January 26, 2026

ਅਬੂਧਾਬੀ (ਯੂ ਏ ਈ) ਅਕਸ਼ਰ ਧਾਮ ਵਿਖੇ ਵਾਤਾਵਰਨ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਧਾਰਮਿਕ ਟਰੈਕ ਸੂਟ,

ਦੁਬਈ (ਯੂ ਏ ਈ) ਅਬੂਧਾਬੀ, 15 ਅਪ੍ਰੈਲ ਵਾਤਾਵਰਨ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਧਾਰਮਿਕ ਟਰੈਕ ਸੁਖਦੇਵ ਸ਼ਰਮਾ ਟਰਾਂਸਪੋਰਟ ਅਤੇ ਮਹਾਂਦੇਵ ਦੁਰਗਾ ਪ੍ਰਸਾਦਿ ਮੌਰੀਆ (ਅਜਮਾਨ )ਦੇ ਸਹਿਯੋਗ ਸਦਕਾ ਅਬੂਧਾਬੀ (ਅਕਸ਼ਰ ਧਾਮ) ਹਿੰਦੂ ਟੈਪਲ ਵਿਖੇ ਸੂਟ ਕੀਤਾ ਗਿਆ ਹੈ। ਇਸ ਟਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਵੱਲੋਂ ਤਿਆਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕੈਮਰਾਮੈਨ ਵੀਡੀਓ ਐਡੀਟਰ/ ਡਾਇਰੈਕਟਰ ਕੁਲਦੀਪ ਸਿੰਘ ਇਸ ਸ਼ੂਟਿੰਗ ਦੌਰਾਨ ਹਾਜ਼ਰ ਸਨ। ਗਾਇਕ ਬਲਵੀਰ ਸ਼ੇਰਪੁਰੀ ਨੇ ਸੁਖਦੇਵ ਸ਼ਰਮਾ ਟਰਾਂਸਪੋਰਟ ਅਤੇ ਮਹਾਂਦੇਵ ਦੁਰਗਾ ਪ੍ਰਸਾਦਿ ਮੌਰੀਆ ਅਜਮਾਨ ਦਾ ਮੰਦਿਰ ਵੱਲੋਂ ਵਿਸ਼ੇਸ਼ ਸਨਮਾਨ ਕਰਨ ਲਈ ਧੰਨਵਾਦ ਕੀਤਾ।ਗਾਇਕ ਬਲਵੀਰ ਸ਼ੇਰਪੁਰੀ ਪਹਿਲਾਂ ਵੀ ਦੁਰਗਾ ਭਜਨ ਮੰਡਲੀ ਬ੍ਰਹਮ ਪੁਰ ਅਤੇ ਸ਼ਰਮਾ ਟਰਾਂਸਪੋਰਟ ਵੱਲੋਂ, ਫੁੱਲ ਕਿਰਪਾ, ਮੌਜਾਂ ਕਰਦੇ ਲਾਲ ਅਤੇ ਹੋਰ ਵੀ ਅਨੇਕਾਂ ਧਾਰਮਿਕ, ਸੱਭਿਆਚਾਰ, ਵਾਤਾਵਰਨ ਪ੍ਰਤੀ ਟਰੈਕ ਸਰੋਤਿਆਂ ਦੀ ਝੋਲੀ ਪਾਏ ਹਨ, ਜਿਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਮਿਲ ਰਿਹਾ ਹੈ।

You may have missed