ਰੋਮ ਇਟਲੀ (ਕੈਂਥ) ਮਹਾਨ ਤਪੱਸਵੀ, ਵਿੱਦਿਆ ਦੇ ਦਾਨੀ ਤੇ ਸਮਾਜ ਸੁਧਾਰਕ ਸੰਤ ਬਾਬਾ ਪ੍ਰੇਮ ਸਿਘ ਜੀ ਮੁਰਾਲੇ ਵਾਲਿਆਂ ਦੀ 75 ਵੀਂ ਬਰਸੀ ਨੂੰ ਸਮਰਪਿਤ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ, ਸਤਿਕਾਰ ਤੇ ਭਾਵਨਾ ਨਾਲ ਮਨਾਈ ਜਾ ਰਹੀ ਹੈ
ਉੱਥੇ ਰਾਜਧਾਨੀ ਰੋਮ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਰੋਮਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 8 ਜੂਨ 2025 ਨੂੰ ਮਹਾਂਪੁਰਸ਼ਾਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਬਰਸੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਤੇ ਅਮਰੀਕ ਸਿੰਘ ਵੱਲੋਂ ਦੱਸਿਆ ਕਿ ਇਸ ਸਲਾਨਾ ਬਰਸੀ ਨੂੰ ਸਰਧਾ ਤੇ ਸਤਿਕਾਰ ਨਾਲ ਮਨਾਉਣ ਲਈ ਹਰ ਸਾਲ ਸੰਗਤਾਂ ਵਿੱਚ ਉਤਸ਼ਾਹ ਹੁੰਦਾ ਹੈ। ਇਸ ਮੌਕੇ ਆਰੰਭ ਕੀਤੇ ਗਏ ਸਹਿਜ ਪਾਠ ਦੇ ਸੰਪੂਰਨਤਾ ਨਾਲ 8 ਜੂਨ ਦਿਨ ਐਤਵਾਰ ਨੂੰ ਸਵੇਰੇ 11 ਵਜੇ ਭੋਗ ਪਾਏ ਜਾਣਗੇ ਤੇ ਭੋਗ ਉਪਰੰਤ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਭਾਈ ਵਿਕਰਮ ਸਿੰਘ ਜੰਮੂ ਵਾਲਿਆਂ ਦੇ ਕੀਰਤਨ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਜਾਵੇਗਾ। ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ।

More Stories
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ 350 ਸਾਲਾ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਪੁਨਤੀਨੀਆ ਵਿਖੇ ਅੰਮ੍ਰਿਤ ਸੰਚਾਰ ਸਮਾਗਮ 22 ਨਵੰਬਰ ਨੂੰ
ਲੰਬਾਦਰੀਆ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ(ਬਰੇਸ਼ੀਆ)ਦੇ ਭਾਈ ਬਲਕਾਰ ਸਿੰਘ ਘੋੜੇਸ਼ਾਹਵਾਨ ਨੂੰ ਸੰਗਤਾਂ ਨੇ ਸਰਬਸੰਤੀ ਨਾਲ ਥਾਪਿਆ ਮੁੱਖ ਸੇਵਾਦਾਰ
ਹਰਜਿੰਦਰ ਸਿੰਘ ਧਾਮੀ ਨੇ 5ਵੀਂ ਵਾਰ ਐਸ ਜੀ ਪੀ ਸੀ ਦਾ ਪ੍ਰਧਾਨ ਬਣਕੇ ਰਚਿਆ ਇਤਿਹਾਸ,ਇਟਲੀ ਦੀ ਸਿੱਖ ਸੰਗਤ ਖੁਸ਼ੀ ਨਾਲ ਖੀਵੇ