸਤਪਾਲ ਕਾਲਾ ,ਮਨੋਜ਼ ਕੁਮਾਰ,ਸੁਰਜੀਤ ਕੁਮਾਰ,ਤਿਲਕ ਰਾਜ, ਬੰਟੀ ਮਡਾਰ, ਸੁਖਦੇਵ ਹੰਸ,ਰਾਮ ਲੁਭਾਇਆ,ਦਵਿੰਦਰ ਸਹੋਤਾ, ਦਲਜੀਤ ਸਹੋਤਾ, ਅਮਰੀਕ ਮੱਟੂ, ਰਣਜੀਤ ਨਾਹਰ, ਹੈਪੀ ਦਾਨੇਵਾਲ, ਜਸਵਿੰਦਰ ਲੋਟੀਆ,ਸੋਨੀ ਸਹੋਤਾ, ਜਸਵਿੰਦਰ ਸਿੰਘ ਅਤੇ ਹੋਰ ਵੀ ਲੋਕ ਮੌਜੂਦ ਸਨ। ਲੰਗਰ ਅਤੁੱਟ ਵਰਤਾਇਆ ਗਿਆ।