September 25, 2025

ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦਾ 16ਵਾਂ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਵੱਲੋਂ 25 ਮਈ ਨੂੰ

ਇਟਲੀ/ਅਸਟਰੀਆ(ਦਲਵੀਰ ਸਿੰਘ ਕੈਂਥ)ਸ਼੍ਰੀ ਗੁਰੂ ਰਵਿਦਾਸ ਸਭਾ, ਵਿਆਨਾ ਪੈਲਜ਼ਗਾਸੇ 17/1, 1150 ਵਿਖੇ 25 ਮਈ ਨੂੰ ਕੌਮ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦਾ 16ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। 25 ਮਈ 2009 ਨੂੰ ਰਵਿਦਾਸੀਆ ਕੌਮ ਦੀ ਖਾਤਿਰ ਆਪਣੀ ਜਾਨ ਵਾਰ ਕੇ ਸ਼ਹੀਦੀ ਪਾਉਣ ਵਾਲੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਮਹਾਨ ਕੁਰਬਾਨੀ ਕੌਮ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ, ਜਿਸ ਨੇ ਸੰਸਾਰ ਭਰ ਦੀ ਰਵਿਦਾਸੀਆ ਸੰਗਤ ਨੂੰ ਆਪਣੀ ਇਕਤਾ ਅਤੇ ਹੱਕਾਂ ਲਈ ਜਾਗਰੂਕ ਕੀਤਾ।ਇਸ ਪਵਿਤ੍ਰ ਮੌਕੇ ’ਤੇ ਯੂਰਪ ਭਰ ਦੀ ਸਾਰੀਆਂ ਸੰਗਤਾਂ ਨੂੰ ਸਨਿਮਰ ਅਪੀਲ ਹੈ ਕਿ ਵਧ ਚੜ੍ਹ ਕੇ ਹਾਜ਼ਰੀ ਭਰਨ, ਸੰਤ ਰਾਮਾਨੰਦ ਜੀ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਆਪਣੇ ਧਾਰਮਿਕ ਇਕੱਠ ਨੂੰ ਮਜ਼ਬੂਤ ਕਰਨ ਲਈ ਪਹੁੰਚਣ। ਸਮਾਗਮ ਦੌਰਾਨ ਕੀਰਤਨ, ਕਥਾ ਅਤੇ ਸੰਤ ਬਾਣੀ ਰਾਹੀਂ ਸੰਤ ਰਾਮਾਨੰਦ ਜੀ ਦੇ ਜੀਵਨ ਤੇ ਉਪਦੇਸ਼ਾਂ ਦੀ ਵੀਚਾਰ ਚਰਚਾ ਕੀਤੀ ਜਾਵੇਗੀ।ਪ੍ਰੈੱਸ ਨੂੰ ਇਹ ਜਾਣਕਾਰੀ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਸਭਾ ਵਿਆਨਾ ਨੇ ਦਿੰਦਿਆਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਇੱਕ ਧਾਰਮਿਕ ਇਕੱਠ ਹੈ, ਸਗੋਂ ਕੌਮੀ ਜਾਗਰੂਕਤਾ ਅਤੇ ਏਕਤਾ ਦਾ ਪ੍ਰਤੀਕ ਵੀ ਹੈ। ਸਭ ਸੰਗਤ ਇਸ ਵਿਸ਼ੇਸ਼ ਸਮਾਗਮ ਵਿੱਚ ਆਪਣੇ ਪਰਿਵਾਰ ਸਮੇਤ ਹਾਜ਼ਰੀ ਭਰਕੇ ਸੰਤਾਂ ਦੇ ਮਿਸ਼ਨ ਨਾਲ ਜੁੜਨ ।

You may have missed